Mon, Jun 23, 2025
Whatsapp

ਬੱਚੇ ਵੱਲੋਂ ਮਜ਼ਾਕ ਕਰਨ 'ਤੇ 'ਗੁੰਡਾ ਗਿਰੋਹ' ਨੇ ਪੂਰਾ ਪਰਿਵਾਰ ਕੁੱਟਿਆ

Reported by:  PTC News Desk  Edited by:  Ravinder Singh -- March 30th 2022 05:06 PM
ਬੱਚੇ ਵੱਲੋਂ ਮਜ਼ਾਕ ਕਰਨ 'ਤੇ 'ਗੁੰਡਾ ਗਿਰੋਹ' ਨੇ ਪੂਰਾ ਪਰਿਵਾਰ ਕੁੱਟਿਆ

ਬੱਚੇ ਵੱਲੋਂ ਮਜ਼ਾਕ ਕਰਨ 'ਤੇ 'ਗੁੰਡਾ ਗਿਰੋਹ' ਨੇ ਪੂਰਾ ਪਰਿਵਾਰ ਕੁੱਟਿਆ

ਲੁਧਿਆਣਾ : ਸਨਅਤੀ ਇਲਾਕੇ ਵਿੱਚ ਰੋਜ਼ਾਨਾ ਅਪਰਾਧੀ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ। ਅਪਰਾਧੀ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਘਟਨਾ ਲੁਧਿਆਣਾ ਦੇ ਫੀਲਡ ਗੰਜ ਦੇ ਇਲਾਕਾ ਕੂਚਾ ਨੰਬਰ 14 ਵਿੱਚ ਸਾਹਮਣੇ ਆਈ। ਬੱਚੇ ਵੱਲੋਂ ਮਜ਼ਾਕ ਕਰਨ 'ਤੇ 'ਗੁੰਡਾ ਗਿਰੋਹ' ਨੇ ਪੂਰਾ ਪਰਿਵਾਰ ਕੁੱਟਿਆ 8 ਸਾਲਾ ਬੱਚੇ ਨੇ ਮਜ਼ਾਕ ਵਿੱਚ ਕੁਝ ਕਹਿ ਦਿੱਤਾ। ਬੱਚੇ ਵੱਲੋਂ ਮਜ਼ਾਕ ਕਰਨ ਉਤੇ 'ਗੁੰਡਾ ਗਿਰੋਹ' ਗੁੱਸੇ ਵਿੱਚ ਗਿਆ। ਇਸ ਤੋਂ ਬਾਅਦ ਇਸ ਗਿਰੋਹ ਨੇ ਗੁੰਡਾਗਰਦੀ ਕਰਦੇ ਹੋਏ ਇਲਾਕੇ ਵਿੱਚ ਇੱਟਾਂ, ਰੋੜੇ ਅਤੇ ਡੰਡੇ ਚਲਾਏ। ਜਾਣਕਾਰੀ ਅਨੁਸਾਰ ਫੀਲਡ ਗੰਜ ਦੇ ਇਲਾਕੇ ਵਿੱਚ ਇਕ 8 ਸਾਲਾ ਬੱਚੇ ਨੇ ਕੁਝ ਲੜਕਿਆਂ ਨੂੰ ਮਜ਼ਾਕ ਕਰ ਦਿੱਤਾ। ਬੱਚੇ ਵੱਲੋਂ ਮਜ਼ਾਕ ਕਰਨ 'ਤੇ 'ਗੁੰਡਾ ਗਿਰੋਹ' ਨੇ ਪੂਰਾ ਪਰਿਵਾਰ ਕੁੱਟਿਆਬੱਚੇ ਦੇ ਮਜ਼ਾਕ ਕਾਰਨ 16 ਤੋਂ 20 ਸਾਲ ਉਮਰ ਦੇ ਕੁਝ ਮੁੰਡੇ ਭੜਕ ਪਏ। ਇਸ ਪੂਰੇ ਗਿਰੋਹ ਨੇ ਬੱਚੇ ਦੇ ਪਰਿਵਾਰ ਉਤੇ ਹਮਲਾ ਕਰ ਦਿੱਤਾ। ਇਸ ਗਿਰੋਹ ਨੇ ਬੱਚੇ ਸਮੇਤ ਪੂਰਾ ਪਰਿਵਾਰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਇਸ ਗਿਰੋਹ ਨੇ ਇੱਟਾਂ, ਡੰਡੇ, ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਬੱਚੇ ਦੇ ਪਰਿਵਾਰ ਉਤੇ ਹਮਲਾ ਕਰ ਦਿੱਤਾ। ਬੱਚੇ ਵੱਲੋਂ ਮਜ਼ਾਕ ਕਰਨ 'ਤੇ 'ਗੁੰਡਾ ਗਿਰੋਹ' ਨੇ ਪੂਰਾ ਪਰਿਵਾਰ ਕੁੱਟਿਆਇਲਾਕੇ ਦੇ ਲੋਕਾਂ ਨੇ ਦੋਸ਼ ਲਗਾਏ ਹਨ ਕਿ ਇਹ ਗਿਰੋਹ ਨਸ਼ਿਆਂ ਦਾ ਆਦੀ ਹੈ ਅਤੇ ਸਿਆਸੀ ਰਸੂਖ ਕਾਰਨ ਕਿਸੇ ਦੀ ਪਰਵਾਹ ਨਹੀਂ ਕਰਦੇ। ਗੁੰਡਿਆਂ ਵੱਲੋਂ ਪਰਿਵਾਰ ਉਤੇ ਕੀਤੇ ਗਏ ਹਮਲੇ ਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਲਾਕੇ ਵਿੱਚ ਇਹ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀ ਪੜ੍ਹੋ : ਮੁੱਖ ਮੰਤਰੀ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲ ਨਹੀਂ ਵਧਾ ਸਕਣਗੇ ਫੀਸਾਂ


Top News view more...

Latest News view more...

PTC NETWORK
PTC NETWORK