ਬਟਾਲਾ 'ਚ ਅਣਪਛਾਤਿਆਂ ਨੇ ਨਿੱਜੀ ਹਸਪਤਾਲ 'ਤੇ ਚਲਾਈਆਂ ਗੋਲੀਆਂ, ਜਾਣੋ ਵਜ੍ਹਾ
ਉਥੇ ਹੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਕੁਝ ਦਿਨ ਪਹਿਲਾ ਇੱਕ ਜੁਲਾਈ ਨੂੰ ਉਸਨੂੰ ਵ੍ਹੱਟਸਐਪ ਕਾਲ ਰਾਹੀਂ ਤੂਫਾਨ ਨਾਮ ਗੈਂਗਸਟਰ ਦਾ ਫੋਨ ਆਇਆ ਸੀ ਅਤੇ ਪੰਜ ਲੱਖ ਦੀ ਫਿਰੌਤੀ ਦੀ ਮੰਗ ਕਰਦੇ ਨਾ ਦਿੱਤੀ ਤਾਂ ਵੱਡਾ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ ਸੀ। ਇਸ ਦੇ ਨਾਲ ਹੀ ਪਲਵਿੰਦਰ ਨੇ ਦੱਸਿਆ ਕਿ ਮੈਂ ਉਨ੍ਹਾਂ ਉਸ ਨੰਬਰ ਤੋਂ ਜਦ ਵੀ ਫੋਨ ਆਇਆ ਤਾ ਚੁੱਕਣਾ ਬੰਦ ਕਰ ਦਿੱਤਾ ਅਤੇ ਬਾਅਦ ਵਿਚ ਵ੍ਹੱਟਸਐਪ ਰਾਹੀਂ ਮੈਸੇਜ ਭੇਜਿਆ ਕਿ ਕਿ ਇਸ ਦਾ ਟ੍ਰੇਲਰ ਜਲਦ ਹੀ ਦਿਖਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ ਸਕਿਉਰਿਟੀ ਗਾਰਡਜ਼ ਨਾਲ 'The Great Khali' ਦੀ ਹੋਈ ਝੜਪ, ਵੀਡੀਓ ਹੋਈ ਵਾਇਰਲ
ਇਸ ਸੰਬੰਧੀ ਉਹਨਾਂ ਵਲੋਂ ਐੱਸਐੱਸਪੀ ਬਟਾਲਾ ਨੂੰ ਪਹਿਲਾਂ ਦਰਖਾਸਤ ਦਿੱਤੀ ਹੋਈ ਹੈ। ਉਧਰ ਇਸ ਮਾਮਲੇ ਸਬੰਧੀ ਐਸਐਚਓ ਡੇਰਾ ਬਾਬਾ ਨਾਨਕ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਤਫ਼ਤੀਸ਼ ਵਿਚ ਲਿਆਂਦੀ ਜਾ ਰਹੀ ਹੈ।
ਵੇਖੋ VIDEO---
(ਬਟਾਲਾ ਤੋਂ ਰਾਜਿੰਦਰ ਦੀ ਰਿਪੋਰਟ )
-PTC News