ਮੁੱਖ ਖਬਰਾਂ

Teachers Day 2022: ਅਧਿਆਪਕ ਦਿਵਸ ਕਿਉਂ ਮਨਾਇਆ ਜਾਂਦਾ ਹੈ? ਜਾਣੋ ਇਤਿਹਾਸ ਤੇ ਮਹੱਤਵ

By Riya Bawa -- September 05, 2022 8:52 am

Teachers Day 2022: ਦੇਸ਼ ਭਰ 'ਚ ਅੱਜ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਸਕੂਲਾਂ 'ਚ ਹਰ ਵਾਰ ਦੀ ਤਰਾਂ ਇਸ ਸਾਲ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅਧਿਆਪਕ ਦਿਵਸ ਦੇ ਮੌਕੇ 'ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਕਰਨ 'ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਕੇਵਲ ਅਧਿਆਪਕ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਉੱਚ ਅਹੁਦਿਆਂ ਤੇ ਪਹੁੰਚਦਾ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਦੇ ਨਾਲੋਂ ਚੰਗਾ,ਉੱਤਮ ਅਤੇ ਸਤੀਕਾਰ ਵਾਲਾ ਹੈ।

TeachersDay

''ਗੁਰੂ ਬਿਨ ਗਿਆਨ ਨਹੀਂ' ਮਤਲਬ ਜੇ ਗੁਰੂ ਨਹੀਂ ਹੈ ਤਾਂ ਤੁਸੀਂ ਕਦੇ ਵੀ ਗਿਆਨੀ ਨਹੀਂ ਬਣ ਸਕਦੇ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਹੁੰਦਾ ਹੈ।ਸਮਾਜ ਦੇ ਭਵਿੱਖ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ਉੱਤੇ ਹੁੰਦੀ ਹੈ।ਇਸ ਲਈ ਇੰਨੀ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇੱਕ ਦਿਨ ਸਮਰਪਿਤ ਕਰਨਾ ਜ਼ਰੂਰੀ ਹੈ। ਜ਼ਿੰਦਗੀ ਵਿੱਚ ਅਧਿਆਪਕ ਦੀ ਮਹੱਤਤਾ ਨੂੰ ਯਾਦ ਦਿਵਾਉਣ ਲਈ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।

Teachers Day 2019 : ਕੀ ਹੈ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ , ਪੜ੍ਹੋ ਪੂਰੀ ਖ਼ਬਰ

ਇਹ ਵੀ ਪੜ੍ਹੋ: ਜ਼ਜਬੇ ਨੂੰ ਸਲਾਮ! ਇਨਸਾਨੀਅਤ ਦੀ ਮਿਸਾਲ ਬਣਿਆ ਬਠਿੰਡਾ ਦਾ ਇਹ ਆਟੋ ਚਾਲਕ, ਜਾਣੋ ਇਸਦੀ ਕਹਾਣੀ

ਅਧਿਆਪਕ ਦਿਵਸ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ
ਹੁਣ ਕੁੱਝ ਲੋਕਾਂ ਦੇ ਮਨ ਵਿੱਚ ਸਵਾਲ ਇਹ ਆਉਂਦਾ ਹੈ ਕਿ ਅਧਿਆਪਕ ਦਿਵਸ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ? 5 ਸਤੰਬਰ ਨੂੰ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਦਿਨ ਹੁੰਦਾ ਹੈ।ਉਹ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਵੀ ਸਨ।ਉਨ੍ਹਾਂ ਪੜ੍ਹਾਈ ਨੂੰ ਬਹੁਤ ਅਹਿਮੀਅਤ ਦਿੱਤੀ ਅਤੇ ਪਰਿਵਾਰ ਵਿਰੁੱਧ ਜਾ ਕੇ ਪੜ੍ਹਾਈ ਕੀਤੀ।

PTC News-Latest Punjabi news

ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ। ਉਹ ਬਹੁਤ ਹੋਣਹਾਰ ਵਿਦਿਆਰਥੀ ਸਨ।ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਆਪਣੇ ਇਸ ਛੋਟੇ ਬੇਟੇ ਨੂੰ ਅੰਗਰੇਜ਼ੀ ਨਹੀਂ ਸਿੱਖਣ ਦੇਣਾ ਚਾਹੁੰਦੇ ਸਨ।ਉਹ ਚਾਹੁੰਦੇ ਸਨ ਕਿ ਰਾਧਾਕ੍ਰਿਸ਼ਣਨ ਮੰਦਰ ਦੇ ਪੁਜਾਰੀ ਬਣਨ ਪਰ ਉਹ ਨਹੀਂ ਰੁਕੇ ਅਤੇ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ।ਉਨ੍ਹਾਂ ਮੈਸੂਰ,ਕੋਲਕਾਤਾ, ਆਕਸਫੋਰਡ ਅਤੇ ਬਾਅਦ ਵਿੱਚ ਸ਼ਿਕਾਗੋ ਵਿੱਚ ਵੀ ਸਿੱਖਿਆ ਮਾਹਰ ਦੇ ਤੌਰ ਤੇ ਗਏ।

ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਬ੍ਰਿਟਿਸ਼ ਸਰਕਾਰ ਨੇ 'ਸਰ' ਦੀ ਉਪਾਧੀ ਨਾਲ ਸਨਮਾਨਤ ਕੀਤਾ। 1954 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਨਵਾਜਿਆ ਗਿਆ। 1962 ਵਿੱਚ ਭਾਰਤ ਸਰਕਾਰ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਉੱਤੇ ਮਨਾਉਣ ਦਾ ਐਲਾਨ ਕਰ ਦਿੱਤਾ।

ਖ਼ੂਬਸੂਰਤ ਸ਼ਾਇਰੀ
"ਜੋ ਸਾਨੂੰ ਇਨਸਾਨ ਬਣਾਉਂਦਾ ਹੈ ਅਤੇ ਸਾਨੂੰ ਸਹੀ ਅਤੇ ਗਲਤ ਦੀ ਪਛਾਣ ਦਿੰਦਾ ਹੈ
ਅਸੀਂ ਦੇਸ਼ ਦੇ ਉਨ੍ਹਾਂ ਨਿਰਮਾਤਾਵਾਂ ਨੂੰ ਸਲਾਮ ਕਰਦੇ ਹਾਂ।
ਅਧਿਆਪਕ ਦਿਵਸ ਮੁਬਾਰਕ !!"

"ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਤੋਂ ਬਿਨਾਂ ਅਜਾਨ ਨਹੀਂ।
ਇੰਦਰੀਆਂ ਤੋਂ ਬਿਨਾਂ ਗੁਰੂ ਨਾ ਉਦਾਸ ਹੈ, ਗੁਰੂ ਬਿਨਾਂ ਵਾਧਾ ਅਤੇ ਨਾ ਹੀ ਵਡਿਆਈ ਹੈ।
ਅਧਿਆਪਕ ਦਿਵਸ ਮੁਬਾਰਕ !!"

"ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਤੋਂ ਬਿਨਾਂ ਅਜਾਨ ਨਹੀਂ।
ਇੰਦਰੀਆਂ ਤੋਂ ਬਿਨਾਂ ਗੁਰੂ ਨਾ ਉਦਾਸ ਹੈ, ਗੁਰੂ ਬਿਨਾਂ ਵਾਧਾ ਅਤੇ ਨਾ ਹੀ ਵਡਿਆਈ ਹੈ।
ਅਧਿਆਪਕ ਦਿਵਸ ਮੁਬਾਰਕ !!"

-PTC News

  • Share