Advertisment

ਪੰਜਾਬ ਦੀ ਧੀ ਦੇ ਮੋਢਿਆਂ 'ਤੇ ਲੱਗੇ ਸਟਾਰ, ਭਾਰਤੀ ਫੌ਼ਜ 'ਚ ਲੈਫਟੀਨੈਂਟ ਬਣ ਵਧਾਇਆ ਮਾਣ

author-image
Pardeep Singh
Updated On
New Update
ਪੰਜਾਬ ਦੀ ਧੀ ਦੇ ਮੋਢਿਆਂ 'ਤੇ ਲੱਗੇ ਸਟਾਰ, ਭਾਰਤੀ ਫੌ਼ਜ 'ਚ ਲੈਫਟੀਨੈਂਟ ਬਣ ਵਧਾਇਆ ਮਾਣ
Advertisment
ਬਠਿੰਡਾ: ਅਜੋਕੇ ਦੌਰ ਵਿੱਚ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੀ ਹੋੜ ਵਿੱਚ ਲੱਗੇ ਹੋਏ ਹਨ। ਉਥੇ ਹੀ ਬਠਿੰਡਾ ਦੀ ਭੁੱਚੋ ਮੰਡੀ ਦੀ ਰਹਿਣ ਵਾਲੀ ਸਮਾਈਲ ਗਰਗ ਨੇ CDSE ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿਚੋਂ 14ਵਾਂ ਰੈਂਕ ਪ੍ਰਾਪਤ ਕਰਕੇ ਫੌਜ਼ ਵਿੱਚ ਲੈਫਟੀਨੈਂਟ ਭਰਤੀ ਹੋ ਗਈ ਹੈ। ਸਮਾਈਲ ਗਰਗ ਦੀ ਇਸ ਪ੍ਰਾਪਤੀ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
Advertisment
publive-image ਸਮਾਈਲ ਗਰਗ ਦੇ ਅਫ਼ਸਰ ਬਣਨ ਮਗਰੋਂ ਪਰਿਵਾਰ ਨੂੰ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ। ਬਠਿੰਡਾ ਦੀ ਭੁੱਚੋ ਮੰਡੀ ਦੇ ਵਿਧਾਇਕ ਆਪਣੇ ਸਾਥੀਆਂ ਸਮੇਤ ਧੀ ਨੂੰ ਵਧਾਈ ਦੇਣ ਲਈ ਘਰ ਪਹੁੰਚਿਆਂ। ਇਸ ਮੌਕੇ ਇਲਾਕੇ ਦੀਆਂ ਕਈ ਮਾਣਮੱਤੀਆ ਸ਼ਖ਼ਸੀਅਤ ਨੇ ਸਮਾਈਲ ਗਰਗ ਨੂੰ ਵਧਾਈਆ ਦਿੱਤੀਆਂ। publive-image ਇਸ ਮੌਕੇ ਸਮਾਈਲ ਗਰਗ ਦਾ ਕਹਿਣਾ ਹੈ ਕਿ ਉਹ ਡਾਕਟਰ ਬਣਨਾ ਚਾਹੁੰਦੇ ਸਨ ਪਰ ਹੁਣ ਉਹ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰੋਗਰਾਮਾਂ ਵਿੱਚ ਫੌਜੀਆ ਨੂੰ ਵੇਖਦੀ ਸੀ ਤਾਂ ਉਸ ਵੇਲੇ ਮਨ ਵਿੱਚ ਦੇਸ਼ ਭਗਦੀ ਦਾ ਜਜ਼ਬਾ ਜਾਗਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਫੌਜ ਵਿੱਚ ਡਿਊਟੀ ਕਰਕੇ ਆਪਣੇ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਹੈ ਕਿ ਪੜ੍ਹਾਈ ਮਨ ਲਗਾ ਕੇ ਕਰਨ ਨਾਲ ਸਫਲਤਾ ਜ਼ਰੂਰ ਮਿਲਦੀ ਹੈ। publive-image ਸਮਾਈਲ ਗਰਗ ਦੇ ਮਾਪਿਆ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਧੀ ਉੱਤੇ ਮਾਣ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਧੀ ਹਮੇਸ਼ਾ ਅਣਥਕ ਮਿਹਨਤ ਕਰਦੀ ਸੀ।
Advertisment
publive-image ਇਹ ਵੀ ਪੜ੍ਹੋ:ਕਪੂਰਥਲਾ 'ਚ ਡਾਕਟਰ ਦੇ ਘਰੋਂ 10 ਲੱਖ ਰੁਪਏ ਦੇ ਗਹਿਣੇ ਚੋਰੀ publive-image publive-image -PTC News-
the-star-on-the-shoulders-of-the-daughter-of-punjab became-a-lieutenant-in-the-indian-army-and-became-proud %e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%80-%e0%a8%a7%e0%a9%80-%e0%a8%a6%e0%a9%87-%e0%a8%ae%e0%a9%8b%e0%a8%a2%e0%a8%bf%e0%a8%86%e0%a8%82-%e0%a8%a4%e0%a9%87-%e0%a8%b2%e0%a9%b1 %e0%a8%ad%e0%a8%be%e0%a8%b0%e0%a8%a4%e0%a9%80-%e0%a8%ab%e0%a9%8c%e0%a8%bc%e0%a8%9c-%e0%a8%9a-%e0%a8%b2%e0%a9%88%e0%a8%ab%e0%a8%9f%e0%a9%80%e0%a8%a8%e0%a9%88%e0%a8%82%e0%a8%9f-%e0%a8%ac%e0%a8%a3
Advertisment

Stay updated with the latest news headlines.

Follow us:
Advertisment