Mon, Dec 22, 2025
Whatsapp

ਤਾਮਿਲਨਾਡੂ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਸ ਤਰਾਂ ਲੋਕ ਉਤਰੇ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ

Reported by:  PTC News Desk  Edited by:  Joshi -- October 24th 2018 09:50 AM
ਤਾਮਿਲਨਾਡੂ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਸ ਤਰਾਂ ਲੋਕ ਉਤਰੇ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ

ਤਾਮਿਲਨਾਡੂ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਸ ਤਰਾਂ ਲੋਕ ਉਤਰੇ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ

ਤਾਮਿਲਨਾਡੂ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਸ ਤਰਾਂ ਲੋਕ ਉਤਰੇ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ,ਕਾਂਚੀਪੁਰਮ: ਤਾਮਿਲਨਾਡੂ ਦੇ ਕਾਂਚੀਪੁਰਮ 'ਚ ਇੱਕ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ, ਜਿਥੇ ਇੱਕ ਪਟਾਕਾ ਦੁਕਾਨ ਨੂੰ ਅੱਗ ਲੱਗਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਟਾਕੇ ਅਤੇ ਕੱਚੇ ਮਾਲ ਕਾਰਨ ਅਚਾਨਕ ਹੋਏ ਧਮਾਕੇ ਕਾਰਨ ਇਹਨਾਂ 4 ਲੋਕਾਂ ਦੀ ਮੌਤ ਹੋ ਗਈ ਹੈ। ਸੂਤਰਾਂ ਅਨੁਸਾਰ ਇਸ ਪਟਾਕਾ ਦੁਕਾਨ ਦਾ ਮਾਲਕ ਗੈਰਕਾਨੂੰਨੀ ਤਰੀਕੇ ਨਾਲ ਪਟਾਕਿਆਂ ਦੀ ਸਪਲਾਈ ਕਰਦਾ ਸੀ, ਅਤੇ ਉਹ ਇਹ ਦੁਕਾਨ ਵੀ ਬਿਨਾਂ ਲਾਇਸੈਂਸ ਤੋਂ ਚਲਾਉਂਦਾ ਸੀ। ਹੋਰ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਪਰਿਵਾਰ ਦੇ 2 ਮੈਂਬਰਾਂ ਹੋਈ ਮੌਤ,2 ਜ਼ਖਮੀ ਇਸ ਧਮਾਕੇ ਨਾਲ ਇਲਾਕੇ ਦੀਆਂ ਹੋਰ ਦੁਕਾਨਾਂ ਵੀ ਬੁਰੀ ਤਰਾਂ ਨੁਕਸਾਨੀਆਂ ਗਈਆਂ ਹਨ। ਇਲਾਕੇ ਵਿੱਚ ਵੱਡੇ ਪੱਧਰ 'ਤੇ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਹੀ ਇਹ ਵੀ ਦੱਸਿਆ ਜ ਰਿਹਾ ਹੈ ਕਿ ਇਹ ਪਟਾਕੇ ਸਥਾਨਕ ਪੱਧਰ 'ਤੇ ਬਣਾਏ ਗਏ ਸਨ ਤੇ ਬਿਨਾਂ ਬ੍ਰਾਂਡ ਦੇ ਸਨ ਜੋ ਕਿਸੇ ਵੀ ਬ੍ਰਾਂਡ ਵਾਲੇ ਪਟਾਕਿਆਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ, ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ। —PTC News


Top News view more...

Latest News view more...

PTC NETWORK
PTC NETWORK