Fri, Apr 26, 2024
Whatsapp

ਅੱਜ ਬਾਅਦ ਦੁਪਹਿਰ ਦੀ ਮੀਟਿੰਗ 'ਚ ਡਿਪਟੀ ਸਪੀਕਰ ਦੀ ਹੋਵੇਗੀ ਚੋਣ

Written by  Ravinder Singh -- June 30th 2022 07:46 AM -- Updated: June 30th 2022 07:54 AM
ਅੱਜ ਬਾਅਦ ਦੁਪਹਿਰ ਦੀ ਮੀਟਿੰਗ 'ਚ ਡਿਪਟੀ ਸਪੀਕਰ ਦੀ ਹੋਵੇਗੀ ਚੋਣ

ਅੱਜ ਬਾਅਦ ਦੁਪਹਿਰ ਦੀ ਮੀਟਿੰਗ 'ਚ ਡਿਪਟੀ ਸਪੀਕਰ ਦੀ ਹੋਵੇਗੀ ਚੋਣ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਅੱਜ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਏਗੀ। ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਹਾਲੇ ਤੱਕ ਕਿਸੇ ਨੂੰ ਵੀ ਡਿਪਟੀ ਸਪੀਕਰ ਨਹੀਂ ਲਾਇਆ ਹੈ। ਆਮ ਆਦਮੀ ਪਾਰਟੀ ਸਰਕਾਰ ਨੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਬਣਾਇਆ ਹੈ। ਡਿਪਟੀ ਸਪੀਕਰ ਦੀ ਚੋਣ ਦੀ ਵਿਧਾਨ ਸਭਾ ਦੇ ਮੈਂਬਰਾਂ ਵਿੱਚੋਂ ਕੀਤੀ ਜਾਂਦੀ ਹੈ। ਭਾਰਤੀ ਸੰਵਿਧਾਨ ਦੀ ਧਾਰਾ 178 ਦੇ ਤਹਿਤ, ਵਿਧਾਨ ਸਭਾ ਆਪਣੇ ਮੈਂਬਰਾਂ ਵਿੱਚੋਂ ਇੱਕ ਨੂੰ ਡਿਪਟੀ ਸਪੀਕਰ ਵਜੋਂ ਚੁਣ ਸਕਦੀ ਹੈ। ਡਿਪਟੀ ਸਪੀਕਰ ਦੇ ਅਹੁਦੇ ਲਈ ਚੋਣ ਕਰਵਾਉਣ ਦੀ ਮਿਤੀ ਸਦਨ ਦੇ ਸਪੀਕਰ ਵੱਲੋਂ ਤੈਅ ਕੀਤੀ ਜਾਂਦੀ ਹੈ। ਡਿਪਟੀ ਸਪੀਕਰ ਦੀ ਚੋਣ ਦੀ ਵਿਧਾਨ ਸਭਾ ਦੇ ਮੈਂਬਰਾਂ ਵਿੱਚੋਂ ਕੀਤੀ ਜਾਂਦੀ ਹੈ। ਅੱਜ ਬਾਅਦ ਦੁਪਹਿਰ ਦੀ ਮੀਟਿੰਗ 'ਚ ਡਿਪਟੀ ਸਪੀਕਰ ਦੀ ਚੋਣ ਹੋਵੇਗੀ ਸਪੀਕਰ ਦੀ ਗੈਰਹਾਜ਼ਰੀ ਵਿੱਚ ਜਾਂ ਜਦੋਂ ਸਪੀਕਰ ਦਾ ਅਹੁਦਾ ਖਾਲੀ ਹੁੰਦਾ ਹੈ, ਤਾਂ ਸਪੀਕਰ ਦੀਆਂ ਡਿਊਟੀਆਂ ਡਿਪਟੀ ਸਪੀਕਰ ਵੱਲੋਂ ਨਿਭਾਈਆਂ ਜਾਂਦੀਆਂ ਹਨ। ਜਦੋਂ ਡਿਪਟੀ ਸਪੀਕਰ ਵਿਧਾਨ ਸਭਾ ਦੀ ਬੈਠਕ ਦੀ ਪ੍ਰਧਾਨਗੀ ਕਰਦਾ ਹੈ, ਤਾਂ ਉਸ ਕੋਲ ਸਪੀਕਰ ਦੇ ਬਰਾਬਰ ਅਧਿਕਾਰ ਹੁੰਦੇ ਹਨ। ਡਿਪਟੀ ਸਪੀਕਰ ਵਿਧਾਨ ਸਭਾ ਦੇ ਭੰਗ ਹੋਣ ਤੱਕ ਅਹੁਦਾ ਸੰਭਾਲਦਾ ਹੈ, ਜਦੋਂ ਤੱਕ ਉਹ ਭਾਰਤੀ ਸੰਵਿਧਾਨ ਦੇ ਅਨੁਛੇਦ 179 ਵਿੱਚ ਦਰਸਾਏ ਗਏ ਕਿਸੇ ਕਾਰਨਾਂ ਕਰਕੇ ਵਿਧਾਨ ਸਭਾ ਦਾ ਮੈਂਬਰ ਨਹੀਂ ਰਹਿੰਦਾ। ਇਸ ਸਬੰਧੀ ਪੱਤਰ ਜਾਰੀ ਕੀਤਾ ਕਰਕੇ ਸੂਚਿਤ ਕੀਤਾ ਗਿਆ ਹੈ। -PTC News ਇਹ ਵੀ ਪੜ੍ਹੋ : ਜੀਐੱਸਟੀ ਕੌਂਸਲ ਦੀ ਮੀਟਿੰਗ 'ਚ ਆਮ ਵਰਤੋਂ ਦੀਆਂ ਕਈ ਚੀਜ਼ਾਂ ਹੋਈਆਂ ਮਹਿੰਗੀਆਂ, ਪੈਟਰੋਲ ਅਣਗੌਲਿਆ


Top News view more...

Latest News view more...