Fri, Apr 19, 2024
Whatsapp

ਭਾਖੜਾ ਨਹਿਰ 'ਚ ਨਹਾਉਂਦੇ ਹੋਏ ਦੋ ਮੁੰਡੇ ਰੁੜੇ

Written by  Ravinder Singh -- May 13th 2022 08:55 PM
ਭਾਖੜਾ ਨਹਿਰ 'ਚ ਨਹਾਉਂਦੇ ਹੋਏ ਦੋ ਮੁੰਡੇ ਰੁੜੇ

ਭਾਖੜਾ ਨਹਿਰ 'ਚ ਨਹਾਉਂਦੇ ਹੋਏ ਦੋ ਮੁੰਡੇ ਰੁੜੇ

ਪਟਿਆਲਾ : ਪਟਿਆਲਾ ਦੇ ਨਜ਼ਦੀਕ ਪਸਿਆਣਾ ਵਿਖੇ ਭਾਖੜਾ ਕਨਾਲ ਵਿੱਚ ਅੱਜ ਬਾਅਦ ਦੁਪਹਿਰ ਭੁਨਰਹੇੜੀ ਦੇ ਦੋ ਲੜਕੇ ਨਹਿਰ ਵਿੱਚ ਵਹਿ ਗਏ। ਦੋਵੇਂ ਲੜਕਿਆਂ ਦਾ ਨਾਮ ਸਾਹਿਲ ਦੱਸਿਆ ਜਾ ਰਿਹਾ ਹੈ ਅਤੇ ਦੋਵੇਂ 12ਵੀਂ ਕਲਾਸ ਦਾ ਵਿਦਿਆਰਥੀ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਨਹਿਰਾਂ ਵਿੱਚ ਨਹਾਉਣ ਉਤੇ ਪਾਬੰਦੀ ਵੀ ਲਾਈ ਹੋਈ ਹੈ ਪਰ ਬਾਵਜੂਦ ਇਸ ਤਰ੍ਹਾਂ ਦੀ ਘਟਨਾਵਾਂ ਵਾਪਰ ਰਹੀਆਂ ਹਨ। ਭਾਖੜਾ ਨਹਿਰ 'ਚ ਨਹਾਉਂਦੇ ਹੋਏ ਦੋ ਮੁੰਡੇ ਰੁੜੇਪ੍ਰਸ਼ਾਸਨ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ। ਲੜਕਿਆਂ ਰੁੜਨ ਦੀ ਖ਼ਬਰ ਮਿਲਦੇ ਸਾਰ ਹੀ ਪ੍ਰਸ਼ਾਸਨ ਦੇ ਮੁਲਾਜ਼ਮ ਪੁੱਜ ਅਤੇ ਗੋਤਾਖੋਰਾਂ ਦੀ ਮਦਦ ਨਾਲ ਮੁੰਡਿਆਂ ਨੂੰ ਲੱਭਣ ਦੀ ਕੋਸ਼ਿਸ਼ ਆਰੰਭ ਕਰ ਦਿੱਤੀ ਹੈ। ਭਾਖੜਾ ਨਹਿਰ 'ਚ ਨਹਾਉਂਦੇ ਹੋਏ ਦੋ ਮੁੰਡੇ ਰੁੜੇਜ਼ਿਕਰਯੋਗ ਹੈ ਕਿ ਬੀਤੇ 2 ਦਿਨ ਪਹਿਲਾਂ ਵੀ ਗੰਡਾ ਖੇੜੀ ਦੇ ਨਜ਼ਦੀਕ ਭਾਖੜਾ ਦੀ ਨਰਵਾਣਾ ਬਰਾਂਚ ਵਿੱਚ ਵੀ 2 ਦੇ ਵਿਦਿਆਰਥੀ ਡੁੱਬ ਗਏ ਸਨ। ਦੋਵੇਂ ਬੱਚੇ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ ਕਿ ਭਾਖੜਾ ਕਨਾਲ ਵਿੱਚ ਨਹਾਉਣ ਲੱਗੇ ਜਿਥੇ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨਹਿਰ ਵਿਚੋਂ ਲੱਭ ਲਈਆਂ ਸਨ। ਗੰਡਾਖੇੜੀ ਥਾਣੇ ਦੇ ਐਸਐਚਓ ਕਿਰਪਾਲ ਸਿੰਘ ਨੇ ਦੱਸਿਆ ਸੀ ਕਿ ਦੋ ਬੱਚੇ ਬਨੂੜ ਸਕੂਲ ਤੋਂ ਪੇਪਰ ਦੇਣ ਤੋਂ ਬਾਅਦ ਭਾਖੜਾ ਕੈਨਾਲ ਵਿੱਚ ਨਹਾਉਣ ਆਏ ਸਨ। ਇਕ ਬੱਚਾ ਪਰਦੀਪ ਬਿੱਲੂ ਉਮਰ 14 ਸਾਲ ਜੋ ਕਿ ਰਾਮਪੁਰ ਬਨੂੜ ਨਾਲ ਸਬੰਧਤ ਹੈ ਨਹਾਉਣ ਲਈ ਭਾਖੜਾ ਕਨਾਲ ਵਿੱਚ ਉਤਰਿਆ। ਉਸ ਨੂੰ ਤੈਰਨਾ ਨਹੀਂ ਸੀ ਅਤੇ ਉਹ ਡੁੱਬਣ ਲੱਗਾ। ਉਸ ਨੂੰ ਡੁੱਬਦਿਆਂ ਵੇਖ ਨਰੜੂ ਪਿੰਡ ਦਾ ਲਖਬੀਰ ਸਿੰਘ ਉਮਰ 16 ਸਾਲ ਨੇ ਬਿੱਲੂ ਨੂੰ ਬਚਾਉਣ ਵਾਸਤੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਦਿੱਤੀ ਸੀ। ਭਾਖੜਾ ਨਹਿਰ 'ਚ ਨਹਾਉਂਦੇ ਹੋਏ ਦੋ ਮੁੰਡੇ ਰੁੜੇਲਖਵੀਰ ਸਿੰਘ ਆਪਣੇ ਸਾਥੀ ਪਰਦੀਪ ਬਿੱਲੂ ਨੂੰ ਨਾ ਬਚਾ ਸਕਿਆ ਅਤੇ ਦੋਵੇਂ ਹੀ ਨਹਿਰ ਵਿੱਚ ਡੁੱਬ ਗਏ ਸਨ। ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਖੜਾ ਕਨਾਲ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ। ਇਹ ਵੀ ਪੜ੍ਹੋ : ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਸਰਕਾਰ ਦਾ ਯੂ ਟਰਨ, ਜਾਣੋ ਹੁਣ ਕਦੋਂ ਹੋਣਗੀਆਂ ਛੁੱਟੀਆਂ


Top News view more...

Latest News view more...