6 ਫਰਵਰੀ ਚੱਕਾ ਜਾਮ, ਯੂ ਐਨ ਹਿਊਮਨ ਰਾਈਟਸ ਦੀ ਅਪੀਲ, ਵੱਧ ਤੋਂ ਵੱਧ ਸੰਜਮ ਵਰਤਣ ਪ੍ਰਦਰਸ਼ਨਕਾਰੀ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 72 ਦਿਨਾਂ ਤੋਂ ਜਾਰੀ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋਈ ਪਰ ਸਾਰੀਆਂ ਬੇਸਿੱਟਾ ਰਹੀਆਂ। ਅਜਿਹੇ 'ਚ ਹੁਣ ਕਿਸਾਨਾਂ ਨੇ ਕੱਲ ਯਾਨੀ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਭਰ 'ਚ ਕਿਸਾਨ ਹਾਈਵੇਅ ਜਾਮ ਕਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਵਿਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਦਿੱਲੀ 'ਚ ਇਹ ਚੱਕਾ ਜਾਮ ਨਹੀਂ ਹੋਵੇਗਾ।
ਉੱਠ ਹੀ ਇਸ ਅੰਦੋਲਨ ਨੂੰ ਬੀਤੇ ਦਿਨਾਂ ਤੋਂ ਸਮਰਥਨ ਦੇ ਰਹੇ ਵਿਦੇਸ਼ੀ ਕਲਾਕਾਰ ਰਿਹਾਨਾ, ਗ੍ਰੇਟਾ ਥੰਬਰਗ ਅਤੇ ਮੀਆਂ ਖਲੀਫਾ ਸਮੇਤ ਵਿਦੇਸ਼ੀ ਹਸਤੀਆਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਨੇ ਚੱਲ ਰਹੇ ਅੰਦੋਲਨ ਵਿੱਚ “ਵੱਧ ਤੋਂ ਵੱਧ ਸੰਜਮ” ਰੱਖਣ ਲਈ ਕਿਹਾ।
Also Read | Samyukta Kisan Morcha releases guidelines for Chakka Jam in India on February 6
ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕੱਢੀ, ਜਿਸ ਦੌਰਾਨ ਕੁਝ ਕਿਸਾਨ ਤੈਅ ਰੂਟ ਤੋਂ ਦੂਜੇ ਰੂਟ ਉੱਤੇ ਚੜ੍ਹ ਗਏ ਅਤੇ ਪੁਲਿਸ ਰੋਕਾਂ ਤੋੜ ਕੇ ਲਾਲ ਕਿਲੇ ਤੱਕ ਜਾ ਪਹੁੰਚੇ। ਜਿਸ ਤੋਂ ਬਾਅਦ ਹਿੰਸਾ ਦਾ ਮਾਹੌਲ ਬਣ ਗਿਆ , ਇਸ ਤੋਂ ਬਾਅਦ ਹੁਣ ਅਹਿਤਿਆਤ ਵਰਤਣ ਦੀ ਗੱਲ ਆਖੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਚ ਕਿਸਾਨੀ ਅੰਦੋਲਨ ਨੂੰ ਢਾਹ ਨਾ ਲੱਗੇ।