Thu, Apr 18, 2024
Whatsapp

ਅਨੋਖਾ ਵਿਆਹ: ਥਾਣੇ 'ਚ ਆਈ ਬਰਾਤ, ਥਾਣੇ ਤੋਂ ਹੀ ਉੱਠੀ ਡੋਲ੍ਹੀ

Written by  Pardeep Singh -- May 04th 2022 03:11 PM
ਅਨੋਖਾ ਵਿਆਹ: ਥਾਣੇ 'ਚ ਆਈ ਬਰਾਤ, ਥਾਣੇ ਤੋਂ ਹੀ ਉੱਠੀ ਡੋਲ੍ਹੀ

ਅਨੋਖਾ ਵਿਆਹ: ਥਾਣੇ 'ਚ ਆਈ ਬਰਾਤ, ਥਾਣੇ ਤੋਂ ਹੀ ਉੱਠੀ ਡੋਲ੍ਹੀ

ਜਲੰਧਰ: ਤੁਸੀ ਕਈ ਵਾਰੀ ਅਜਿਹੇ ਵਿਆਹ ਵੇਖੇ ਹੋਣਗੇ ਜੋ ਇਕ ਵੱਖਰੇ ਢੰਗ ਨਾਲ ਹੁੰਦੇ ਹਨ। ਪਿਛਲੇ ਦਿਨਾਂ ਵਿੱਚ ਇਕ ਕੁੜੀ ਬਰਾਤ ਲੈ ਕੇ ਆਉਣ ਵਾਲਾ ਵਿਆਹ ਵਾਇਰਲ ਹੋਇਆ ਸੀ ਹੁਣ ਜਲੰਧਰ ਦੇ ਥਾਣਾ ਬਾਰਾਦਰੀ ਵਿਖੇ ਐਸਐਚਓ ਵੱਲੋਂ ਇਕ ਕੁੜੀ ਤੇ ਮੁੰਡੇ ਦਾ ਥਾਣੇ ਵਿੱਚ ਵਿਆਹ ਕਰਵਾਇਆ ਗਿਆ ਹੈ। ਇਹ ਦੋਵੇਂ  ਇਕ ਦੂਜੇ ਨੂੰ ਪਿਆਰ ਕਰਦੇ ਸਨ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਪਰਿਵਾਰਾਂ ਵਿੱਚ ਸਹਿਮਤੀ ਨਹੀਂ ਬਣ ਰਹੀ ਸੀ ਜਿਸ ਤੋਂ ਐਸਐਚਓ ਨੇ ਥਾਣੇ ਵਿੱਚ ਹੀ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਅਤੇ ਇਸ ਵਿਆਹ ਦੀ ਚਰਚਾ ਦੂਰ ਦੂਰ ਤੱਕ ਹੋ ਰਹੀ ਹੈ। ਵਿਆਹ ਨਾ ਹੋਣ ਲਈ ਪਰਿਵਾਰ ਨਹੀਂ ਮੰਨ ਰਹੇ ਸਨ ਕੁੜੀ ਤੇ ਮੁੰਡਾ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਮੁੰਡੇ ਦੀ ਮਾਂ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦੀ ਸੀ। ਮੁੰਡੇ ਦੀ ਮਾਂ ਕੁੜੀ ਉਤੇ ਕਈ ਸੰਗੀਨ ਇਲਜ਼ਾਮ ਲਗਾ ਰਹੀ ਸੀ ਪਰ ਜਦੋਂ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਮੁੰਡੇ ਤੇ ਕੁੜੀ ਦਾ ਵਿਆਹ ਕਰਵਾਉਣ ਵਿੱਚ ਸਮਾਜ ਸੇਵੀ ਸੰਸਥਾ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਪੂਰਾ ਸਹਿਯੋਗ ਦਿੱਤਾ ਅਤੇ ਥਾਣੇ ਵਿੱਚ ਹੀ ਵਿਆਹ ਕਰ ਦਿੱਤਾ। ਲੜਕੀ ਦੇ ਪਰਿਵਾਰ ਵਿਆਹ ਵਿੱਚ ਸ਼ਾਮਿਲ ਹੋਇਆ। ਇਹ ਵੀ  ਪੜ੍ਹੋ:ਵੱਡੇ ਭਰਾ ਦੀ ਮੌਤ ਦੇ ਗਮ ’ਚ ਕੁੱਝ ਮਿੰਟਾਂ ਬਾਅਦ ਛੋਟੇ ਭਰਾ ਨੇ ਵੀ ਛੱਡਿਆ ਫਾਨੀ ਸੰਸਾਰ -PTC News


Top News view more...

Latest News view more...