ਕੋਰੋਨਾ ਨੇ ਲਈ 'ਟਪੂ' ਦੇ ਪਾਪਾ ਦੀ ਜਾਨ, ਵੈਂਟੀਲੇਟਰ 'ਤੇ ਸਨ ਅਦਾਕਾਰ ਦੇ ਪਿਤਾ

By Jagroop Kaur - May 12, 2021 3:05 pm

ਪੂਰੇ ਦੇਸ਼ 'ਚ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਮਾੜੀਆਂ ਖ਼ਬਰਾਂ ਮਿਸਣ ਦਾ ਦੌਰ ਚਲ ਰਿਹਾ ਹੈ। ਇੱਥੋਂ ਤਕ ਕਿ ਟੀ. ਵੀ. ਅਤੇ ਫ਼ਿਲਮ ਇੰਡਸਟਰੀ ਦੇ ਲੋਕ ਵੀ ਇਸ ਵਾਇਰਸ ਤੋਂ ਬਚ ਨਹੀਂ ਸਕੇ। ਅਜਿਹੇ 'ਚ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ 'ਟਪੂ' ਯਾਨੀਕਿ ਭਵਿਆ ਗਾਂਧੀ ਨੇ ਆਪਣੇ ਪਿਤਾ ਨੂੰ ਹਮੇਸ਼ਾ ਲਈ ਗੁਆ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੋਰੋਨਾਵਾਇਰਸ ਤੋਂ ਸੰਕਰਮਿਤ ਸੀ ਅਤੇ ਇਹ ਕੋਰੋਨਾ ਭਵਿਆ ਦੇ ਪਿਤਾ ਲਈ ਕਾਲ ਬਣ ਕੇ ਆਇਆ।

Raed More : ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ…

ਦੱਸਣਯੋਗ ਹੈ ਕਿ ਭਵਿਆ ਗਾਂਧੀ ਦੇ ਪਿਤਾ ਕਾਫੀ ਦਿਨਾਂ ਤੋਂ ਹਸਪਤਾਲ 'ਚ ਜ਼ੇਰੇ ਇਲਾਜ ਸਨ। ਉਹ ਪਿਛਲੇ 10 ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। ਭਵਿਆ ਗਾਂਧੀ ਦੇ ਪਿਤਾ ਵਿਨੋਦ ਗਾਂਧੀ ਦੇ ਸਰੀਰ 'ਚ ਆਕਸੀਜਨ ਦਾ ਪੱਧਰ ਅਚਾਨਕ ਘੱਟ ਗਿਆ, ਜਿਸ ਕਾਰਨ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ|

Also Read | Coronavirus: Punjab records highest-ever COVID-19 recoveries in 24 hours

'ਤਾਰਕ ਮਹਿਤਾ ਕਾ ਓਲਤਾਹ ਚਸ਼ਮਾ' ਫੇਮ ਭਵਿਆ ਗਾਂਧੀ ਦੇ ਪਿਤਾ ਨੇ ਕੋਕੀਲਾ ਬੇਨ ਹਸਪਤਾਲ 'ਚ ਆਖਰੀ ਸਾਹ ਲਿਆ। ਭਵਿਆ ਲਈ ਇਹ ਬਹੁਤ ਮੁਸ਼ਕਲ ਸਮਾਂ ਹੈ। ਉਹ ਆਪਣੇ ਪਿਤਾ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਸੀ। ਬੀਤੇ ਫਾਦਰਸ ਡੇਅ 'ਤੇ ਉਸ ਨੇ ਆਪਣੀ ਤਸਵੀਰ ਆਪਣੇ ਪਿਤਾ ਨਾਲ ਪੋਸਟ ਕੀਤੀ ਸੀ। ਇਸ ਬਲੈਕ ਐਂਡ ਵ੍ਹਾਈਟ ਤਸਵੀਰ 'ਚ ਦੋਵੇਂ ਇਕ-ਦੂਜੇ ਨੂੰ ਵੇਖ ਰਹੇ ਹਨ।TMKOC: Tappu of Taarak Mehta Ka Ooltah Chashmah Actor Bhavya Gandhi's Father  Death By Corona snatched life tappu of Tarak Mehta's Father passed away -  TMKOC: नहीं रहे तारक मेहता का उल्टा

ਭਵਿਆ ਗਾਂਧੀ ਇਨ੍ਹੀਂ ਦਿਨੀਂ ਟੈਲੀਵਿਜ਼ਨ ਦੀ ਦੁਨੀਆ ਤੋਂ ਦੂਰ ਗੁਜਰਾਤੀ ਫ਼ਿਲਮਾਂ 'ਚ ਕੰਮ ਕਰ ਰਿਹਾ ਹੈ। ਉਸ ਨੇ ਟਿਪੇਂਦਰ ਲਾਲ ਗੱਦਾ ਉਰਫ਼ ਟਪੂ ਦਾ ਕਿਰਦਾਰ ਨਿਭਾਇਆ ਸੀ। ਸਾਲ 2017 'ਚ ਉਸ ਨੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਛੱਡ ਦਿੱਤਾ। ਨੌਂ ਸਾਲਾਂ ਤੋਂ ਭਵਿਆ ਗਾਂਧੀ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨਾਲ ਜੁੜੇ ਰਹੇ।

Click here to follow PTC News on Twitter

adv-img
adv-img