Fri, May 3, 2024
Whatsapp

Russian Ukraine war: ਯੁਕਰੇਨ ਤੋਂ ਤਿੰਨ ਵਿਦਿਆਰਥੀ ਅੰਮ੍ਰਿਤਸਰ ਪਰਤੇ, ਦੱਸੀ ਉੱਥੇ ਦੀ ਸਥਿਤੀ

Written by  Riya Bawa -- March 08th 2022 01:33 PM
Russian Ukraine war: ਯੁਕਰੇਨ ਤੋਂ ਤਿੰਨ ਵਿਦਿਆਰਥੀ ਅੰਮ੍ਰਿਤਸਰ ਪਰਤੇ, ਦੱਸੀ ਉੱਥੇ ਦੀ ਸਥਿਤੀ

Russian Ukraine war: ਯੁਕਰੇਨ ਤੋਂ ਤਿੰਨ ਵਿਦਿਆਰਥੀ ਅੰਮ੍ਰਿਤਸਰ ਪਰਤੇ, ਦੱਸੀ ਉੱਥੇ ਦੀ ਸਥਿਤੀ

ਅੰਮ੍ਰਿਤਸਰ: ਯੂਕਰੇਨ ਤੇ ਰੂਸ ਵਿਚਾਲੇ ਜੰਗ ਜਾਰੀ ਹੈ। ਰੂਸ ਤੇ ਯੂਕਰੇਨ ਦੀ ਜੰਗ ਨੂੰ 13 ਵਾਂ ਦਿਨ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰੂਸ ਨੇ ਮਾਨਵਤਾਵਾਦੀ ਗਲਿਆਰਿਆਂ ਲਈ ਯੂਕਰੇਨ ਦੇ 5 ਸ਼ਹਿਰਾਂ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਇਸ ਵਿਚਾਲੇ ਅੱਜ ਯੁਕਰੇਨ ਤੋਂ ਅੰਮ੍ਰਿਤਸਰ ਏਅਰਪੋਰਟ 'ਤੇ ਤਿੰਨ ਵਿਦਿਆਰਥੀ ਪਰਤੇ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਦੀ ਰਹਿਣ ਵਾਲੀ ਸਰਗੁਨਦੀਪ ਕੌਰ, ਅੰਮ੍ਰਿਤਸਰ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਤੇ ਅਬੋਹਰ ਦੀ ਰਹਿਣ ਵਾਲੀ ਦੀਕਸ਼ਾ ਅੱਜ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀਆਂ। The cost of one flight of Operation Ganga is more than one crore ਇਹ ਵੀ ਪੜ੍ਹੋ: 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਵਾਪਸ ਆ ਚੁੱਕੇ : ਅਰਿੰਦਮ ਬਾਗਚੀ ਮਿਲੀ ਜਾਣਕਾਰੀ ਮੁਤਾਬਕ ਤਿੰਨੇ ਵਿਦਿਆਰਥੀ ਮੈਡੀਕਲ ਦੇ ਦੂਜੇ ਵਰ੍ਹੇ ਦੇ ਵਿਦਿਆਰਥੀ ਹਨ ਤੇ ਖਾਰਕੀਵ ਵਿੱਚ ਬਾਕੀ ਵਿਦਿਆਰਥੀਆਂ ਨਾਲ ਫਸੇ ਹੋਏ ਸਨ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਵੀ ਅੰਮ੍ਰਿਤਸਰ ਦੇ ਏਅਰਪੋਰਟ 'ਤੇ ਪੁੱਜੇ ਤੇ ਉਨ੍ਹਾਂ ਭਾਰਤ ਸਰਕਾਰ ਦੇ ਆਪ੍ਰੇਸ਼ਨ ਗੰਗਾ ਦੀ ਸਿਫਤ ਕੀਤੀ। ਦੱਸਣਯੋਗ ਹੈ ਕਿ ਐਤਵਾਰ ਸਵੇਰੇ 700 ਤੋਂ ਵੱਧ ਭਾਰਤੀਆਂ ਨੂੰ ਚਾਰ ਜਹਾਜ਼ਾਂ ਰਾਹੀਂ ਉਨ੍ਹਾਂ ਦੇ ਦੇਸ਼ ਵਾਪਸ ਲਿਆਂਦਾ ਗਿਆ। 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਹੰਗਰੀ ਦੇ ਬੁਡਾਪੇਸਟ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚੀ, ਜਦੋਂ ਕਿ 154 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਹੋਰ ਜਹਾਜ਼ ਸਲੋਵਾਕੀਆ ਦੇ ਕੋਸੀਸ ਤੋਂ ਰਾਸ਼ਟਰੀ ਰਾਜਧਾਨੀ ਦੇ ਆਈਜੀਆਈ ਹਵਾਈ ਅੱਡੇ ਪਹੁੰਚਿਆ। The cost of one flight of Operation Ganga is more than one crore ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ 'ਚ ਫਸੇ ਭਾਰਤੀਆਂ ਨੂੰ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਸ਼ਨੀਵਾਰ ਨੂੰ, ਹੰਗਰੀ ਦੇ ਬੁਡਾਪੇਸਟ ਤੋਂ ਪੰਜ ਉਡਾਣਾਂ, ਰੋਮਾਨੀਆ ਦੇ ਸੁਸੇਵਾ ਤੋਂ ਚਾਰ, ਸਲੋਵਾਕੀਆ ਦੇ ਕੋਸੀਸ ਤੋਂ ਇੱਕ ਅਤੇ ਪੋਲੈਂਡ ਦੇ ਰਜ਼ੇਜੋ ਤੋਂ ਦੋ ਉਡਾਣਾਂ ਭਰੀਆਂ। ਰੂਸ ਨਾਲ ਚੱਲ ਰਹੀ ਜੰਗ ਕਾਰਨ ਯੂਕਰੇਨ ਦਾ ਹਵਾਈ ਖੇਤਰ 24 ਫਰਵਰੀ ਤੋਂ ਬੰਦ ਹੈ। Russia-Ukraine war: Indian students hiding in basement in Kharkiv; video  surfaces -PTC News


Top News view more...

Latest News view more...