ਪੰਜਾਬ

ਬੇਕਾਬੂ ਹੋਈ ਕਾਰ ਦਰੱਖ਼ਤ ਨਾਲ ਟਕਰਾਈ, ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ

By Riya Bawa -- August 25, 2022 2:48 pm

ਬਠਿੰਡਾ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ ਜਿਸ ਵਿੱਚ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੋਇਆ। ਇਹ ਘਟਨਾ ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਜੰਡਾਂ ਵਾਲੇ ਤੋਂ ਨਥਾਣਾ ਰੋਡ ਤੇ ਪਿੰਡ ਗਿੱਦੜਾਂ ਵਾਲੇ ਨਜ਼ਦੀਕ ਵਾਪਰੀ ਹੈ। ਇਸ ਹਾਦਸੇ ਵਿਚ ਜ਼ਖਮੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

accident

ਜਾਣਕਾਰੀ ਅਨੁਸਾਰ ਪਿੰਡ ਤੁੰਗਵਾਲੀ ਦਾ ਇੱਕ ਨੌਜਵਾਨ ਆਪਣੇ ਸਹੁਰੇ ਪਰਿਵਾਰ ਪਿੰਡ ਗਿੱਦੜਾਂ ਤੋਂ ਆਪਣੀ ਗੱਡੀ ਤੇ ਆਪਣੇ ਪਿੰਡ ਜਾ ਰਿਹਾ ਸੀ ਜਿਸ ਨਾਲ ਉਸਦਾ ਪਿਤਾ ਉਸਦੀ ਪਤਨੀ ਤੇ ਇੱਕ ਵਿਅਕਤੀ ਵੀ ਸੀ। ਪਿੰਡ ਗਿੱਦੜਾਂ ਤੋਂ ਅੱਗੇ ਗੱਡੀ ਇੱਕ ਮੋੜ 'ਤੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ।

accident

ਇਹ ਵੀ ਪੜ੍ਹੋ:ਟੈਂਡਰ ਘੁਟਾਲਾ ਮਾਮਲਾ: ਆਸ਼ੂ ਨੂੰ ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼, ਤੇਲੂ ਰਾਮ ਦੀ ਕਾਲ ਡਿਟੇਲ ਨੇ ਕੀਤੇ ਵੱਡੇ ਖੁਲਾਸੇ

ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਚਿੱਤਰੇ ਉੱਡ ਗਏ ਜਿਸ ਨਾਲ ਗੱਡੀ ਵਿਚ ਸਵਾਰ ਸਾਰੇ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਦੌਰਾਨ ਜ਼ਖਮੀਆਂ ਵਿਚੋਂ ਤਿੰਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮ੍ਰਿਤਕਾਂ ਵਿਚ ਨੌਜਵਾਨ ਉਸਦੀ ਪਤਨੀ ਅਤੇ ਉਸ ਦਾ ਪਿਤਾ ਸ਼ਾਮਿਲ ਸੀ ਇੱਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

(ਮੁਨੀਸ਼ ਗਰਗ ਦੀ ਰਿਪੋਰਟ )

-PTC News

  • Share