ਦੇਸ਼- ਵਿਦੇਸ਼

ਭਾਜਪਾ ਆਗੂ ਵੱਲੋਂ ਪੈਗੰਬਰ ਮੁਹੰਮਦ 'ਤੇ ਕੀਤੀ ਟਿੱਪਣੀ ਮਗਰੋਂ ਕੁਵੈਤ 'ਚ ਸੁਪਰਮਾਰਕੀਟ ਨੇ ਹਟਾਏ ਭਾਰਤੀ ਉਤਪਾਦ

By Jasmeet Singh -- June 07, 2022 3:16 pm

ਕੁਵੈਤ, 7 ਜੂਨ: ਪੈਗੰਬਰ ਮੁਹੰਮਦ ਬਾਰੇ ਭਾਜਪਾ ਦੇ ਸਾਬਕਾ ਬੁਲਾਰੇ ਦੀਆਂ ਟਿੱਪਣੀਆਂ ਨੂੰ ਲੈ ਕੇ ਵਧਦੇ ਤਣਾਅ ਦੇ ਵਿਚਕਾਰ, ਕੁਵੈਤ ਵਿੱਚ ਇੱਕ ਸੁਪਰਮਾਰਕੀਟ ਨੇ ਸੋਮਵਾਰ ਨੂੰ ਭਾਰਤੀ ਉਤਪਾਦਾਂ ਨੂੰ ਆਪਣੀਆਂ ਅਲਮਾਰੀਆਂ ਤੋਂ ਬਾਹਰ ਕੱਢ ਦਿੱਤਾ ਹੈ। ਉੱਥੇ ਦੀਆਂ ਸਥਾਨਿਕ ਰਿਪੋਰਟਾਂ ਮੁਤਾਬਕ 'ਅਲ-ਅਰਦੀਆ ਕੋ-ਆਪਰੇਟਿਵ ਸੋਸਾਇਟੀ' ਸਟੋਰ ਦੇ ਕਰਮਚਾਰੀਆਂ ਨੇ ਭਾਜਪਾ ਦੀ ਕੌਮੀ ਬੁਰਲਾਰੇ ਨੂਪੁਰ ਸ਼ਰਮਾ ਦੀ 'ਇਸਲਾਮੋਫੋਬਿਕ' 'ਤੇ ਕੀਤੀਆਂ ਟਿੱਪਣੀਆਂ ਦੇ ਵਿਰੋਧ ਵਿਚ ਭਾਰਤੀ ਚਾਹ ਅਤੇ ਹੋਰ ਉਤਪਾਦਾਂ ਨੂੰ ਟਰਾਲੀਆਂ ਤੋਂ ਹਟਾ ਦਿੱਤਾ ਗਿਆ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਵਾਂ ਖੁਲਾਸਾ, ਮਹਾਰਾਸ਼ਟਰ ਦੇ ਅਰੁਣ ਗਵਲੀ ਗੈਂਗ ਨਾਲ ਜੁੜ ਰਹੇ ਹਨ ਤਾਰ

ਇਸ ਦੌਰਾਨ ਹੁਣ ਈਰਾਨ ਨੇ ਵੀ ਭਾਰਤੀ ਸਫ਼ੀਰ ਨੂੰ ਤਲਬ ਕੀਤਾ ਹੈ ਕਿਉਂਕਿ ਭਾਜਪਾ ਦੀ ਅਧਿਕਾਰੀ ਨੂਪੁਰ ਸ਼ਰਮਾ ਦੁਆਰਾ ਪੈਗੰਬਰ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਨਾਲ ਇਹ ਵਿਵਾਦ ਹੋਰ ਭੜਕ ਗਿਆ। ਸਾਊਦੀ ਅਰਬ, ਕਤਰ ਅਤੇ ਉਸ ਖ਼ੇਤਰ ਦੇ ਹੋਰ ਦੇਸ਼ਾਂ ਦੇ ਨਾਲ-ਨਾਲ ਕਾਇਰੋ ਦੀ ਪ੍ਰਭਾਵਸ਼ਾਲੀ ਅਲ-ਅਜ਼ਹਰ ਯੂਨੀਵਰਸਿਟੀ ਨੇ ਸ਼ਰਮਾ ਦੀ ਟਿੱਪਣੀ ਦੀ ਨਿੰਦਾ ਕੀਤੀ ਹੈ, ਜਿਸ ਨੂੰ ਸੱਤਾਧਾਰੀ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਕੁਵੈਤ ਸਿਟੀ ਦੇ ਬਿਲਕੁਲ ਬਾਹਰ ਸਥਿਤ ਸੁਪਰਮਾਰਕੀਟ ਵਿੱਚ ਭਾਰਤੀ ਚੌਲਾਂ ਦੀਆਂ ਬੋਰੀਆਂ, ਮਸਾਲਿਆਂ ਅਤੇ ਮਿਰਚਾਂ ਦੀਆਂ ਅਲਮਾਰੀਆਂ ਨੂੰ ਪਲਾਸਟਿਕ ਦੀਆਂ ਚਾਦਰਾਂ ਵਿਚ ਧੱਕ ਬਾਹਰ ਸੁੱਟ ਦਿੱਤਾ ਗਿਆ। ਸਟੋਰ ਦੇ ਸੀਈਓ ਨਸੇਰ ਅਲ-ਮੁਤੈਰੀ ਨੇ ਸਥਾਨਿਕ ਅਖਬਾਰਾਂ ਨੂੰ ਦੱਸਿਆ ਕਿ "ਅਸੀਂ ਭਾਰਤੀ ਉਤਪਾਦਾਂ ਨੂੰ ਹਟਾ ਦਿੱਤਾ ਹੈ, ਅਸੀਂ ਕੁਵੈਤੀ ਮੁਸਲਿਮ ਲੋਕ ਹੋਣ ਦੇ ਨਾਤੇ, ਪੈਗੰਬਰ ਦਾ ਅਪਮਾਨ ਕਰਨਾ ਸਵੀਕਾਰ ਨਹੀਂ ਕਰਦੇ।" ਹੁਣ ਚੇਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕੰਪਨੀ-ਵਿਆਪੀ ਬਾਈਕਾਟ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਕੀ ਹੈ ਪੂਰਾ ਮਾਮਲਾ ਜਿਸ ਨਾਲ ਵਿਸ਼ਵ ਭਰ ਦੇ ਮੁਸਲਮਾਨਾਂ ਨੂੰ ਠੇਸ ਪਹੁੰਚੀ ਹੈ?

ਭਾਰਤੀ ਜਨਤਾ ਪਾਰਟੀ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿੱਪਣੀਆਂ ਨੇ ਦੇਸ਼ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਵਿੱਚ ਰੋਹ ਪੈਦਾ ਕਰ ਦਿੱਤਾ ਹੈ। ਪਿਛਲੇ ਹਫ਼ਤੇ ਇੱਕ ਟੈਲੀਵਿਜ਼ਨ ਬਹਿਸ ਦੌਰਾਨ ਸ਼ਰਮਾ ਦੀ ਟਿੱਪਣੀ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਸਮੇਤ ਵੱਖ-ਵੱਖ ਥਾਵਾਂ 'ਤੇ ਝੜਪਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਜਿਸਤੋਂ ਬਾਅਦ ਉਸਦੀ ਗ੍ਰਿਫਤਾਰੀ ਦੀ ਮੰਗ ਹੋ ਰਹੀ ਹੈ।

ਭਾਜਪਾ ਨੇ ਐਤਵਾਰ ਨੂੰ ਸ਼ਰਮਾ ਨੂੰ ਪਾਰਟੀ ਦੇ ਸਿਧਾਂਤਾਂ ਦੇ ਉਲਟ ਵਿਚਾਰ ਪ੍ਰਗਟ ਕਰਨ ਲਈ ਮੁਅੱਤਲ ਕਰ ਦਿੱਤਾ। ਹੰਗਾਮੇ ਤੋਂ ਬਾਅਦ, ਸ਼ਰਮਾ ਨੇ ਟਵਿੱਟਰ 'ਤੇ ਕਿਹਾ ਕਿ ਉਸ ਦੀਆਂ ਟਿੱਪਣੀਆਂ ਹਿੰਦੂ ਦੇਵਤਾ ਸ਼ਿਵ ਦੇ ਖਿਲਾਫ ਕੀਤੇ ਗਏ "ਅਪਮਾਨ" ਦੇ ਜਵਾਬ ਵਿੱਚ ਸਨ। ਉਸਨੇ ਅੱਗੇ ਕਿਹਾ, "ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਬਿਨਾਂ ਸ਼ਰਤ ਆਪਣਾ ਬਿਆਨ ਵਾਪਸ ਲੈਂਦੀ ਹਾਨਂ।

-PTC News

  • Share