ਚੰਡੀਗੜ੍ਹ, 19 ਫਰਵਰੀ: ਤਾਲਿਬਾਨ, ਅਫਗਾਨਿਸਤਾਨ ਵਿੱਚ ਆਪਣੇ ਗੈਰ ਰਸਮੀ ਤਖਤਾਪਲਟ ਤੋਂ ਬਾਅਦ ਆਪਣੇ ਨਾਗਰਿਕਾਂ 'ਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਘਟਾਉਣ ਲਈ ਸਖਤ ਕਾਨੂੰਨ ਲਾਗੂ ਕਰ ਰਿਹਾ ਹੈ। ਯੂਨੀਵਰਸਿਟੀਆਂ 'ਚ ਔਰਤਾਂ 'ਤੇ ਪਾਬੰਦੀ ਲਗਾਉਣ ਤੋਂ ਲੈ ਕੇ ਉਨ੍ਹਾਂ ਨੂੰ ਜਿੰਮਾਂ ਅਤੇ ਪਾਰਕਾਂ 'ਚ ਦਾਖਲ ਹੋਣ ਤੋਂ ਰੋਕਣ ਤੱਕ ਦੇ ਅਜੀਬੋ-ਗਰੀਬ ਫੈਸਲਿਆਂ ਨੂੰ ਹੁਣ ਤੱਕ ਲੋਕਾਂ ਵੱਲੋਂ ਗੁੱਸਾ ਤੇ ਨਿੰਦਾ ਹੀ ਹਾਸਿਲ ਹੋਈ ਹੈ। ਇੱਕ ਤਾਜ਼ਾ ਬਿਆਨ ਵਿੱਚ ਤਾਲਿਬਾਨ ਨੇ ਕਥਿਤ ਤੌਰ 'ਤੇ ਗਰਭ ਨਿਰੋਧਕ ਗੋਲੀਆਂ, ਕੰਡੋਮ ਦੀ ਵਰਤੋਂ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਦੀ ਵਰਤੋਂ ਨੂੰ ਮੁਸਲਮਾਨ ਆਬਾਦੀ ਨੂੰ ਕੰਟਰੋਲ ਕਰਨ ਲਈ ਪੱਛਮੀ ਸਾਜ਼ਿਸ਼ ਕਰਾਰ ਦਿੱਤਾ ਹੈ।ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ, ਤਾਲਿਬਾਨ ਲੜਾਕੇ ਘਰ-ਘਰ ਜਾ ਕੇ ਲੋਕਾਂ ਨੂੰ ਜਨਮ ਨਿਯੰਤਰਣ ਦੇ ਵਰਤੋਂ ਕਰਨ 'ਤੇ ਚਿਤਾਵਨੀ ਤੇ ਧਮਕੀ ਦੇ ਰਹੇ ਹਨ। ਫਾਰਮੇਸੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਅਜਿਹੇ ਸਾਰੇ ਉਤਪਾਦਾਂ ਦੀਆਂ ਸ਼ੈਲਫਾਂ ਨੂੰ ਖਾਲੀ ਕਰ ਦੇਣ।ਹਾਲਾਂਕਿ ਇਹ ਅਭਿਆਸ ਸਿਰਫ 2 ਵੱਡੇ ਸ਼ਹਿਰਾਂ ਜਿਵੇਂ ਕਾਬੁਲ ਅਤੇ ਮਜ਼ਾਰ-ਏ-ਸ਼ਰੀਫ ਵਿੱਚ ਕੀਤਾ ਜਾ ਰਿਹਾ ਹੈ। ਤਾਲਿਬਾਨ ਦੇ ਜਨਤਕ ਸਿਹਤ ਮੰਤਰਾਲੇ ਨੇ ਇਸ ਮੁੱਦੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।