T20 World Cup: ਮਿੰਟਾਂ 'ਚ ਹੀ ਵਿਕ ਗਈਆਂ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ
ਆਈਸੀਸੀ ਦਾ ਇਹ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ ਤੱਕ ਖੇਡਿਆ ਜਾਣਾ ਹੈ। ਇਸ ਦੇ ਲਈ ਪ੍ਰਸ਼ੰਸਕ ਸਟੇਡੀਅਮ 'ਚ ਜਾ ਕੇ ਮੈਚ ਦਾ ਆਨੰਦ ਲੈਣ ਦੇ ਮਕਸਦ ਨਾਲ ਟਿਕਟਾਂ ਖਰੀਦ ਸਕਦੇ ਹਨ। ਇਹ ਟਿਕਟਾਂ t20worldcup.com 'ਤੇ ਉਪਲਬਧ ਹਨ। ਇਸ ਵਿੱਚ ਫਾਈਨਲ ਸਮੇਤ 45 ਮੈਚਾਂ ਦੀਆਂ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, "ਪਹਿਲੇ ਦੌਰ ਅਤੇ ਸੁਪਰ 12 ਪੜਾਅ ਲਈ ਬੱਚਿਆਂ ਦੀਆਂ ਟਿਕਟਾਂ $5 ਹਨ, ਜਦੋਂ ਕਿ ਬਾਲਗਾਂ ਦੀਆਂ ਟਿਕਟਾਂ $20 ਹਨ। "
ਆਸਟਰੇਲੀਆ ਇਸ ਟੂਰਨਾਮੈਂਟ ਦਾ ਮੌਜੂਦਾ ਚੈਂਪੀਅਨ ਹੈ, ਜਿਸ ਨੇ ਪਿਛਲੇ ਸੈਸ਼ਨ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਸੀ। ਵੈਸਟਇੰਡੀਜ਼ ਦੇ ਕੋਲ 2 ਖਿਤਾਬ ਹਨ ਜੋ ਇਸ ਗਲੋਬਲ ਟੀ-20 ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ। ਹੁਣ ਤੱਕ ਲਗਭਗ ਹਰ ਮੈਚ ਦੀਆਂ ਟਿਕਟਾਂ ਉਪਲਬਧ ਹਨ ਪਰ 13 ਨਵੰਬਰ ਨੂੰ ਹੋਣ ਵਾਲੇ ਫਾਈਨਲ ਅਤੇ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਮਿੰਟਾਂ ਵਿੱਚ ਹੀ ਵਿਕ ਗਈਆਂ।
ਪਹਿਲੀ ਵਾਰ ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ ਆਸਟਰੇਲੀਆ ਵਿੱਚ ਖੇਡਿਆ ਜਾ ਰਿਹਾ ਹੈ, ਜਿਸ ਦੇ ਮੈਚ ਐਡੀਲੇਡ, ਬ੍ਰਿਸਬੇਨ, ਜੀਲਾਂਗ, ਹੋਬਾਰਟ, ਮੈਲਬੋਰਨ, ਪਰਥ ਅਤੇ ਸਿਡਨੀ ਵਿੱਚ ਹੋਣਗੇ। ਭਾਰਤ ਅਤੇ ਪਾਕਿਸਤਾਨ 23 ਨਵੰਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ (MCG) 'ਤੇ ਆਹਮੋ-ਸਾਹਮਣੇ ਹੋਣਗੇ। ਆਸਟ੍ਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਨੇ ਕਿਹਾ, 'ਆਈਸੀਸੀ ਟੀ-20 ਵਿਸ਼ਵ ਕੱਪ ਸ਼ਾਨਦਾਰ ਹੋਵੇਗਾ। ਸਾਡੇ ਦਰਸ਼ਕਾਂ ਦੇ ਸਾਹਮਣੇ ਖਿਤਾਬ ਨੂੰ ਬਰਕਰਾਰ ਰੱਖਣ ਦਾ ਮੌਕਾ ਮਿਲਣਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਇਥੇ ਪੜ੍ਹੋ ਹੋਰ ਖ਼ਬਰਾਂ: ਮਹਾਭਾਰਤ 'ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਦਾ ਹੋਇਆ ਦੇਹਾਂਤ -
-PTC News