Mon, Apr 29, 2024
Whatsapp

ਦੇਸ਼ 'ਚ ਪਹਿਲੀ ਵਾਰ ਬੀਮਾਰ ਗਾਵਾਂ ਲਈ ਜਲਦੀ ਹੀ ਸ਼ੁਰੂ ਹੋਵੇਗੀ ਐਂਬੂਲੈਂਸ ਸੇਵਾ

Written by  Shanker Badra -- November 15th 2021 09:57 AM -- Updated: November 15th 2021 09:58 AM
ਦੇਸ਼ 'ਚ ਪਹਿਲੀ ਵਾਰ ਬੀਮਾਰ ਗਾਵਾਂ ਲਈ ਜਲਦੀ ਹੀ ਸ਼ੁਰੂ ਹੋਵੇਗੀ ਐਂਬੂਲੈਂਸ ਸੇਵਾ

ਦੇਸ਼ 'ਚ ਪਹਿਲੀ ਵਾਰ ਬੀਮਾਰ ਗਾਵਾਂ ਲਈ ਜਲਦੀ ਹੀ ਸ਼ੁਰੂ ਹੋਵੇਗੀ ਐਂਬੂਲੈਂਸ ਸੇਵਾ

ਲਖਨਊ: ਉੱਤਰ ਪ੍ਰਦੇਸ਼ ਸਰਕਾਰ ਗੰਭੀਰ ਰੂਪ ਨਾਲ ਬੀਮਾਰ ਗਾਵਾਂ ਲਈ ਜਲਦੀ ਹੀ ਐਂਬੂਲੈਂਸ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਡੇਅਰੀ ਵਿਕਾਸ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਨੇ ਐਤਵਾਰ ਨੂੰ ਇਹ ਐਲਾਨ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਲਈ 515 ਐਂਬੂਲੈਂਸਾਂ ਤਿਆਰ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਗਾਵਾਂ ਲਈ ਐਂਬੂਲੈਂਸ ਦੀ ਵਿਵਸਥਾ ਹੋਵੇਗੀ। [caption id="attachment_548683" align="aligncenter" width="300"] ਦੇਸ਼ 'ਚ ਪਹਿਲੀ ਵਾਰ ਬੀਮਾਰ ਗਾਵਾਂ ਲਈ ਜਲਦੀ ਹੀ ਸ਼ੁਰੂ ਹੋਵੇਗੀ ਐਂਬੂਲੈਂਸ ਸੇਵਾ[/caption] ਲਕਸ਼ਮੀ ਨਰਾਇਣ ਚੌਧਰੀ ਨੇ ਮਥੁਰਾ ਵਿੱਚ ਪੱਤਰਕਾਰਾਂ ਨੂੰ ਕਿਹਾ, "112 ਐਮਰਜੈਂਸੀ ਸੇਵਾ ਨੰਬਰ ਦੀ ਤਰ੍ਹਾਂ ਗੰਭੀਰ ਰੂਪ ਵਿੱਚ ਬਿਮਾਰ ਗਾਵਾਂ ਦੇ ਤੁਰੰਤ ਇਲਾਜ ਲਈ ਕੰਮ ਆਵੇਗੀ। ਮੰਤਰੀ ਦੇ ਅਨੁਸਾਰ ਐਂਬੂਲੈਂਸ ਵਿੱਚ ਇੱਕ ਡਾਕਟਰ ਸਮੇਤ ਦੋ ਸਹਾਇਕ ਵੀ ਮੌਜੂਦ ਹੋਣਗੇ। ਸੇਵਾ ਦੀ ਮੰਗ 'ਤੇ ਉਹ 15 ਤੋਂ 20 ਮਿੰਟ ਦੇ ਅੰਦਰ ਢੁਕਵੀਂ ਥਾਂ 'ਤੇ ਪਹੁੰਚ ਜਾਣਗੇ। ਇਹ ਸਕੀਮ ਦਸੰਬਰ ਤੱਕ ਸ਼ੁਰੂ ਹੋ ਜਾਵੇਗੀ। ਲਖਨਊ ਵਿੱਚ ਇੱਕ ਕਾਲ ਸੈਂਟਰ ਵੀ ਬਣਾਇਆ ਜਾਵੇਗਾ, ਜਿੱਥੇ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ। [caption id="attachment_548686" align="aligncenter" width="299"] ਦੇਸ਼ 'ਚ ਪਹਿਲੀ ਵਾਰ ਬੀਮਾਰ ਗਾਵਾਂ ਲਈ ਜਲਦੀ ਹੀ ਸ਼ੁਰੂ ਹੋਵੇਗੀ ਐਂਬੂਲੈਂਸ ਸੇਵਾ[/caption] ਲਕਸ਼ਮੀ ਨਰਾਇਣ ਚੌਧਰੀ ਨੇ ਇਹ ਵੀ ਕਿਹਾ ਕਿ ਭਰੂਣ ਟਰਾਂਸਪਲਾਂਟੇਸ਼ਨ ਤਕਨੀਕ ਸੂਬੇ ਵਿੱਚ ਇੱਕ ਕ੍ਰਾਂਤੀ ਸਾਬਤ ਹੋਵੇਗੀ ਕਿਉਂਕਿ ਇਹ ਉਨ੍ਹਾਂ ਗਾਵਾਂ ਲਈ ਵੀ ਦੁੱਧ ਦਾ ਉਤਪਾਦਨ ਵਧਾਏਗੀ ,ਜੋ ਦੁੱਧ ਨਹੀਂ ਦੇ ਰਹੀਆਂ। ਚੌਧਰੀ ਨੇ ਕਿਹਾ ਕਿ ਇਸ ਨਾਲ ਅਵਾਰਾ ਪਸ਼ੂਆਂ ਦੀ ਸਮੱਸਿਆ ਵੀ ਹੱਲ ਹੋਵੇਗੀ ਕਿਉਂਕਿ ਗਊਆਂ ਨੂੰ ਰੋਜ਼ਾਨਾ ਘੱਟੋ-ਘੱਟ 20 ਲੀਟਰ ਦੁੱਧ ਮਿਲ ਸਕੇਗਾ। ਅਜਿਹੇ 'ਚ ਉਹ ਪਸ਼ੂਆਂ ਨੂੰ ਇਸ ਤਰ੍ਹਾਂ ਛੱਡਣ ਤੋਂ ਗੁਰੇਜ਼ ਕਰਨਗੇ। [caption id="attachment_548685" align="aligncenter" width="300"] ਦੇਸ਼ 'ਚ ਪਹਿਲੀ ਵਾਰ ਬੀਮਾਰ ਗਾਵਾਂ ਲਈ ਜਲਦੀ ਹੀ ਸ਼ੁਰੂ ਹੋਵੇਗੀ ਐਂਬੂਲੈਂਸ ਸੇਵਾ[/caption] ਉਨ੍ਹਾਂ ਕਿਹਾ ਕਿ ਇਹ ਯੋਜਨਾ ਸਭ ਤੋਂ ਪਹਿਲਾਂ ਪਾਇਲਟ ਪ੍ਰਾਜੈਕਟ ਵਜੋਂ ਮਥੁਰਾ ਸਮੇਤ ਰਾਜ ਦੇ ਅੱਠ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾਵੇਗੀ। ਲਕਸ਼ਮੀ ਨਰਾਇਣ ਚੌਧਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਯੋਗੀ ਆਦਿਤਿਆਨਾਥ ਸਰਕਾਰ ਨੇ ਅਵਾਰਾ ਪਸ਼ੂਆਂ ਨੂੰ ਰੱਖਣ ਲਈ ਗਊਸ਼ਾਲਾਵਾਂ ਨੂੰ ਫੰਡ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਸੂਬੇ ਦੀ ਪਿਛਲੀ ਕਿਸੇ ਵੀ ਸਰਕਾਰ ਨੇ ਅਜਿਹਾ ਕਦਮ ਨਹੀਂ ਚੁੱਕਿਆ। -PTCNews


Top News view more...

Latest News view more...