Sun, Apr 28, 2024
Whatsapp

ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ

Written by  Shanker Badra -- October 12th 2019 04:35 PM
ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ

ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ

ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ:ਤਲਵੰਡੀ ਸਾਬੋ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਪੂਰੇ ਪੰਜਾਬ ‘ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ। ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। [caption id="attachment_349089" align="aligncenter" width="300"]Talwandi Sabo Addicted young Death due to drug overdose ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ[/caption] ਇਸ ਦੌਰਾਨ ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਲੱਡੂ ਸਿੰਘ ਦੇ ਰੂਪ 'ਚ ਹੋਈ ਹੈ।ਚਿੱਟੇ ਨਸ਼ੇ ਕਾਰਨ ਪਿਛਲੇ ਦੋ ਹਫ਼ਤਿਆਂ 'ਚ ਇਸ ਇਲਾਕੇ 'ਚ ਦੂਜਾ ਨੌਜਵਾਨ ਦੇ ਮੌਤ ਦੇ ਮੂੰਹ 'ਚ ਗਿਆ ਹੈ। [caption id="attachment_349091" align="aligncenter" width="300"]Talwandi Sabo Addicted young Death due to drug overdose ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ[/caption] ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਨੇ ਆਪਣਾ ਸਾਰਾ ਘਰ ਨਸ਼ੇ ਵਿੱਚ ਵੇਚ ਦਿੱਤਾ ਹੈ। ਮ੍ਰਿਤਕ ਨੌਜਵਾਨ ਦੇ ਮਾਤਾ -ਪਿਤਾ ਇਸ ਦੁਨੀਆਂ ਦੇ ਵਿੱਚ ਨਹੀਂ ਹਨ ਅਤੇ ਉਸਦੀ ਦਾਦੀ ਨੇ ਉਸਦਾ ਪਾਲਣ ਪੋਸ਼ਣ ਕੀਤਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਛੋਟਾ ਬੱਚਾ ਛੱਡ ਗਿਆ ਹੈ। -PTCNews


Top News view more...

Latest News view more...