ਮੁੱਖ ਖਬਰਾਂ

ਪੁਲਿਸ ਵਾਲੇ ਨੇ ਟਿਕਟ ਦਾ ਵਾਊਚਰ ਮੰਗਣ 'ਤੇ ਬੱਸ ਕੰਡਕਟਰ ਦੀ ਕੀਤੀ ਕੁੱਟਮਾਰ

By Ravinder Singh -- September 21, 2022 3:43 pm

ਹਰੀਕੇ ਪੱਤਣ : ਇਕ ਪੁਲਿਸ ਮੁਲਾਜ਼ਮ ਵੱਲੋਂ ਬੱਸ ਕੰਡਕਟਰ ਨਾਲ ਧੱਕੇਸ਼ਾਹੀ ਤੇ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਟਿਕਟ ਦਾ ਵਾਊਚਰ ਮੰਗਣ ਕਾਰਨ ਪੁਲਿਸ ਨੇ ਪੀਆਰਟੀਸੀ ਦੇ ਕੰਡਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਮਗਰੋਂ ਸਵਾਰੀਆਂ ਨੇ ਪੁਲਿਸ ਮੁਲਾਜ਼ਮ ਦੇ ਹੱਥੋਂ ਬੱਸ ਕੰਡਕਟਰ ਨੂੰ ਛੁਡਾਇਆ। ਮੌਕੇ ਉਤੇ ਮੌਜੂਦ ਸਵਾਰੀਆਂ ਨੇ ਦੱਸਿਆ ਕਿ ਪੁਲਿਸ ਵਾਲੇ ਨੇ ਬੱਸ ਦੇ ਕੰਡਕਟਰ ਨਾਲ ਧੱਕੇਸ਼ਾਹੀ ਕੀਤੀ ਹੈ ਅਤੇ ਪੁਲਿਸ ਮੁਲਾਜ਼ਮ ਦੀ ਇਸ ਹਰਕਤ ਦੀ ਸਖ਼ਤ ਨਿਖੇਧੀ ਕੀਤੀ। ਸਵਾਰੀਆਂ ਨੇ ਦੱਸਿਆ ਕਿ ਵਾਊਚਰ ਮੰਗਣ ਉਤੇ ਪੁਲਿਸ ਮੁਲਾਜ਼ਮ ਨੇ ਕੰਡਕਟਰ ਨਾਲ ਬਦਸਲੂਕੀ ਕੀਤੀ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ।

ਪੁਲਿਸ ਵਾਲੇ ਨੇ ਟਿਕਟ ਦਾ ਵਾਊਚਰ ਮੰਗਣ 'ਤੇ ਬੱਸ ਕੰਡਕਟਰ ਦੀ ਕੀਤੀ ਕੁੱਟਮਾਰਪੁਲਿਸ ਮੁਲਾਜ਼ਮ ਨੌਸ਼ਹਿਰਾ ਪਨੂੰਆਂ ਪਿੰਡ ਦਾ ਰਹਿਣ ਵਾਲਾ ਹੈ। ਇਸ ਮਾਮਲੇ 'ਚ ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਆਗੂ ਟਰਾਂਸਪੋਰਟ ਮੰਤਰੀ ਲਾਲਜੀਤ ਸਿਘ ਭੁੱਲਰ ਕੋਲ ਪੁੱਜ ਗਏ ਹਨ। ਉਨ੍ਹਾਂ ਕਿਹਾ ਕਿ ਕਿ ਬੱਸ ਦੇ ਮੁਲਾਜ਼ਮ ਨਾਲ ਬਿਨਾਂ ਕਾਰਨ ਕੁੱਟਮਾਰ ਕੀਤੀ ਗਈ। ਇਸ ਲਈ ਪੁਲਿਸ ਮੁਲਾਜ਼ਮ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਯੂਨੀਅਨ ਆਗੂ ਮੁਤਾਬਕ ਇਹ ਬੱਸ ਅੰਮ੍ਰਿਤਸਰ ਤੋਂ ਚੱਲੀ ਸੀ। ਨੌਸ਼ਹਿਰਾ ਪਨੂੰਆ ਤੋਂ ਚੜ੍ਹੇ ਪੁਲਿਸ ਮੁਲਾਜ਼ਮ ਕੋਲੋਂ ਜਦੋਂ ਕੰਡਕਟਰ ਨੇ ਟਿਕਟ ਦਾ ਵਾਊਚਰ ਮੰਗਿਆ। ਪੁਲਿਸ ਮੁਲਾਜ਼ਮ ਨੇ ਜਿਹੜਾ ਵਾਊਚਰ ਦਿੱਤਾ ਉਹ ਨਕਲੀ ਨਿਕਲਿਆ। ਇਸ ਤੋਂ ਭੜਕੇ ਪੁਲਿਸ ਵਾਲੇ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਕੰਡਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

-PTC News
ਇਹ ਵੀ ਪੜ੍ਹੋ : ਤਿੰਨ ਸਾਲ ਮਗਰੋਂ ਲੱਗੇਗਾ ਖੇਤੀਬਾੜੀ ਯੂਨੀਵਰਸਿਟੀ 'ਚ ਕਿਸਾਨ ਮੇਲਾ, ਤਿਆਰੀਆਂ ਮੁਕੰਮਲ

  • Share