Fri, Dec 26, 2025
Whatsapp

ਫ਼ਿਲਮ 'ਦਿ ਐਕਸੀਡੈਂਟਲ ਪ੍ਰਾਈਮ ਦਾ ਨਿਰਦੇਸ਼ਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ

Reported by:  PTC News Desk  Edited by:  Shanker Badra -- August 03rd 2018 05:49 PM -- Updated: August 03rd 2018 05:50 PM
ਫ਼ਿਲਮ 'ਦਿ ਐਕਸੀਡੈਂਟਲ ਪ੍ਰਾਈਮ ਦਾ ਨਿਰਦੇਸ਼ਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ

ਫ਼ਿਲਮ 'ਦਿ ਐਕਸੀਡੈਂਟਲ ਪ੍ਰਾਈਮ ਦਾ ਨਿਰਦੇਸ਼ਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ

ਫ਼ਿਲਮ 'ਦਿ ਐਕਸੀਡੈਂਟਲ ਪ੍ਰਾਈਮ ਦਾ ਨਿਰਦੇਸ਼ਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ:ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਬਾਰੇ ਬਣੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ' ਦੇ ਡਾਇਰੈਕਟਰ ਵਿਜੇ ਗੁੱਟੇ ਨੂੰ ਜੀ.ਐੱਸ.ਟੀ. ਇੰਟੈਲੀਜੈਂਸ ਵਿੰਗ ਨੇ ਧੋਖਾਧੜੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ।ਦੱਸ ਦੇਈਏ ਕਿ ਵਿਜੇ ਰਤਨਕਾਰ ਗੁੱਟੇ ਦੀ ਕੰਪਨੀ ਵੀ.ਆਰ.ਜੀ. ਡਿਜੀਟਲ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ 'ਤੇ ਲਗਭਗ 34 ਕਰੋੜ ਰੁਪਏ ਦਾ ਧੋਖਾ ਕਰਨ ਦਾ ਦੋਸ਼ ਹੈ। ਵਿਜੇ ਮਹਾਰਾਸ਼ਟਰ ਦੇ ਨੇਤਾ ਰਤਨਾਕਰ ਗੁੱਟੇ ਦੇ ਬੇਟੇ ਹਨ,ਜਿਨ੍ਹਾਂ 'ਤੇ 5500 ਕਰੋੜ ਦਾ ਬੈਂਕ ਘੁਟਾਲੇ ਦਾ ਇਲਜ਼ਾਮ ਵੀ ਹੈ।ਇਸ ਘੁਟਾਲੇ ਨੂੰ ਵਿਰੋਧੀ ਧਿਰਾਂ ਨੇ ਮਹਾਰਾਸ਼ਟਰ ਦੇ ਛੋਟਾ ਨੀਰਵ ਮੋਦੀ ਦਾ ਨਾਂ ਦਿੱਤਾ ਹੈ। ਵਿਜੇ ਰਤਨਾਕਰ ਗੁੱਟੇ ਦੀ ਬਤੌਰ ਡਾਇਰੈਕਟਰ ਇਹ ਪਹਿਲੀ ਫਿਲਮ ਸੀ।ਫਿਲਮ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।ਇਸ 'ਚ ਐਕਟਰ ਅਨੁਪਮ ਖੇਰ ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ।ਫਿਲਮ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਲਿਖੀ ਕਿਤਾਬ 'ਤੇ ਅਧਾਰਿਤ ਹੈ। -PTCNews


Top News view more...

Latest News view more...

PTC NETWORK
PTC NETWORK