ਟਵਿੱਟਰ ਨੇ ਵਿਨੇ ਪ੍ਰਕਾਸ਼ ਨੂੰ ਭਾਰਤ 'ਚ ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

By Baljit Singh - July 11, 2021 12:07 pm

ਨਵੀਂ ਦਿੱਲੀ- ਟਵਿੱਟਰ ਨੇ ਵਿਜੇ ਪ੍ਰਕਾਸ਼ ਨੂੰ ਭਾਰਤ ਲਈ ਨਿਵਾਸੀ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ। ਕੰਪਨੀ ਦੀ ਵੈੱਬਸਾਈਟ 'ਤੇ ਇਹ ਸੂਚਨਾ ਪਾਈ ਗਈ ਹੈ। ਭਾਰਤ 'ਚ ਨਵੇਂ ਸੂਚਨਾ ਤਕਨਾਲੋਜੀ (ਆਈ.ਟੀ.) ਨਿਯਮਾਂ ਦਾ ਪਾਲਣ ਕਰਨ 'ਚ ਅਸਫ਼ਲ ਰਹਿਣ ਕਾਰਨ ਟਵਿੱਟਰ ਲਗਾਤਾਰ ਵਿਵਾਦਾਂ ਦੇ ਘੇਰੇ 'ਚ ਸੀ।

ਪੜੋ ਹੋਰ ਖਬਰਾਂ: ਹਿਮਾਚਲ ਪ੍ਰਦੇਸ਼ ਦੇ ਬੰਗਾਣਾ ‘ਚ ਮਿਲਿਆ ਜ਼ਖਮੀ ਚੀਤਾ, ਇਲਾਕੇ ‘ਚ ਦਹਿਸ਼ਤ

ਨਵੇਂ ਆਈ.ਟੀ. ਨਿਯਮਾਂ ਦੇ ਅਧੀਨ 50 ਲੱਖ ਤੋਂ ਵੱਧ ਪ੍ਰਯੋਗਕਰਤਾਵਾਂ ਵਾਲੀ ਸੋਸ਼ਲ ਮੀਡੀਆ ਕੰਪਨੀਆਂ ਨੂੰ ਤਿੰਨ ਮਹੱਤਵਪੂਰਨ ਨਿਯੁਕਤੀਆਂ- ਮੁੱਖ ਪਾਲਣਾ ਅਧਿਕਾਰੀ, ਨੋਡਲ ਅਧਿਕਾਰੀ ਅਤੇ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨ ਦੀ ਜ਼ਰੂਰਤ ਹੈ। ਇਹ ਤਿੰਨ ਅਧਿਕਾਰੀ ਭਾਰਤ ਦੇ ਵਾਸੀ ਹੋਣੇ ਚਾਹੀਦੇ ਹਨ। ਟਵਿੱਟਰ ਦੀ ਵੈੱਬਸਾਈਟ 'ਤੇ ਪਾਈ ਗਈ ਸੂਚਨਾ ਅਨੁਸਾਰ ਵਿਨੇ ਪ੍ਰਕਾਸ਼ ਕੰਪਨੀ ਦੇ ਨਿਵਾਸੀ ਸ਼ਿਕਾਇਤ ਅਧਿਕਾਰੀ (ਆਰ.ਜੀ.ਓ.) ਹਨ। ਪ੍ਰਯੋਗਕਰਤਾ ਪੇਜ਼ 'ਤੇ ਦਿੱਤੀ ਗਈ ਵੈੱਬਸਾਈਟ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

ਪੜੋ ਹੋਰ ਖਬਰਾਂ: ਦੇਸ਼ ’ਚ ਕੋਰੋਨਾ ਵਾਇਰ ਦੇ 41,506 ਨਵੇਂ ਮਾਮਲੇ ਆਏ ਸਾਹਮਣੇ, 895 ਮਰੀਜ਼ਾਂ ਦੀ ਹੋਈ ਮੌਤ

ਇਸ 'ਚ ਅੱਗੇ ਕਿਹਾ ਗਿਆ ਹੈ ਕਿ ਟਵਿੱਟਰ ਨਾਲ ਇਸ ਪਤੇ- ਚੌਥੀ ਮੰਜ਼ਲ, ਦਿ ਐਸਟੇਟ, 121 ਡਿਕਸਨ ਰੋਡ, ਬੈਂਗਲੁਰੂ-560042 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਕਾਸ਼ ਦਾ ਨਾਮ ਕੰਪਨੀ ਦੇ ਗਲੋਬਲ ਕਾਨੂੰਨ ਨੀਤੀ ਡਾਇਰੈਕਟਰ ਜੇਰਮੀ ਕੇਸਲ ਨਾਲ ਪਾਇਆ ਗਿਆ ਹੈ। ਕੇਸਲ ਅਮਰੀਕਾ 'ਚਚ ਸਥਿਤ ਹਨ। ਕੰਪਨੀ ਨੇ 26 ਮਈ 2021 ਤੋਂ 25 ਜੂਨ 2021 ਲਈ ਆਪਣੀ ਪਾਲਣਾ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਹੈ। 26 ਮਈ ਤੋਂ ਲਾਗੂ ਹੋਏ ਨਵੇਂ ਆਈ.ਟੀ. ਨਿਯਮਾਂ ਦੇ ਅਧੀਨ ਇਹ ਇਕ ਹੋਰ ਜ਼ਰੂਰਤ ਹੈ।

ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ: ਅੱਤਵਾਦੀ ਫੰਡਿੰਗ ਮਾਮਲੇ ‘ਚ NIA ਦੀ ਵੱਡੀ ਕਾਰਵਾਈ, ਹੁਣ ਤੱਕ 6 ਗ੍ਰਿਫਤਾਰ

ਇਸ ਤੋਂ ਪਹਿਲਾਂ ਟਵਿੱਟਰ ਨੇ ਆਈ.ਟੀ. ਨਿਯਮਾਂ ਦੇ ਅਧੀਨ ਧਰਮੇਂਦਰ ਚਤੁਰ ਨੂੰ ਭਾਰਤ ਲਈ ਆਪਣਾ ਅੰਤਰਿਮ ਨਿਵਾਸੀ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਸੀ। ਚਤੁਰ ਨੇ ਪਿਛਲੇ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ। ਟਵਿੱਟਰ ਦੇ ਭਾਰਤ 'ਚ ਕਰੀਬ 1.75 ਕਰੋੜ ਪ੍ਰਯੋਗਕਰਤਾ ਹਨ। ਨਵੇਂ ਸੋਸ਼ਲ ਮੀਡੀਆ ਨਿਯਮਾਂ ਨੂੰ ਲੈ ਕੇ ਟਵਿੱਟਰ ਦਾ ਭਾਰਤ ਸਰਕਾਰ ਨਾਲ ਵਿਵਾਦ ਚੱਲ ਰਿਹਾ ਹੈ। ਟਵਿੱਟਰ ਨੇ ਭਾਰਤ 'ਚ ਮੱਧਵਰਤੀ ਦੇ ਰੂਪ 'ਚ ਆਪਣਾ ਕਾਨੂੰਨੀ ਕਵਚ ਗੁਆ ਦਿੱਤਾ ਹੈ।

-PTC News

adv-img
adv-img