Sun, Apr 28, 2024
Whatsapp

ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਸਕੂਲਾਂ 'ਚ 3 ਛੁੱਟੀਆਂ ਦਾ ਐਲਾਨ

Written by  Jashan A -- December 29th 2019 01:02 PM
ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਸਕੂਲਾਂ 'ਚ 3 ਛੁੱਟੀਆਂ ਦਾ ਐਲਾਨ

ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਸਕੂਲਾਂ 'ਚ 3 ਛੁੱਟੀਆਂ ਦਾ ਐਲਾਨ

ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਸਕੂਲਾਂ 'ਚ 3 ਛੁੱਟੀਆਂ ਦਾ ਐਲਾਨ,ਨਵੀਂ ਦਿੱਲੀ: ਉੱਤਰੀ ਭਾਰਤ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ।ਠੰਡ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਉਥੇ ਹੀ ਸੰਘਣੀ ਧੁੰਦ ਤੇ ਪੈ ਰਹੀ ਹੱਡ-ਚੀਰਵੀਂ ਠੰਡ ਲੋਕਾਂ ਦੀ ਜਾਨ ਲੈ ਰਹੀ ਹੈ। ਦਿਨ-ਬ-ਦਿਨ ਠੰਡ ਦੇ ਵੱਧਣ ਕਾਰਨ ਦਿੱਲੀ ਸਮੇਤ 6 ਰਾਜਾਂ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਵੱਡੀ ਰਾਹਤ ਦਿੰਦਿਆਂ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ 'ਚ ਤਿੰਨ ਦਿਨਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ। ਹੋਰ ਪੜ੍ਹੋ: ਭਾਜਪਾ MP ਹੰਸਰਾਜ ਹੰਸ ਦੇ ਦਫ਼ਤਰ 'ਤੇ ਹੋਇਆ ਹਮਲਾ, ਹਮਲਾਵਰ ਫ਼ਰਾਰ Three-day holiday declared in Haryana schoolsਜਿਸ ਦੇ ਤਹਿਤ 30,31 ਦਸੰਬਰ ਅਤੇ 1 ਜਨਵਰੀ ਨੂੰ ਸਕੂਲ ਬੰਦ ਰਹਿਣਗੇ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਘਰੋਂ ਘੱਟ ਬਾਹਰ ਨਿਕਲਣ ਦੀ ਹਿਦਾਇਤ ਦਿੱਤੀ ਹੈ। -PTC News


Top News view more...

Latest News view more...