Mon, Apr 29, 2024
Whatsapp

ਗੁਰਨਾਮ ਸਿੰਘ ਚੜੂਨੀ ਮਾਮਲੇ 'ਤੇ ਕਿਸਾਨ ਆਗੂਆਂ ਨੇ ਲਿਆ ਵੱਡਾ ਫ਼ੈਸਲਾ

Written by  Jagroop Kaur -- January 18th 2021 08:12 PM
ਗੁਰਨਾਮ ਸਿੰਘ ਚੜੂਨੀ ਮਾਮਲੇ 'ਤੇ ਕਿਸਾਨ ਆਗੂਆਂ ਨੇ ਲਿਆ ਵੱਡਾ ਫ਼ੈਸਲਾ

ਗੁਰਨਾਮ ਸਿੰਘ ਚੜੂਨੀ ਮਾਮਲੇ 'ਤੇ ਕਿਸਾਨ ਆਗੂਆਂ ਨੇ ਲਿਆ ਵੱਡਾ ਫ਼ੈਸਲਾ

ਕਿਸਾਨ ਆਗੂਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ,ਜਿਥੇ ਓਹਨਾ ਗੁਰਨਾਮ ਸਿੰਘ ਚੜੂਨੀ ਦੇ ਮੁੱਦੇ 'ਤੇ ਬੋਲਿਆ ਗਿਆ ਅਤੇ ਚੜੂਨੀ ਵੱਲੋਂ ਕੀਤੇ ਗਏ ਅਨੁਸ਼ਾਸਨ ਭੰਗ ਮਸਲੇ 'ਤੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ 7 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ , ਤੇ ਤਿਨ ਦਿਨ ਤੱਕ ਉਨ੍ਹਣਾ ਦਾ ਸਪਸ਼ਟੀਕਰਨ ਮੰਗਿਆ ਗਿਆ, ਕਲ ਦੀ ਉਹਨਾਂ ਕਿਹਾ ਕਿ ਚੜੂਨੀ ਵੱਲੋਂ ਲਿਖਤੀ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਭਵਿੱਖ 'ਚ ਉਹ ਕਿਸੇ ਵੀ ਸਿਆਸੀ ਦਲ ਨਾਲ ਮੁਲਾਕਾਤ ਨਹੀਂ ਕਰਣਗੇ ਅਤੇ ,ਹਮੇਸ਼ਾ ਕਿਸਾਨ ਅੰਦੋਲਨ ਨਾਲ ਰਹਿਣਗੇ, ਇੰਸ ਦੇ ਨਾਲ ਹੀ ਯਾਦਵ ਨੇ ਕਿਹਾ ਕਿ ਇਸ ਮਾਮਲੇ ਨੂੰ ਇਥੇ ਹੀ ਖਤਮ ਕਰਦੇ ਹੋਏ, ਗੁਰਨਾਮ ਸਿੰਘ ਦੀ ਸਸਪੈਂਸ਼ਨ ਨੂੰ ਰੱਦ ਕੀਤਾ ਜਾਂਦਾ ਹੈ ਦੱਸਣਯੋਗ ਹੈ ਕਿ ਹਰਿਆਣਾ ਦੇ ਵੱਡੇ ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਿਸਾਨ ਅੰਦੋਲਨ ’ਚ ਸਿਆਸੀ ਧਿਰਾਂ ਦਾ ਸਮਰਥਨ ਮੰਗਿਆ ਹੈ|

ਹੋਰ ਪੜ੍ਹੋ : ਝੂਠੀਆਂ ਅਫ਼ਵਾਹਾਂ ਫੈਲਾ ਕੇ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼: ਗੁਰਨਾਮ ਸਿੰਘ ਚੜੂਨੀ
ਇਸ ਤੋਂ ਸੰਯੁਕਤ ਕਿਸਾਨ ਮੋਰਚਾ ਨਾਰਾਜ਼ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਮੁਅੱਤਲ ਕੀਤਾ ਗਿਆ ,ਉਥੇ ਹੀ ਇਸ ਤੋਂ ਬਾਅਦ ਗੁਰਨਾਮ ਸਿੰਘ ਚੜੂਣੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਆਪਣਾ ਪੱਖ ਰੱਖਦੇ ਹੋਏ ਉਹਨਾਂ ਕਿਹਾ ਕਿ ਮੈਨੂੰ ਸਸਪੈਂਡ ਕਰਨ ਦੀ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਸੀ , ਤੇ ਮੀਡੀਆ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗੁਰਨਾਮ ਚੜੂਣੀ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਚੜੂਣੀ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਉਥੇ ਹੀ ਹੁਣ ਕਿਸਾਨ ਆਗੂਆਂ ਨੇ ਕਿਹਾ ਕਿ ਚੜੂਣੀ ਕੱਲ ਸਰਕਾਰ ਨਾਲ ਹੋਣ ਵਾਲੀ ਮੀਟਿੰਗ 'ਚ ਜਾਣਗੇ , ਅਤੇ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਬਣੇ ਰਹਿਣਗੇ।

Top News view more...

Latest News view more...