Thu, Apr 18, 2024
Whatsapp

PU ਸਿੰਡੀਕੇਟ ’ਚ ਪ੍ਰੋਫੈਸਰਾਂ ਦੀ ਭਰਤੀ ’ਤੇ ਲੱਗੀ ਮੋਹਰ

Written by  Pardeep Singh -- September 28th 2022 02:56 PM -- Updated: September 28th 2022 03:03 PM
PU ਸਿੰਡੀਕੇਟ ’ਚ ਪ੍ਰੋਫੈਸਰਾਂ ਦੀ ਭਰਤੀ ’ਤੇ ਲੱਗੀ ਮੋਹਰ

PU ਸਿੰਡੀਕੇਟ ’ਚ ਪ੍ਰੋਫੈਸਰਾਂ ਦੀ ਭਰਤੀ ’ਤੇ ਲੱਗੀ ਮੋਹਰ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ’ਚ 2016 ਤੋਂ ਬਾਅਦ ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਨਹੀਂ ਹੋਈ ਹੈ ਪਰ ਹੁਣ ਸਿੰਡੀਕੇਟ ਨੇ ਰੈਗੂਲਰ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੀਯੂ ਅਕਤੂਬਰ-ਨਵੰਬਰ ’ਚ ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਫੈਸਰ ਅਹੁਦਿਆਂ ’ਤੇ ਭਰਤੀ ਕਰਨ ਜਾ ਰਹੀ ਹੈ। ਬੁੱਧਵਾਰ ਨੂੰ ਪੀਯੂ ਸਿੰਡੀਕੇਟ ਨੇ ਪ੍ਰੋਫੈਸਰਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਾਰੇ ਵਿਭਾਗਾਂ ਤੋਂ ਖਾਲੀ ਅਸਾਮੀਆਂ ਅਤੇ ਪ੍ਰੋਫੈਸਰਾਂ ਦੀ ਲੋੜ ਦਾ ਡਾਟਾ ਮੰਗਿਆ ਗਿਆ ਸੀ। ਅਕਤੂਬਰ ਦੇ ਅੰਤ ਤੱਕ 85 ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਸਮੇਂ ਪੀਯੂ ਵਿਚ 1378 ਵਿਚੋਂ ਸਿਰਫ਼ 575 ਅਹੁਦਿਆਂ ’ਤੇ ਹੀ ਰੈਗੂਲਰ ਪ੍ਰੋਫੈਸਰ ਨਿਯੁਕਤ ਹਨ। ਦੱਸ ਦੇਈਏ ਕਿ 58 ਪ੍ਰੋਫੈਸਰਾਂ ਨੂੰ ਹਾਈ ਕੋਰਟ ਦੇ ਆਦੇਸ਼ਾਂ ਤੋਂ ਤੁਰੰਤ ਬਾਅਦ ਸੇਵਾ-ਮੁਕਤ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰਾਂ ਦੀ ਭਰਤੀ ਵੱਡੇ ਪੱਧਰ ਉੱਤੇ ਹੋਣ ਜਾ ਰਹੀ ਹੈ। ਪੀਯੂ ਵਿਚ ਸੇਵਾ-ਮੁਕਤ ਮੁਲਾਜ਼ਮਾਂ ਲਈ ਪੈਨਸ਼ਨ ਪਾਲਿਸੀ ਨੂੰ ਵੀ ਆਮ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ ਪਰ ਇਸ ਨਾਲ ਪੀਯੂ ’ਤੇ ਪੈਣ ਵਾਲੇ ਆਰਥਿਕ ਬੋਝ ਅਤੇ ਹੋਰ ਪੁਆਇੰਟਾਂ ਨੂੰ ਲੈ ਕੇ ਕਮੇਟੀ ਦੀਵਾਲੀ ਤੋਂ ਪਹਿਲਾਂ ਪੀਯੂ ਪ੍ਰਸ਼ਾਸਨ ਨੂੰ ਰਿਪੋਰਟ ਦੇਵੇਗੀ। ਵਨ ਟਾਈਮ ਪੈਨਸ਼ਨ ਸਕੀਮ ਦੇ ਆਪਸ਼ਨ ਨਾਲ ਲਗਪਗ 200 ਸੇਵਾ-ਮੁਕਤ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਇਹ ਵੀ ਪੜ੍ਹੋ:ਜੰਮੂ ‘ਚ ਹਿੰਸਾ ਦੀਆਂ ਘਟਨਾਵਾਂ 'ਚ ਆਈ ਕਮੀ: ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ -PTC News


Top News view more...

Latest News view more...