ਇਸ ਦੇਸ਼ ਦਾ ਅਨੋਖਾ ਆਫਰ, ਕੋਰੋਨਾ ਵੈਕਸੀਨ ਲਗਵਾਓ ਤੇ ਪਾਓ 14 ਲੱਖ ਡਾਲਰ ਦਾ ਅਪਾਰਟਮੈਂਟ

By Baljit Singh - May 29, 2021 4:05 pm

ਹਾਂਗਕਾਂਗ: ਹਾਂਗਕਾਂਗ ਵਿਚ ਲੋਕਾਂ ਨੂੰ ਵੈਕਸੀਨੇਸ਼ਨ ਲਈ ਉਤਸਾਹਿਤ ਕਰਨ ਲਈ ਲਾਟਰੀ ਵਿਚ ਅਪਾਰਟਮੈਂਟ ਦਾ ਆਫਰ ਦਿੱਤਾ ਜਾ ਰਿਹਾ ਹੈ। ਹਾਂਗਕਾਂਗ ਦਾ ਡਿਵਲਪ ਕੋਵਿਡ-19 ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਪ੍ਰਾਈਜ਼ ਦੇ ਰੂਪ ਵਿਚ 14 ਲੱਖ ਡਾਲਰ ਦਾ ਅਪਾਰਟਮੈਂਟ ਦੇ ਰਹੇ ਹਨ ਕਿਉਂਕਿ ਇੱਥੇ ਕਾਫ਼ੀ ਲੋਕ ਵੈਕਸੀਨੇਸ਼ਨ ਲਈ ਉਤਸੁਕ ਨਹੀਂ ਹਨ।

ਪੜ੍ਹੋ ਹੋਰ ਖਬਰਾਂ: 12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰਨਾ ਦਾ ਟੀਕਾ, ਫਾਈਜ਼ਰ ਦੀ ਵੈਕਸੀਨ ਨੂੰ EMA ਨੇ ਦਿੱਤੀ ਮਨਜ਼ੂਰੀ

ਸਿਨੋ ਗਰੁੱਪ ਦੇ ਐਨਜੀ ਟੇਂਗ ਫੋਂਗ ਚੈਰੀਟੇਬਲ ਫਾਊਂਡੇਸ਼ਨ ਅਤੇ ਚੀਨੀ ਅਸਟੇਟ ਹੋਲਡਿੰਗਸ ਲਿਮਟਿਡ ਕਵਾਨ ਟੋਂਗ ਖੇਤਰ ਵਿਚ ਆਪਣੇ ਗ੍ਰੈਂਡ ਸੈਂਟਰਲ ਪ੍ਰੋਜੇਕਟ ਵਿਚ ਨਵੇਂ ਅਪਾਰਟਮੈਂਟ ਦਾ ਆਫਰ ਦੇ ਰਹੇ ਹਨ। ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲੇ ਹਾਂਗਕਾਂਗ ਦੇ ਰੇਜ਼ੀਡੈਂਟ 449 ਵਰਗ ਫੁੱਟ (42 ਵਰਗ ਮੀਟਰ) ਦੇ ਅਪਾਰਟਮੈਂਟ ਲਈ ਡ੍ਰਾਅ ਦੇ ਪਾਤਰ ਹਨ। ਸਿਨੋ ਗਰੁੱਪ ਹਾਂਗਕਾਂਗ ਵਿਚ ਲਿਸਟਿਡ ਡਿਵਲਪ ਸਿਨੋਂ ਲੈਂਡ ਕਾਰਪੋਰੇਸ਼ਨ ਦੀ ਪੈਰੇਂਟ ਕੰਪਨੀ ਹੈ।

ਪੜ੍ਹੋ ਹੋਰ ਖਬਰਾਂ: ਵੈਕਸੀਨੇਸ਼ਨ ਦੇ ਬਾਵਜੂਦ UK ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ

ਸਰਕਾਰ ਨੇ ਕੈਸ਼ ਇੰਸੈਂਟਿਵ ਦੇਣ ਦੀ ਗੱਲ ਨੂੰ ਕੀਤਾ ਖਾਰਿਜ
ਇਹ ਗੱਲ ਤੱਦ ਸਾਹਮਣੇ ਆਈ ਹੈ ਜਦੋਂ ਸਰਕਾਰ ਨੇ ਕਿਹਾ ਕਿ ਉਹ ਅਨਯੂਜ਼ਡ ਵੈਕਸੀਨ ਡੋਜ਼ ਦੇ ਡੋਨੇਸ਼ਨ ਸਹਿਤ ਕਈ ਵਿਕਲਪਾਂ ਦੀ ਸਟੱਡੀ ਕਰ ਰਹੀ ਹੈ ਕਿਉਂਕਿ ਇਨ੍ਹਾਂ ਵਿਚੋਂ ਕੁਝ ਵੈਕਸੀਨ ਅਗਸਤ ਵਿਚ ਐਕਸਪਾਇਰ ਹੋਣ ਵਾਲੀਆਂ ਹਨ। ਹਾਂਗਕਾਂਗ ਦੀ ਸਰਕਾਰ ਬਾਰ ਫਿਰ ਤੋਂ ਖੋਲ੍ਹਣ ਅਤੇ ਕੁਆਰੰਟੀਨ ਪੀਰੀਅਡ ਨੂੰ ਘੱਟ ਜਿਹੇ ਉਤਸਾਹ ਦੇ ਕੇ ਲੋਕਾਂ ਨੂੰ ਆਪਣੇ ਸ਼ਾਟਸ ਲੈਣ ਲਈ ਸੱਦਾ ਦੇਣ ਦਾ ਕੰਮ ਕਰ ਰਹੀ ਹੈ। ਦੁਨਿਆਭਰ ਵਿਚ ਵੈਕਸੀਨ ਦੀ ਵੱਧਦੀ ਮੰਗ ਵਿਚਾਲੇ ਚੀਫ ਐਗਜ਼ੀਕਿਊਟਿਵ ਕੈਰੀ ਲੈਮ ਨੇ ਟੀਕਾਕਰਨ ਰੇਟ ਨੂੰ ਬੜਾਵਾ ਦੇਣ ਲਈ ਕਿਸੇ ਵੀ ਨਕਦ ਜਾਂ ਦੂਜੇ ਤਰ੍ਹਾਂ ਦੇ ਇੰਸੈਂਟਿਵ ਦੀ ਗੱਲ ਨੂੰ ਖਾਰਿਜ ਕਰ ਦਿੱਤਾ।

12.6 ਫੀਸਦੀ ਲੋਕਾਂ ਦਾ ਹੀ ਹੋਇਆ ਹੈ ਵੈਕਸੀਨੇਸ਼ਨ
ਹਾਂਗਕਾਂਗ ਦੀ 75 ਲੱਖ ਦੀ ਆਬਾਦੀ ਵਿਚੋਂ ਕੇਵਲ 12.6 ਫੀਸਦੀ ਨੂੰ ਫੁੱਲ ਵੈਕਸੀਨੇਟ ਕੀਤਾ ਗਿਆ ਹੈ ਜਦੋਂ ਕਿ ਇਸ ਦੇ ਗੁਆਂਢੀ ਵਿੱਤੀ ਕੇਂਦਰ ਸਿੰਗਾਪੁਰ ਵਿਚ 28.3 ਫੀਸਦੀ ਆਬਾਦੀ ਨੂੰ ਵੈਕਸੀਨੇਟ ਕੀਤਾ ਜਾ ਚੁੱਕਿਆ ਹੈ। ਹਾਂਗਕਾਂਗ ਵਿਚ ਇੱਕ ਫ੍ਰੀ ਅਪਾਰਟਮੈਂਟ ਦੇ ਆਫਰ ਵੱਲ ਆਕਰਸ਼ਿਤ ਹੋਣਾ ਤੈਅ ਹੈ ਕਿਉਂਕਿ ਇੱਥੇ ਪ੍ਰਾਪਰਟੀ ਦਾ ਮੁੱਲ ਬਹੁਤ ਜ਼ਿਆਦਾ ਹੈ। ਅਮਰੀਕਾ ਦੇ ਨਿਊਯਾਰਕ, ਓਹਾਓ, ਮੈਰੀਲੈਂਡ, ਕੇਂਟਕੀ ਅਤੇ ਓਰੇਗਨ ਵਿਚ ਵੀ ਵੈਕਸੀਨ ਲੈਣ ਵਾਲੇ ਰੇਜ਼ੀਡੈਂਟਸ ਲਈ ਲਕੀ ਡਰਾ ਦਾ ਆਫਰ ਦਿੱਤਾ ਜਾ ਰਿਹਾ ਹੈ।

ਪੜ੍ਹੋ ਹੋਰ ਖਬਰਾਂ: IPL 2021: UAE ‘ਚ ਖੇਡੇ ਜਾਣਗੇ ਸੀਜਨ 14 ਦੇ ਬਾਕੀ ਬਚੇ ਮੁਕਾਬਲੇ, BBCI ਨੇ ਕੀਤਾ ਐਲਾਨ

-PTC News

adv-img
adv-img