ਟੀਵੀ ਦੇਖਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ,ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਮਿਲੇਗੀ ਵੱਡੀ ਰਾਹਤ
ਟੀਵੀ ਦੇਖਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ,ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਮਿਲੇਗੀ ਵੱਡੀ ਰਾਹਤ:ਨਵੀਂ ਦਿੱਲੀ : ਦੇਸ਼ ਭਰ ਅੰਦਰ ਟੀਵੀ ਦੇਖਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ।ਜਿਸ ਨਾਲ ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਵੱਡੀ ਰਾਹਤ ਮਿਲੇਗੀ।ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੇ ਹੁਣ ਕੇਬਲ ਆਪਰੇਟਰ ਅਤੇ ਡੀਟੀਐਚ ਕੰਪਨੀਆਂ ਦੀ ਮਨਮਾਨੀ 'ਤੇ ਸ਼ਿਕੰਜਾ ਕੱਸ ਲਿਆ ਹੈ।ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੇ ਕੇਬਲ ਤੇ ਬ੍ਰਾਡਕਾਸਟ ਇੰਡਸਟਰੀ ਲਈ ਨਵੇਂ ਨਿਯਮ ਜਾਰੀ ਕੀਤੇ ਹਨ।ਜਿਸ ਅਨੁਸਾਰ ਹੁਣ ਗ੍ਰਾਹਕ ਜਿੰਨੇ ਚੈਨਲ ਦੇਖਣਾ ਚਾਹੇਗਾ, ਉਨੇ ਹੀ ਉਸਨੂੰ ਪੈਸੇ ਦੇਣੇ ਹੋਣਗੇ।ਅਥਾਰਿਟੀ ਨੇ ਆਦੇਸ਼ ਦਿੰਦਿਆਂ ਕਿਹਾ ਕਿ DTH ਜਾਂ ਕੇਬਲ ਆਪਰੇਟਰ 130 ਰੁਪਏ ਪ੍ਰਤੀ ਮਹੀਨਾ 'ਚ 100 ਫਰੀ ਟੂ ਏਅਰ ਚੈਨਲ ਦਿਖਾਉਣਗੇ।ਇਹ ਨਵਾਂ ਨਿਯਮ 28 ਦਸੰਬਰ ਤੋਂ ਲਾਗੂ ਹੋ ਜਾਵੇਗਾ।ਜਾਣਕਾਰੀ ਅਨੁਸਾਰ ਜੇਕਰ ਕੋਈ ਗ੍ਰਾਹਕ ਫ੍ਰੀ ਟੂ ਏਅਰ ਚੈਨਲ ਦੇ ਇਲਾਵਾ ਦੂਜੇ ਚੈਨਲ ਦੇਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਅਲੱਗ ਤੋਂ ਭੁਗਤਾਨ ਕਰਨਾ ਹੋਵੇਗਾ।ਇਸ ਦੇ ਨਾਲ ਹੀ ਨਵੇਂ ਨਿਯਮਾਂ ਅਨੁਸਾਰ ਇਲੈਕ੍ਰਾਨਿਕ ਯੂਜ਼ਰ ਗਾਈਡ 'ਚ ਹਰ ਚੈਨਲ ਦੀ ਐਮਆਰਪੀ ਦਿੱਤੀ ਜਾਵੇਗੀ।ਦੱਸ ਦੇਈਏ ਕਿ ਚੈਨਲਾਂ ਲਈ ਜ਼ਿਆਦਾ ਪੈਸੇ ਵਸੂਲਣੇ ਗੈਰ ਕਾਨੂੰਨੀ ਹੋਵੇਗਾ ਅਤੇ ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -PTCNews