Tue, May 14, 2024
Whatsapp

ਸੁਖਬੀਰ ਸਿੰਘ ਬਾਦਲ ਦੇ ਪੋਸਟਰ ਪਾੜਨ 'ਤੇ ਭੜਕੇ ਟਰੱਕ ਚਾਲਕ, ਵਿਰੋਧੀਆਂ ਨੂੰ ਦਿੱਤਾ ਮੂੰਹ ਤੋੜ ਜਵਾਬ

Written by  Jasmeet Singh -- February 01st 2022 06:04 PM -- Updated: February 01st 2022 06:08 PM
ਸੁਖਬੀਰ ਸਿੰਘ ਬਾਦਲ ਦੇ ਪੋਸਟਰ ਪਾੜਨ 'ਤੇ ਭੜਕੇ ਟਰੱਕ ਚਾਲਕ, ਵਿਰੋਧੀਆਂ ਨੂੰ ਦਿੱਤਾ ਮੂੰਹ ਤੋੜ ਜਵਾਬ

ਸੁਖਬੀਰ ਸਿੰਘ ਬਾਦਲ ਦੇ ਪੋਸਟਰ ਪਾੜਨ 'ਤੇ ਭੜਕੇ ਟਰੱਕ ਚਾਲਕ, ਵਿਰੋਧੀਆਂ ਨੂੰ ਦਿੱਤਾ ਮੂੰਹ ਤੋੜ ਜਵਾਬ

ਚੰਡੀਗੜ੍ਹ: ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਕਾਫ਼ੀ ਗਰਮ ਹੈ। ਜਿੱਥੇ ਇੱਕ ਪਾਸੇ ਰਾਜਨੀਤਕ ਪਾਰਟੀਆਂ ਵੱਲੋਂ ਜ਼ੋਰਦਾਰ ਪ੍ਰਚਾਰ ਜਾਰੀ ਹੈ ਉੱਥੇ ਹੀ ਕਈ ਵਾਰ ਵਿਰੋਧੀ ਪਾਰਟੀਆਂ ਵੱਲੋਂ ਨਫ਼ਰਤ ਭਰੀ ਹਰਕਤਾਂ ਨੂੰ ਵੀ ਅੰਜਾਮ ਦੇ ਦਿੱਤਾ ਜਾਂਦਾ ਹੈ। ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ 2022: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 310.89 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ ਇਹੋ ਜਿਹਾ ਹੀ ਕੁੱਝ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੋਸਟਰਾਂ ਨਾਲ, ਦੱਸਣਯੋਗ ਹੈ ਕਿ ਸੂਬੇ ਦੇ ਟਰੱਕ ਚਾਲਕਾਂ ਵੱਲੋਂ ਆਪਣੀ ਪੰਥਕ ਪਾਰਟੀ ਦੇ ਪ੍ਰਧਾਨ ਨੂੰ ਟਰੱਕਾਂ ਉੱਤੇ ਵਿਸ਼ਾਲ ਪੋਸਟਰ ਲਾ ਕੇ ਸਮਰਥਨ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੁੱਝ ਟਰੱਕਾਂ 'ਤੇ ਇਨ੍ਹਾਂ ਪੋਸਟਰਾਂ ਨੂੰ ਪਾੜ ਦਿੱਤਾ ਗਿਆ ਜਿਸ 'ਤੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਛੱਪੀ ਹੋਈ ਸੀ। ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ ਭੱਜਣ ਵੇਲੇ ਠੰਡ ਨਾਲ ਹਲਾਕ ਹੋਏ ਚਾਰ ਭਾਰਤੀਆਂ ਦੀ ਸ਼ਨਾਖਤ ਮੁਕੱਮਲ ਸ਼ਰਾਰਤੀ ਅਨਸਰਾਂ ਦੀ ਇਸ ਹਰੱਕਤ ਤੋਂ ਬਾਅਦ ਕੁਝਕੁ ਟਰੱਕ ਚਾਲਕਾਂ ਦਾ ਗੁੱਸਾ ਸੱਤਵੇਂ ਅਸਮਾਨ ਚੜ੍ਹ ਬੋਲਿਆ ਅਤੇ ਉਨ੍ਹਾਂ ਵਿੱਚੋਂ ਇੱਕ ਟਰੱਕ ਚਲਾਕ ਨੇ ਕੈਮਰੇ ਮੂਰੇ ਆਕੇ ਪੋਸਟਰ ਪਾੜਨ ਵਾਲੇ ਵਿਅਕਤੀ ਨੂੰ ਰੱਜ ਕੇ ਲਾਹਨਤਾਂ ਪਾਈਆਂ। ਉਸਦਾ ਕਹਿਣਾ ਸੀ ਵੀ ਇਹੋ ਜਿਹੀ ਹਰਕਤਾਂ ਨਾਲ ਟਰੱਕ ਭਾਈਚਾਰੇ ਦਾ ਮਨੋਬੱਲ ਡਿੱਗਣ ਦੀ ਥਾਂ ਹੋਰ ਉੱਤਾਂ ਨੂੰ ਜਾਵੇਗਾ। ਚਾਲਕ ਦਾ ਕਹਿਣਾ ਸੀ ਵੀ ਪੋਸਟਰ ਪਾਵੇਂ ਪਾੜਲੋ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਜਿਹੜੀ ਟਰੱਕ ਭਾਈਚਾਰੇ ਦੇ ਦਿੱਲਾਂ 'ਚ ਛੱਪੀ ਹੈ ਉਸਨੂੰ ਕਿਵੇਂ ਮਿਟਾਵੋਗੇ। ਉਸਦਾ ਕਹਿਣਾ ਸੀ ਵੀ ਵਿਰੋਧੀਆਂ ਦੀਆਂ ਕੋਝੀਆਂ ਹਰਕਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਬਣਾਉਣ ਤੋਂ ਰੋਕ ਨਹੀਂ ਸਕਦੀਆਂ। -PTC News


Top News view more...

Latest News view more...