ਮੁੱਖ ਖਬਰਾਂ

ਯੂਕਰੇਨ ਦੇ ਕੀਵ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਹਰਜੋਤ ਸਿੰਘ ਨੇ ਕਿਹਾ 'ਇਹ ਮੇਰੇ ਲਈ ਦੂਜੀ ਜ਼ਿੰਦਗੀ ਹੈ' View in English

By Jasmeet Singh -- March 04, 2022 8:03 pm -- Updated:March 04, 2022 8:09 pm

ਕੀਵ (ਯੂਕਰੇਨ): ਸੰਘਰਸ਼ਗ੍ਰਸਤ ਯੂਕਰੇਨ ਵਿੱਚ ਕੀਵ ਨੂੰ ਛੱਡਣ ਦੀ ਕੋਸ਼ਿਸ਼ ਵਿੱਚ ਕਈ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੇ ਕਿਹਾ ਹੈ ਕਿ ਪ੍ਰਮਾਤਮਾ ਨੇ ਉਸਨੂੰ “ਦੂਸਰੀ ਜ਼ਿੰਦਗੀ” ਦਿੱਤੀ ਹੈ ਅਤੇ ਉਹ ਦਿੱਲੀ ਵਿੱਚ ਆਪਣੇ ਪਰਿਵਾਰ ਨਾਲ “ਚੰਗਾ ਸਮਾਂ ਬਿਤਾਉਣਾ ਚਾਹੁੰਦਾ ਹੈ।"

ਇਹ ਵੀ ਪੜ੍ਹੋ: ਮੋਹਾਲੀ ਸਟੇਡੀਅਮ ਵਿਖੇ 4 ਮਾਰਚ ਨੂੰ ਹੋਵੇਗਾ ਪਹਿਲਾ ਟੈਸਟ ਮੈਚ

ਕੀਵ ਵਿੱਚ ਆਪਣੇ ਹਸਪਤਾਲ ਦੇ ਬਿਸਤਰੇ ਤੋਂ ਬੋਲਦਿਆਂ ਹਰਜੋਤ ਸਿੰਘ ਨੇ ਯੂਕਰੇਨ ਵਿੱਚ ਭਾਰਤੀ ਸਫ਼ਾਰਤਖ਼ਾਨਾ ਨੂੰ ਅਪੀਲ ਕੀਤੀ ਕਿ ਉਹ ਉਸਨੂੰ ਬਾਹਰ ਕੱਢੇ ਅਤੇ ਦਸਤਾਵੇਜ਼ਾਂ ਵਿੱਚ ਉਸਦੀ ਮਦਦ ਕਰੇ। ਹਰਜੋਤ ਸਿੰਘ ਨੇ ਦੱਸਿਆ ਕਿ ਜਿਸ ਕਾਰ ਵਿਚ ਉਹ ਸਫ਼ਰ ਕਰ ਰਿਹਾ ਸੀ ਉਸ 'ਤੇ ਚੱਲੀਆਂ ਗੋਲੀਆਂ ਕਾਰਨ ਉਸ ਨੂੰ ਕਈ ਸੱਟਾਂ ਲੱਗੀਆਂ। ਹਰਜੋਤ ਨੇ ਕਿਹਾ ਕਿ "ਇਹ 27 ਫਰਵਰੀ ਦੀ ਘਟਨਾ ਹੈ। ਅਸੀਂ ਤੀਸਰੀ ਚੌਕੀ 'ਤੇ ਜਾ ਰਹੇ ਇਕ ਕੈਬ ਵਿਚ ਤਿੰਨ ਵਿਅਕਤੀ ਸੀ, ਜਿੱਥੇ ਸੁਰੱਖਿਆ ਕਾਰਨਾਂ ਕਰਕੇ ਸਾਨੂੰ ਵਾਪਸ ਜਾਣ ਲਈ ਕਿਹਾ ਗਿਆ ਸੀ। ਵਾਪਸ ਆਉਂਦੇ ਸਮੇਂ ਸਾਡੀ ਕਾਰ 'ਤੇ ਕਈ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਮੈਨੂੰ ਕਈ ਗੋਲੀਆਂ ਲੱਗੀਆਂ।"

ਯੂਕਰੇਨ ਦੇ ਕੀਵ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਹਰਜੋਤ ਸਿੰਘ ਨੇ ਕਿਹਾ "ਇਹ ਮੇਰੇ ਲਈ ਦੂਜੀ ਜ਼ਿੰਦਗੀ ਹੈ।"

ਭਾਰਤੀ ਵਿਦਿਆਰਥੀ ਨੇ ਅੱਗੇ ਦੱਸਿਆ ਕਿ ਉਸ ਨੂੰ 2 ਮਾਰਚ ਦੀ ਰਾਤ 10 ਵਜੇ ਹੋਸ਼ ਆਈ। ਉਨ੍ਹੇ ਅੱਗੇ ਦੱਸਿਆ "ਡਾਕਟਰਾਂ ਨੇ ਮੈਨੂੰ ਸਭ ਕੁਝ ਸਮਝਾਇਆ ਕਿ ਮੈਨੂੰ ਗੋਲੀ ਲੱਗੀ ਹੈ ਅਤੇ ਮੈਨੂੰ ਮੌਕੇ ਤੋਂ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮੈਂ ਕਰੀਬ ਚਾਰ ਘੰਟੇ ਸੜਕ 'ਤੇ ਪਿਆ ਰਿਹਾ। ਮੇਰਾ ਕਾਫੀ ਖੂਨ ਵਹਿ ਗਿਆ ਸੀ। ਦੋ ਗੋਲੀਆਂ ਮੇਰੀ ਖੱਬੀ ਲੱਤ 'ਚ ਲੱਗੀਆਂ ਅਤੇ ਇੱਕ ਗੋਲੀ ਮੇਰੀ ਛਾਤੀ ਵਿੱਚ ਵੜ ਗਈ। ਉਨ੍ਹਾਂ ਨੇ ਮੇਰੀ ਛਾਤੀ ਵਿੱਚੋਂ ਗੋਲੀ ਕੱਢ ਲਈ ਅਤੇ ਮੈਨੂੰ ਲਗਾਤਾਰ ਦਰਦ ਹੋ ਰਿਹਾ ਹੈ। ਮੇਰੀ ਲੱਤ ਨੂੰ ਪਲਾਸਟਰ ਕੀਤਾ ਗਿਆ ਹੈ ਪਰ ਮੈਂ ਪਹਿਲਾਂ ਨਾਲੋਂ ਬਹੁਤ ਬਿਹਤਰ ਹਾਂ।"

ਭਾਰਤੀ ਵਿਦਿਆਰਥੀ ਨੇ ਕਿਹਾ ਕਿ ਉਸ ਨੂੰ ਨਵੀਂ ਜ਼ਿੰਦਗੀ ਮਿਲੀ ਹੈ "ਮੈਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਫ਼ੋਨ ਕੀਤਾ ਜਿਸ ਪਲ ਉਸਨੇ ਮੇਰੀ ਆਵਾਜ਼ ਸੁਣੀ ਤੁਸੀਂ ਸਮਝ ਸਕਦੇ ਹੋ ਕਿ ਉਸਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ। ਮੈਂ ਆਪਣੇ ਪਿਤਾ ਅਤੇ ਭੈਣ ਨਾਲ ਗੱਲ ਕੀਤੀ। ਮੈਂ ਬਹੁਤ ਵਧੀਆ ਮਹਿਸੂਸ ਕੀਤਾ। ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ। ਮੈਂ ਭਾਰਤ ਵਾਪਸ ਆਉਣਾ ਚਾਹੁੰਦਾ ਹਾਂ ਅਤੇ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਿਤਾਉਣਾ ਚਾਹੁੰਦਾ ਹਾਂ।"

ਇਹ ਵੀ ਪੜ੍ਹੋ: ਧੂਰੀ ਦੇ ਇਸ ਪਿੰਡ ਦੇ ਸਕੂਲ 'ਚ ਲੱਗਿਆ ਖਾਸ ਤਰ੍ਹਾਂ ਦਾ ਮੇਲਾ

ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੇ ਹਰਜੋਤ ਸਿੰਘ ਨੇ ਕਿਹਾ ਕਿ ਉਸ ਨੂੰ ਅਜੇ ਤੱਕ ਭਾਰਤੀ ਸਫ਼ਾਰਤਖ਼ਾਨੇ ਤੋਂ ਕੋਈ ਸਹਿਯੋਗ ਨਹੀਂ ਮਿਲਿਆ ਹੈ। ਉਨ੍ਹੇ ਕਿਹਾ “ਮੈਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਹਰ ਰੋਜ਼ ਉਹ ਕਹਿੰਦੇ ਹਨ ਕਿ ਅਸੀਂ ਕੁਝ ਕਰਾਂਗੇ ਪਰ ਅਜੇ ਤੱਕ ਕੋਈ ਮਦਦ ਨਹੀਂ ਮਿਲੀ ਹੈ।”


-PTC News

  • Share