Sat, Dec 14, 2024
Whatsapp

ਦਿੱਲੀ ਦੀ ਰੋਹਿਨੀ ਕੋਰਟ 'ਚ ਹੋਈ ਫਾਇਰਿੰਗ, ਦੋ ਜ਼ਖ਼ਮੀ

Reported by:  PTC News Desk  Edited by:  Pardeep Singh -- April 22nd 2022 11:31 AM -- Updated: April 22nd 2022 12:23 PM
ਦਿੱਲੀ ਦੀ ਰੋਹਿਨੀ ਕੋਰਟ 'ਚ ਹੋਈ ਫਾਇਰਿੰਗ,  ਦੋ ਜ਼ਖ਼ਮੀ

ਦਿੱਲੀ ਦੀ ਰੋਹਿਨੀ ਕੋਰਟ 'ਚ ਹੋਈ ਫਾਇਰਿੰਗ, ਦੋ ਜ਼ਖ਼ਮੀ

ਨਵੀਂ ਦਿੱਲੀ: ਦਿੱਲੀ ਦੀ ਰੋਹਿਨੀ ਕੋਰਟ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਹੋਈ ਹੈ। ਰੋਹਿਨੀ ਕੋਰਟ ਕੰਪਲੈਕਸ ਦੇ ਬਾਹਰ ਇਕ ਵਕੀਲ 'ਤੇ ਗੋਲੀਬਾਰੀ ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ਦੇ ਬਾਹਰ ਤਾਇਨਾਤ ਸੁਰੱਖਿਆ ਗਾਰਡ ਨੇ ਇਹ ਗੋਲੀਬਾਰੀ ਕੀਤੀ। ਫਿਲਹਾਲ ਪੁਲਿਸ ਗੋਲੀਬਾਰੀ ਦੇ ਇਸ ਭੇਤ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗਾਰਡ ਨੇ ਵਕੀਲ 'ਤੇ ਗੋਲੀ ਚਲਾਈ, ਦੋਵਾਂ ਵਿਚਾਲੇ ਬਹਿਸ ਹੋਈ ਸੀ ਪਰ ਅਦਾਲਤ ਦੀ ਚਾਰਦੀਵਾਰੀ ਨੇੜੇ ਹੋਈ ਗੋਲੀਬਾਰੀ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਦਿੱਲੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਦੀ ਘਟਨਾ ਰੋਹਿਨੀ ਕੋਰਟ ਵਿੱਚ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ ਅਦਾਲਤ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਗੋਲੀ ਚਲਾ ਦਿੱਤੀ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਦਰਅਸਲ, ਪਿਛਲੇ ਸਾਲ 24 ਸਤੰਬਰ ਨੂੰ ਦਿੱਲੀ ਦੀ ਰੋਹਿਣੀ ਕੋਰਟ ਨੰਬਰ 207 ਵਿੱਚ ਦੋ ਸ਼ੂਟਰਾਂ ਨੇ ਜਤਿੰਦਰ ਗੋਗੀ ਦੀ ਗੋਲੀ ਮਾਰ ਕੇ ਕਤਲ ਕੀਤਾ ਸੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਵੇਂ ਸ਼ੂਟਰ ਵੀ ਮਾਰੇ ਗਏ। ਇਸ ਗੋਲੀਬਾਰੀ 'ਚ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਟਿੱਲੂ ਨੂੰ ਜੇਲ 'ਚੋਂ ਗ੍ਰਿਫਤਾਰ ਕਰ ਲਿਆ, ਜਦਕਿ ਸਾਜ਼ਿਸ਼ 'ਚ ਸ਼ਾਮਲ ਉਮੰਗ ਯਾਦਵ ਨੂੰ ਹੈਦਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਵੀ ਪੜ੍ਹੋ:CBSE ਨੇ ਨਵੇਂ ਸੈਸ਼ਨ ਲਈ ਸਿਲੇਬਸ ਕੀਤਾ ਜਾਰੀ, ਹੁਣ ਪ੍ਰੀਖਿਆ ਹੋਵੇਗੀ ਸਿਰਫ਼  ਇੱਕ ਵਾਰ  -PTC News


Top News view more...

Latest News view more...

PTC NETWORK