Sun, Jun 16, 2024
Whatsapp

Shah Rukh Khan Hospitalized: ਸ਼ਾਹਰੁਖ ਖਾਨ ਦੀ ਵਿਗੜੀ ਸਿਹਤ, ਕਿੰਗ ਖਾਨ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਕਰਵਾਇਆ ਭਰਤੀ

ਸ਼ਾਹਰੁਖ ਖਾਨ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Written by  Amritpal Singh -- May 22nd 2024 06:47 PM
Shah Rukh Khan Hospitalized: ਸ਼ਾਹਰੁਖ ਖਾਨ ਦੀ ਵਿਗੜੀ ਸਿਹਤ, ਕਿੰਗ ਖਾਨ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਕਰਵਾਇਆ ਭਰਤੀ

Shah Rukh Khan Hospitalized: ਸ਼ਾਹਰੁਖ ਖਾਨ ਦੀ ਵਿਗੜੀ ਸਿਹਤ, ਕਿੰਗ ਖਾਨ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਕਰਵਾਇਆ ਭਰਤੀ

Shah Rukh Khan Hospitalized: ਸ਼ਾਹਰੁਖ ਖਾਨ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗਰਮੀ ਕਾਰਨ ਸੁਪਰਸਟਾਰ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਸ਼ਾਹਰੁਖ ਖਾਨ IPL 2024 ਕੁਆਲੀਫਾਇਰ 1 ਵਿੱਚ ਆਪਣੀ ਟੀਮ KKR ਦਾ ਸਮਰਥਨ ਕਰਨ ਲਈ ਅਹਿਮਦਾਬਾਦ ਵਿੱਚ ਸਨ। ਕੱਲ੍ਹ ਉਹ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣੀ ਟੀਮ ਲਈ ਤਾੜੀਆਂ ਵਜਾਉਂਦੇ ਅਤੇ ਚੀਅਰਅੱਪ ਕਰਦੇ ਨਜ਼ਰ ਆਏ।


ਗਰਮੀ ਕਾਰਨ ਸਿਹਤ ਵਿਗੜ ਗਈ

ਦੱਸ ਦੇਈਏ ਕਿ ਕੱਲ੍ਹ ਅਹਿਮਦਾਬਾਦ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ ਸੀ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਹੀਟ ਸਟ੍ਰੋਕ ਕਾਰਨ ਸ਼ਾਹਰੁਖ ਖਾਨ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।  

ਸ਼ਾਹਰੁਖ ਖਾਨ IPL 2024 ਕੁਆਲੀਫਾਇਰ 1 ਮੈਚ ਵਿੱਚ ਬੇਟੇ ਅਬਰਾਮ ਅਤੇ ਧੀ ਸੁਹਾਨਾ ਖਾਨ ਨਾਲ ਆਪਣੀ ਟੀਮ ਦਾ ਸਮਰਥਨ ਕਰਦੇ ਨਜ਼ਰ ਆਏ। ਸੁਪਰਸਟਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ 'ਚ ਉਹ ਅਬਰਾਮ ਨਾਲ ਕੇਕੇਆਰ ਦੇ ਪ੍ਰਦਰਸ਼ਨ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ। ਇਸ ਮੈਚ ਵਿੱਚ ਕੇਕੇਆਰ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਆਈਪੀਐਲ ਫਾਈਨਲ ਵਿੱਚ ਥਾਂ ਬਣਾ ਲਈ ਹੈ।

- PTC NEWS

Top News view more...

Latest News view more...

PTC NETWORK