ਚਲਦੇ ਵਿਆਹ 'ਚ ਸਿੰਘਮ ਵਾਂਗ ਡੀਐੱਮ ਨੇ ਮਾਰਿਆ ਛਾਪਾ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਬਣਾਈ ਰੇਲ
ਫ਼ਿਲਮਾਂ ਵਾਲੇ ਸਿੰਘਮ ਨੂੰ ਤਾਂ ਹਰ ਕਿਸੇ ਨੇ ਦੇਖਿਆ ਹੈ ਤੇ ਆਪਣੇ ਜ਼ਹਿਨ 'ਚ ਵਸਾ ਰਖਿਆ ਹੈ , ਪਰ ਹਾਲ ਹੀ ਦੇ ਵਿਚ ਅਸਲ ਜ਼ਿੰਦਗੀ ਦੇ ਸਿੰਗਮ ਦਾ ਰੌਦਰ ਰੂਪ ਦੇਖਣ ਨੂੰ ਮਿਲਿਆ ਤ੍ਰਿਪੁਰਾ 'ਚ ਜਿਥੇ ਚਲਦੇ ਵਿਆਹ ਸਮਾਗਮ ਵਿਚ ਡਿਸਟ੍ਰਿਕ ਮੈਜਿਸਟਰੇਟ ਪਹੁੰਚੇ ਤਾਂ ਸਭ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ , ਅਤੇ ਬਣੀ ਇੱਕ ਇਕ ਦੀ ਰੇਲ , ਦਰਅਸਲ ਕੋਰੋਨਾ ਕਰਕੇ ਲੱਗਿਆਂ ਪਾਬੰਦੀਆਂ ਦੇ ਚਲਦਿਆਂ ਕਿਸੇ ਵੀ ਤਰ੍ਹਾਂ ਦੇ ਇਕੱਠ 'ਤੇ ਮਨਾਹੀ ਹੈ ,ਪਰ ਬਾਵਜੂਦ ਇਸ ਦੇ ਤ੍ਰਿਪੁਰਾ 'ਚ ਵਿਆਹ ਸਮਾਗਮ ਹੋ ਰਹੇ ਸਨ ਤੇ ਭਾਰੀ ਇਕੱਠ ਸੀ , ਜਿਸ ਤੇ ਡੀਐੱਮ ਸ਼ੈਲੇਸ਼ ਯਾਦਵ ਨੇ ਇੱਕੋਦਮ ਛਾਪਾ ਮਾਰ ਦਿੱਤਾ| ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield ਮਾਮਲਾ ਤ੍ਰਿਪੁਰਾ ਦੇ ਅਗਰਲਤਾ ਸ਼ਹਿਰ ਦਾ ਹੈ ਜਿਥੇ ਡੀਐਮ ਸ਼ੈਲੇਸ਼ ਯਾਦਵ ਵਿਆਹ ਦੇ ਸਮਾਰੋਹ ਵਿਚ ਤਹਿ ਕੀਤੇ ਲੋਕਾਂ ਨਾਲੋਂ ਜ਼ਿਆਦਾ ਭੀੜ ਦੇਖ ਕੇ ਭੜਕ ਗਏ ਅਤੇ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਮੇਜ਼ਬਾਨਾਂ ਤੋਂ ਲੈਕੇ ਵਿਆਹ 'ਚ ਆਏ ਮਹਿਮਾਨਾਂ ਤੱਕ ਦੀ ਰੇਲ ਬਣਾਈ , ਇੰਨਾ ਹੀ ਨਹੀਂ ਵਿਆਹ ਸਮਾਗਮ 'ਚ ਮੌਜੂਦ ਕੁਝ ਪੁਲਿਸ ਵਾਲਿਆਂ ਨੂੰ ਦੇਖ ਕੇ ਉਹ ਇੰਨਾ ਭੜਕ ਗਏ ਕਿ ਨਾਲ ਦੀ ਨਾਲ ਫੋਨ ਕਰਕੇ ਪੁਲਿਸ ਅਫਸਰਾਂ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ। ਡੀਐੱਮ ਦਾ ਕਹਿਣਾ ਸੀ ਕਿ ਇਹਨਾਂ ਪੁਲਿਸ ਮੁਲਾਜ਼ਮ ਦੀ ਨਿਗਰਾਨੀ ਹੇਠ ਇਹ ਸਭ ਹੋ ਰਿਹਾ ਹੈ ਤਾਂ ਜ਼ਾਹਿਰ ਹੈ ਇਹ ਲੋਕ ਵੀ ਨਿਯਮ ਉਲੰਘਨ ਦੇ ਦੋਸ਼ੀ ਹਨ। Read More :ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਦੇ ਹੱਥੇ ਚੜ੍ਹਿਆ ਪੰਜਾਬ ਪੁਲਿਸ ਦਾ ਏ.ਐਸ.ਆਈ.