Mon, Apr 29, 2024
Whatsapp

ਤੇਲੰਗਾਨਾ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ , 43 ਦੀ ਮੌਤ , 20 ਜ਼ਖ਼ਮੀ

Written by  Shanker Badra -- September 11th 2018 03:12 PM -- Updated: September 11th 2018 04:43 PM
ਤੇਲੰਗਾਨਾ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ , 43 ਦੀ ਮੌਤ , 20 ਜ਼ਖ਼ਮੀ

ਤੇਲੰਗਾਨਾ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ , 43 ਦੀ ਮੌਤ , 20 ਜ਼ਖ਼ਮੀ

ਤੇਲੰਗਾਨਾ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ , 43 ਦੀ ਮੌਤ , 20 ਜ਼ਖ਼ਮੀ:ਤੇਲੰਗਾਨਾ ਦੇ ਜਗਤਿਆਲ 'ਚ ਅੱਜ ਸਵੇਰੇ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 43 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਬੱਸ ਕੋਂਡਾਗੱਟੂ ਤੋਂ ਜਗਤਿਲ ਵੱਲ ਜਾ ਰਹੀ ਸੀ।ਇਸ ਦੌਰਾਨ ਸ਼ਨੀਵਰਾਪੇਟ ਪਿੰਡ ਦੇ ਨਜ਼ਦੀਕ ਬੱਸ ਸੜਕ ਤੋਂ ਤਿਲਕ ਕੇ ਵਾਦੀ 'ਚ ਡਿੱਗ ਗਈ।ਇਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਬੱਸ 'ਚ 60 ਦੇ ਕਰੀਬ ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ 43 ਦੀ ਮੌਤ ਹੋ ਗਈ, ਜਦਕਿ 20 ਜ਼ਖ਼ਮੀ ਹੋ ਗਏ ਹਨ।ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ।ਦੱਸਿਆ ਜਾਂਦਾ ਹੈ ਕਿ ਮ੍ਰਿਤਕਾਂ 'ਚ 7 ਬੱਚੇ ਵੀ ਸ਼ਾਮਲ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜ-ਪੰਜ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। -PTCNews


Top News view more...

Latest News view more...