Tokyo Olympics: ਤੀਰਅੰਦਾਜ਼ੀ ’ਚ ਦੀਪਿਕਾ-ਪ੍ਰਵੀਣ ਦਾ ਸ਼ਾਨਦਾਰ ਪ੍ਰਦਰਸ਼ਨ, ਚੀਨੀ ਤਾਈਪੈ ਨੂੰ ਹਰਾ ਕੇ ਕੁਆਟਰ ਫਾਈਨਲ 'ਚ ਕੀਤਾ ਪ੍ਰਵੇਸ਼
ਨਵੀਂ ਦਿੱਲੀ: ਟੋਕੀਓ ਓਲੰਪਿਕਸ (Tokyo Olympics) ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਰੋਮਾਂਚ ਵੀ ਬਰਕਰਾਰ ਹੈ। ਅਜਿਹੇ 'ਚ ਭਾਰਤ ਦੇ ਲੋਕਾਂ ਲਈ ਚੰਡੀ ਤੇ ਵੱਡੀ ਖਬਰ ਆ ਰਹੀ ਹੈ ਕਿ ਤੀਰਅੰਦਾਜ਼ੀ (archery) 'ਚ ਭਾਰਤੀ ਟੀਮ ਨੇ ਜਿੱਤ ਹਾਸਲ ਕਰ ਕੇ ਕੁਆਟਰ ਫਾਈਨਲ (quatarfinal) 'ਚ ਜਗਾ ਬਣਾ ਲਈ ਹੈ।
ਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ (Deepika kumari Pravin Jadhav) ਦੀ ਜੋੜੀ ਨੇ ਚੀਨੀ ਤਾਈਪੈ ਨੂੰ ਹਰਾ ਕੇ ਮਿਕਸਡ ਡਬਲਜ਼ ਵਰਗ ਦੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਪਹਿਲਾ ਸੈੱਟ ਇਕ ਅੰਕ ਨਾਲ ਗੁਆਉਣ ਦੇ ਬਾਅਦ ਭਾਰਤੀ ਟੀਮ 1.3 ਨਾਲ ਪੱਛੜ ਰਹੀ ਸੀ ਤੇ ਉਸ ਨੂੰ ਹਰ ਹਾਲਤ ’ਚ ਤੀਜਾ ਸੈੱਟ ਜਿੱਤਣਾ ਸੀ। ਪਹਿਲੀ ਵਾਰ ਕੌਮਾਂਤਰੀ ਪੱਧਰ ’ਤੇ ਖੇਡ ਰਹੇ ਜਾਧਵ ਤੇ ਦੀਪਿਕਾ ਨੇ ਕੋਈ ਗ਼ਲਤੀ ਨਹੀਂ ਕੀਤੀ।
ਹੋਰ ਪੜ੍ਹੋ: ਮਹਾਰਾਸ਼ਟਰ ’ਚ ਬਾਰਿਸ਼ ਨੇ ਮਚਾਇਆ ਕੋਹਰਾਮ, ਕੋਰੋਨਾ ਹਸਪਤਾਲ ’ਚ ਵੜਿਆ ਪਾਣੀ, ਕਈ ਮਰੀਜ਼ਾਂ ਦੀ ਹੋਈ ਮੌਤ ਉਨ੍ਹਾਂ ਨੇ ਲਿਨ ਚਿਯਾ ਐੱਨ ਤੇ ਤਾਂਗ ਚਿਨ ਯੁਨ ਦੇ ਖ਼ਿਲਾਫ਼ ਇਹ ਮੁਕਾਬਲਾ 5.3 ਨਾਲ ਜਿੱਤਿਆ। ਹੁਣ ਉਨ੍ਹਾਂ ਦਾ ਸਾਹਮਣਾ ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।Tokyo Olympics: Pair of Deepika, Pravin qualify for quarterfinals in Archery Mixed Team event Read @ANI Story | https://t.co/xqN1WU4FOy#TokyoOlympics2021 #Archery pic.twitter.com/24M7T1w9Kv — ANI Digital (@ani_digital) July 24, 2021