ਮੁੱਖ ਖਬਰਾਂ

ਅਰੁਣਾਚਲ ਪ੍ਰਦੇਸ਼ ਦੀ ਕਾਮੇਂਗ ਨਦੀ 'ਚ ਅਚਾਨਕ ਪਾਣੀ ਹੋਇਆ ਕਾਲਾ ! ਹਜ਼ਾਰਾਂ ਮੱਛੀਆਂ ਦੀ ਮੌਤ

By Shanker Badra -- October 30, 2021 8:10 pm -- Updated:Feb 15, 2021

ਅਰੁਣਾਚਲ ਪ੍ਰਦੇਸ਼ : ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲੇ 'ਚ ਇਕ ਹੈਰਾਨੀਜਨਕ ਤਸਵੀਰ ਸਾਹਮਣੇ ਆਈ ਹੈ, ਜਿੱਥੇ ਕਾਮੇਂਗ ਨਦੀ (Kameng River) ਦਾ ਪਾਣੀ ਅਚਾਨਕ ਕਾਲਾ ਹੋਣ ਲੱਗਾ ਅਤੇ ਦੇਖਦੇ ਹੀ ਦੇਖਦੇ ਹਜ਼ਾਰਾਂ ਮੱਛੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੱਛੀ ਪਾਲਣ ਅਫ਼ਸਰ ਨੇ ਦੱਸਿਆ ਕਿ ਕੁੱਲ ਘੁਲਣਸ਼ੀਲ ਪਦਾਰਥਾਂ (ਟੀਡੀਐਸ) ਦੀ ਮਾਤਰਾ ਜ਼ਿਆਦਾ ਹੋਣ ਕਾਰਨ ਦਰਿਆ ਦਾ ਪਾਣੀ ਕਾਲਾ ਹੋ ਗਿਆ ਹੈ।

ਅਰੁਣਾਚਲ ਪ੍ਰਦੇਸ਼ ਦੀ ਕਾਮੇਂਗ ਨਦੀ 'ਚ ਅਚਾਨਕ ਪਾਣੀ ਹੋਇਆ ਕਾਲਾ ! ਹਜ਼ਾਰਾਂ ਮੱਛੀਆਂ ਦੀ ਮੌਤ

ਜ਼ਿਲ੍ਹਾ ਮੱਛੀ ਪਾਲਣ ਵਿਕਾਸ ਅਧਿਕਾਰੀ (ਡੀਐਫਡੀਓ) ਹਾਲੀ ਤਾਜੋ ਨੇ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਸੇਪਾ ਵਿੱਚ ਸ਼ੁੱਕਰਵਾਰ ਨੂੰ ਨਦੀ ਵਿੱਚ ਹਜ਼ਾਰਾਂ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ। ਸ਼ੁਰੂਆਤੀ ਖੋਜਾਂ ਦੇ ਅਨੁਸਾਰ ਮੌਤ ਦਾ ਕਾਰਨ ਟੀਡੀਐਸ ਦੀ ਇੱਕ ਵੱਡੀ ਮੌਜੂਦਗੀ ਨੂੰ ਦੇਖਿਆ ਗਿਆ ਹੈ, ਜੋ ਪਾਣੀ ਵਿੱਚ ਜਲ-ਪ੍ਰਜਾਤੀਆਂ ਲਈ ਦਿੱਖ ਨੂੰ ਘਟਾਉਂਦਾ ਹੈ ਅਤੇ ਸਾਹ ਲੈਣ ਵਿੱਚ ਸਮੱਸਿਆ ਪੈਦਾ ਕਰਦਾ ਹੈ। ਕਿਉਂਕਿ ਦਰਿਆ ਦੇ ਪਾਣੀ ਵਿੱਚ ਟੀਡੀਐਸ ਵੱਧ ਦੇਖਿਆ ਗਿਆ ਹੈ, ਜਿਸ ਕਾਰਨ ਮੱਛੀਆਂ ਆਕਸੀਜਨ ਨਹੀਂ ਲੈ ਸਕੀਆਂ।

ਅਰੁਣਾਚਲ ਪ੍ਰਦੇਸ਼ ਦੀ ਕਾਮੇਂਗ ਨਦੀ 'ਚ ਅਚਾਨਕ ਪਾਣੀ ਹੋਇਆ ਕਾਲਾ ! ਹਜ਼ਾਰਾਂ ਮੱਛੀਆਂ ਦੀ ਮੌਤ

ਉਸਨੇ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਰਿਆ ਵਿੱਚ ਟੀਡੀਐਸ 6,800 ਮਿਲੀਗ੍ਰਾਮ ਪ੍ਰਤੀ ਲੀਟਰ ਸੀ, ਜੋ ਕਿ 300-1,200 ਮਿਲੀਗ੍ਰਾਮ ਪ੍ਰਤੀ ਲੀਟਰ ਦੀ ਆਮ ਰੇਂਜ ਤੋਂ ਬਹੁਤ ਜ਼ਿਆਦਾ ਸੀ। ਤਾਜੋ ਨੇ ਲੋਕਾਂ ਨੂੰ ਮੱਛੀ ਦਾ ਸੇਵਨ ਨਾ ਕਰਨ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਪੂਰਬੀ ਕਾਮੇਂਗ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਮੱਛੀਆਂ ਫੜਨ ਲਈ ਕਾਮੇਂਗ ਨਦੀ ਦੇ ਨੇੜੇ ਜਾਣ ਤੋਂ ਬਚਣ ਲਈ ਕਿਹਾ ਹੈ ਅਤੇ ਅਗਲੇ ਹੁਕਮਾਂ ਤੱਕ ਮਰੀਆਂ ਮੱਛੀਆਂ ਨੂੰ ਖਾਣ ਅਤੇ ਵੇਚਣ ਤੋਂ ਬਚਣ ਲਈ ਕਿਹਾ ਹੈ।

ਅਰੁਣਾਚਲ ਪ੍ਰਦੇਸ਼ ਦੀ ਕਾਮੇਂਗ ਨਦੀ 'ਚ ਅਚਾਨਕ ਪਾਣੀ ਹੋਇਆ ਕਾਲਾ ! ਹਜ਼ਾਰਾਂ ਮੱਛੀਆਂ ਦੀ ਮੌਤ

ਸੇਪਾ ਵਾਸੀਆਂ ਨੇ ਨਦੀ ਵਿੱਚ ਟੀਡੀਐਸ ਵਧਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੋਸ਼ ਲਾਇਆ ਕਿ ਗੁਆਂਢੀ ਮੁਲਕ ਵੱਲੋਂ ਉਸਾਰੀ ਕਾਰਜਾਂ ਕਾਰਨ ਪਾਣੀ ਦਾ ਰੰਗ ਕਾਲਾ ਹੋ ਗਿਆ ਹੈ। ਸੇਪਾ ਈਸਟ ਦੇ ਵਿਧਾਇਕ ਤਾਪੁਕ ਟਾਕੂ ਨੇ ਰਾਜ ਸਰਕਾਰ ਨੂੰ ਕਾਮੇਂਗ ਨਦੀ ਦੇ ਪਾਣੀ ਦੇ ਰੰਗ ਵਿੱਚ ਅਚਾਨਕ ਤਬਦੀਲੀ ਅਤੇ ਵੱਡੀ ਗਿਣਤੀ ਵਿੱਚ ਮੱਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤੁਰੰਤ ਮਾਹਿਰਾਂ ਦੀ ਇੱਕ ਕਮੇਟੀ ਗਠਿਤ ਕਰਨ ਦੀ ਅਪੀਲ ਕੀਤੀ ਹੈ। ਟਾਕੂ ਨੇ ਚਿੰਤਾ ਪ੍ਰਗਟਾਈ ਕਿ ਕਾਮੇਂਗ ਨਦੀ ਵਿੱਚ ਇਹ ਘਟਨਾ ਕਦੇ ਨਹੀਂ ਵਾਪਰੀ।
-PTCNews