ਤਾਮਿਲਨਾਡੂ ’ਚ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 19 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ
ਤਾਮਿਲਨਾਡੂ ’ਚ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 19 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ:ਚੇਨਈ : ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ 'ਚ ਪੈਂਦੇ ਅਵਿਨਾਸ਼ੀ ਇਲਾਕੇ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਓਥੇ ਕੇਰਲ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਇੱਕ ਟਰੱਕ ਨਾਲ ਟੱਕਰ ਕਾਰਨ 19 ਵਿਅਕਤੀ ਮਾਰੇ ਗਏ ਹਨ,ਜਿਨ੍ਹਾਂ ਵਿੱਚ 5 ਔਰਤਾਂ ਵੀ ਸ਼ਾਮਲ ਹਨ। [caption id="attachment_390139" align="aligncenter" width="300"] ਤਾਮਿਲਨਾਡੂ ’ਚਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 19 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਕਰਨਾਟਕ ਦੇ ਬੈਂਗਲੁਰੂ ਤੋਂ ਕੇਰਲ ਦੇ ਏਰਨਾਕੁਲਮ ਨੂੰ ਜਾ ਰਹੀ ਸੀ।ਉਸ ਦੀ ਸਿੱਧੀ ਟੱਕਰ ਸਾਹਮਣਿਓਂ ਆ ਰਹੀ ਕੰਟੇਨਰ ਲਾਰੀ ਨਾਲ ਹੋ ਗਈ।ਇਹ ਹਾਦਸਾ ਅੱਜ ਤੜਕੇ ਸਾਢੇ ਚਾਰ ਵਜੇ ਕੋਇੰਬਟੂਰ–ਸਲੇਮ ਹਾਈਵੇਅ ’ਤੇ ਵਾਪਰਿਆ ਹੈ। [caption id="attachment_390138" align="aligncenter" width="300"] ਤਾਮਿਲਨਾਡੂ ’ਚਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 19 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ[/caption] ਦੱਸਿਆ ਜਾਂਦਾ ਹੈ ਕਿ 48 ਸੀਟਾਂ ਵਾਲੀ ਬੱਸ ਪੂਰੀ ਤਰ੍ਹਾਂ ਭਰੀ ਹੋਈ ਸੀ। ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਦੋਂ ਜ਼ਿਆਦਾਤਰ ਯਾਤਰੂ ਸੌਂ ਰਹੇ ਸਨ। ਇਸ ਹਾਦਸੇ ’ਚ 24 ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਚਲਾ ਗਿਆ। -PTCNews