ਜਾਣੋ, SGPC ਦੇ 100 ਸਾਲਾ ਦੇ ਸੁਨਹਿਰੀ ਇਤਿਹਾਸ ਦੀਆਂ ਚੁਣੌਤੀਆਂ ਤੇ ਪ੍ਰਾਪਤੀਆਂ
ਬਿਊਰੋ : ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ,ਪੂਰੀ ਮਨੁੱਖਤਾ ਲਈ ਆਸ ਦੀ ਕੇਂਦਰ ਬਣ ਚੁੱਕੀ ਹੈ ਐਸਜੀਪੀਸੀ.ਇੱਕੋ ਇੱਕ ਅਜਿਹੀ ਧਾਰਮਿਕ ਸੰਸਥਾ ਜਿਸ ਦਾ ਆਪਣੀ ਸੁਨਹਿਰੀ 100 ਸਾਲਾ ਇਤਿਹਾਸ ਹੈ ,ਇਹ 100 ਸਾਲ ਕਿੰਨੀਆਂ ਕੁਰਬਾਨੀਆਂ,ਸ਼ਹਾਦਤਾਂ ਆਪਣੇ ਅੰਦਰ ਸਮੋਈ ਬੈਠਾ ਹੈ ,ਸ਼ਾਇਦ ਇਸ ਤੋਂ ਵੱਡੀ ਕਿਤੇ ਹੋਰ ਉਦਾਹਨ ਸਾਨੂੰ ਨਾ ਮਿਲੇ।
SGPC" />
ਸ਼ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਸਿੱਖ ਸੰਗਤ ਆਪਣੇ ਮਤਦਾਨ ਨਾਲ ਕਰਦੀ ਹੈ.ਚੁਣੇ ਗਏ ਮੈਂਬਰ ਆਪਣੇ ਵਿਵੇਕ ਦੇ ਆਧਾਰ ਤੇ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਚੁਣਦੇ ਨੇ..ਜੋ ਪੂਰਨ ਰੂਪ ਵਿੱਚ ਲੋਕਤੰਤਰਿਕ ਤਰੀਕੇ ਨਾਲ ਹੁੰਦਾ ਹੈ। .ਜਦੋਂ ਵੀ ਸਿਖਾਂ ਨਾਲ ਜੁੜਿਆ ਕੋਈ ਮਸਲਾ ਹੋਵੇ ਜਾਂ ਕੋਈ ਹਲਚਲ ਹੋਵੇ ਤਾਂ ਦੁਨੀਆ ਭਰ ਦੇ ਸਿੱਖਾਂ ਦਾ ਧਿਆਨ ਸਭ ਤੋਂ ਪਹਿਲਾਂ ਐੱਸ.ਜੀ.ਪੀ.ਸੀ ਵੱਲ ਜਾਂਦਾ ਹੈ|
ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਐੱਸ.ਜੀ.ਪੀ.ਸੀ ਕਦੋਂ ਤੇ ਕਿਉਂ ਹੋਂਦ 'ਚ ਆਈ,ਪਰ ਹੋਂਦ 'ਚ ਆਉਣ ਤੋਂ ਪਹਿਲਾਂ ਇਸ ਕਮੇਟੀ ਦਾ ਸੰਘਰਸ਼ ਲੰਮਾ ਤੇ ਜੱਦੋਜਹਿਦ ਵਾਲਾ ਸੀ...ਕਮੇਟੀ ਬਣਾਉਣ ਲਈ ਸੈਕੜੇ ਸਿਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਤੇ ਕਈਆਂ ਨੇ ਜੇਲ੍ਹ ਵੀ ਕੱਟੀ...ਦਰਅਸਲ, ਲਗਾਤਾਰ ਗੁਰਦੁਆਰਿਆਂ ਦੀ ਨਿੱਘਰਦੀ ਹਾਲਤ ਨੂੰ ਲੈ ਕੇ ਸਿੱਖ ਜਥੇਬੰਦੀਆਂ ਕਾਫੀ ਚਿੰਤਿਤ ਸਨ,ਗੁਰਦੁਆਰਿਆਂ ਦੇ ਸੁਧਾਰ ਲਈ ਸਿੱਖ ਜਥੇਬੰਦੀਆਂ ਆਪੋ-ਪਣੇ ਤਰੀਕੇ ਨਾਲ ਉਦਮ ਕਰ ਰਹੀਆਂ ਸਨ,ਤੇ ਗੁਰਦੁਆਰਾ ਸੁਧਾਰ ਲਹਿਰ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਸਨ।
ਸੰਘਰਸ਼ ਦਾ ਸਿਲਸਿਲਾ ਕਮੇਟੀ ਦੇ ਗਠਨ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ,ਗੁਰਦੁਆਰਿਆਂ ਦਾ ਇੰਤਜ਼ਾਮ ਸਿੱਖਾਂ ਦੇ ਹੱਥਾਂ 'ਚ ਲਿਆਉਣ ਦੇ ਲਈ ਮੋਰਚੇ ਲਾਉਣੇ ਪਏ,ਇਹਨਾਂ ਮੋਰਚਿਆਂ 'ਚ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਤੇ ਜੈਤੋ ਦਾ ਮੋਰਚਾ ਕਾਫੀ ਅਹਿਮ ਰਹੇ ਨੇ,ਸਾਰੇ ਮੋਰਚਿਆਂ 'ਚੋਂ ਨਨਕਾਣਾ ਸਾਹਿਬ ਦਾ ਮੋਰਚੇ ਤੇ ਗੁਰੂ ਕੇ ਬਾਗ ਦੇ ਮੋਰਚੇ 'ਚ ਸਭ ਤੋਂ ਵੱਧ ਤਕਰੀਬਨ 300 ਸਿੱਖ ਸ਼ਹੀਦ ਸ਼ਹੀਦ ਹੋਏ ਸਨ।
ਸੋ ਇਹ ਸਹੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਕਮੇਟੀ ਦਾ ਜਨਮ ਸੈਕੜਿਆਂ ਸ਼ਹੀਦੀਆਂ ਤੇ ਕੁਰਬਾਨੀਆਂ ਤੋਂ ਬਾਅਦ ਹੋਇਆ ....ਕਮੇਟੀ ਦੇ ਪਹਿਲੇ ਪ੍ਰਧਾਨ ਦੀ ਜਿੰਮੇਵਾਰੀ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਸੰਭਾਲੀ ਉਸ ਵੇਲੇ ਕਮੇਟੀ ਰਜਿਸਟਰ ਨਹੀਂ ਸੀ ਤੇ ਉਸ ਤੋਂ ਬਾਅਦ ਹਰਬੰਸ ਸਿੰਘ ਅਟਾਰੀ ਨੇ ਇਹ ਅਹੁਦਾ ਸਾਂਭਿਆ|