ਹਰਕਤ ਤੋਂ ਬਾਜ਼ ਨਹੀਂ ਆਇਆ ਟਵਿੱਟਰ, ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਭਾਰਤ ਤੋਂ ਵੱਖਰਾ ਦੇਸ਼

By Baljit Singh - June 28, 2021 4:06 pm

ਨਵੀਂ ਦਿੱਲੀ: ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਸ ਵਲੋਂ ਲਗਾਤਾਰ ਉਕਸਾਵੇ ਦੀਆਂ ਹਰਕਤਾਂ ਜਾਰੀ ਹਨ। ਇਸ ਵਾਰ ਟਵਿੱਟਰ ਨੇ ਭਾਰਤ ਦੀ ਏਕਤਾ ਨੂੰ ਸਨ੍ਹ ਲਾਉਣ ਦਾ ਕੰਮ ਕੀਤਾ ਹੈ। ਅਸਲ ਵਿਚ ਟਵਿੱਟਰ ਵਲੋਂ ਭਾਰਤ ਦੇ ਗਲਤ ਨਕਸ਼ੇ ਨੂੰ ਆਪਣੀ ਆਫੀਸ਼ੀਅਲ ਵੈੱਬਸਾਈਟ ਉੱਤੇ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਟਵਿੱਟਰ ਨੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਅਲੱਗ ਦੇਸ਼ ਦੇ ਤੌਰ ਉੱਤੇ ਦਿਖਾਇਆ ਹੈ। ਇਹ ਹਰਕਤ ਉਸ ਵੇਲੇ ਕੀਤੀ ਗਈ ਹੈ, ਜਦੋਂ ਟਵਿੱਟਰ ਦਾ ਭਾਰਤ ਸਰਕਾਰ ਦੇ ਨਾਲ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਹੈ। ਅਮਰੀਕੀ ਦਿੱਗਜ ਟੈਕ ਕੰਪਨੀ ਟਵਿੱਟਰ ਦਾ ਨਵੇਂ ਸੋਸ਼ਲ ਮੀਡੀਆ ਰੂਲਸ ਨੂੰ ਲੈ ਕੇ ਵਿਵਾਦ ਜਾਰੀ ਹੈ।

ਪੜੋ ਹੋਰ ਖਬਰਾਂ: ਭਾਰਤ ਨੂੰ EU ਵਲੋਂ ਝਟਕਾ, ਕੋਵਿਸ਼ੀਲਡ ਲਗਵਾਉਣ ਵਾਲਿਆਂ ਨੂੰ ਨਹੀਂ ਦੇਵੇਗਾ ਵੈਕਸੀਨ ਪਾਸਪੋਰਟ

ਟਵਿੱਟਰ ਨੇ ਦੂਜੀ ਵਾਰ ਦਿਖਾਇਆ ਭਾਰਤ ਦਾ ਗਲਤ ਨਕਸ਼ਾ
ਟਵਿੱਟਰ ਦੇ ਕਰੀਅਰ ਪੇਜ ਉੱਤੇ ਟਵੀਪ ਲਾਈਫ ਸੈਕਸ਼ਨ ਉੱਤੇ ਵਰਲਡ ਮੈਪ ਹੈ, ਜਿਥੇ ਭਾਰਤ ਦੇ ਗਲਤ ਨਕਸ਼ੇ ਨੂੰ ਪਲੇਸ ਕੀਤਾ ਗਿਆ ਹੈ। ਮਤਲਬ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਭਾਰਤ ਦੀ ਸਰਹੱਦ ਤੋਂ ਬਾਹਰ ਦਿਖਾਇਆ ਗਿਆ ਹੈ। ਟਵਿੱਟਰ ਵਲੋਂ ਇਸ ਹਰਕਤ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਨਿੰਦਾ ਕੀਤੀ ਜਾ ਰਹੀ ਹੈ। ਟਵਿੱਟਰ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਹਰਕਤ ਚੀਨ ਤੇ ਪਾਕਿਸਤਾਨ ਜਿਹੇ ਦੇਸ਼ਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਹੁੰਦੀ ਹੈ। ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਵਿੱਟਰ ਨੇ ਭਾਰਤ ਦਾ ਗਲਤ ਨਕਸ਼ਾ ਦਿਖਾਇਆ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਲੇਹ ਨੂੰ ਚੀਨ ਦਾ ਹਿੱਸਾ ਦੱਸਿਆ ਸੀ, ਉਸ ਵੇਲੇ ਕੇਂਦਰ ਸਰਕਾਰ ਦੇ ਭਾਰੀ ਵਿਰੋਧ ਤੋਂ ਬਾਅਦ ਟਵਿੱਟਰ ਨੂੰ ਭਾਰਤ ਦਾ ਗਲਤ ਨਕਸ਼ਾ ਹਟਾਉਣਾ ਪਿਆ ਸੀ।

ਪੜੋ ਹੋਰ ਖਬਰਾਂ: UAE ਲਈ ਉਡਾਣਾਂ ‘ਤੇ ਰੋਕ 21 ਜੁਲਾਈ ਤੱਕ ਵਧੀ

ਕਾਨੂੰਨ ਮੰਤਰੀ ਨੇ ਟਵਿੱਟਰ ਦੇ ਇਰਾਦੇ ਉੱਤੇ ਚੁੱਕੇ ਸਵਾਲ
ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਪਹਿਲਾਂ ਹੀ ਟਵਿੱਟਰ ਦੇ ਇਰਾਦੇ ਨੂੰ ਲੈ ਕੇ ਸਵਾਲ ਚੁੱਕ ਚੁੱਕੇ ਹਨ। ਮੰਤਰੀ ਦਾ ਕਹਿਣਾ ਸੀ ਕਿ ਟਵਿੱਟਰ ਦੋਹਰੇ ਮਾਪਦੰਡ ਨੂੰ ਅਪਣਾਉਂਦਾ ਹੈ। ਉਥੇ ਹੀ ਟਵਿੱਟਰ ਦੀ ਹਾਲ ਦੀ ਹਰਕਤ ਕਾਨੂੰਨ ਮੰਤਰੀ ਦੇ ਹਾਲ ਦੇ ਬਿਆਨ ਨੂੰ ਸਹੀ ਸਾਬਿਤ ਕਰਨ ਦਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਇਕ ਘੰਟੇ ਲਈ ਬੈਨ ਕਰ ਦਿੱਤਾ ਸੀ।

ਪੜੋ ਹੋਰ ਖਬਰਾਂ: PUBG ਅਤੇ ਸ਼ਰਾਬ ਦਾ ਪਿਆ ਅਜਿਹਾ ਸ਼ੌਕ ਕਿ ਆਪਣੀ ਹੀ ਭੈਣ ਘਰ ਕਰਵਾ ਦਿੱਤੀ ਲੁੱਟ

-PTC News

adv-img
adv-img