Fri, May 3, 2024
Whatsapp

ਖੇਡਦੇ ਸਮੇਂ 60 ਫੁੱਟ ਡੂੰਘੇ ਬੋਰਵੈਲ 'ਚ ਡਿੱਗੀ 8 ਸਾਲਾਂ ਬੱਚੀ , ਡੂੰਘੇ ਟੋਏ 'ਚ ਤੜਪ ਰਹੀ ਹੈ ਮਾਸੂਮ

Written by  Shanker Badra -- April 05th 2019 01:46 PM
ਖੇਡਦੇ ਸਮੇਂ 60 ਫੁੱਟ ਡੂੰਘੇ ਬੋਰਵੈਲ 'ਚ ਡਿੱਗੀ 8 ਸਾਲਾਂ ਬੱਚੀ , ਡੂੰਘੇ ਟੋਏ 'ਚ ਤੜਪ ਰਹੀ ਹੈ ਮਾਸੂਮ

ਖੇਡਦੇ ਸਮੇਂ 60 ਫੁੱਟ ਡੂੰਘੇ ਬੋਰਵੈਲ 'ਚ ਡਿੱਗੀ 8 ਸਾਲਾਂ ਬੱਚੀ , ਡੂੰਘੇ ਟੋਏ 'ਚ ਤੜਪ ਰਹੀ ਹੈ ਮਾਸੂਮ

ਖੇਡਦੇ ਸਮੇਂ 60 ਫੁੱਟ ਡੂੰਘੇ ਬੋਰਵੈਲ 'ਚ ਡਿੱਗੀ 8 ਸਾਲਾਂ ਬੱਚੀ , ਡੂੰਘੇ ਟੋਏ 'ਚ ਤੜਪ ਰਹੀ ਹੈ ਮਾਸੂਮ:ਫਾਰੁਖਾਬਾਦ : ਉੱਤਰ ਪ੍ਰਦੇਸ਼ ਦੇ ਫਾਰੁਖਾਬਾਦ ਜ਼ਿਲ੍ਹੇ ਦੇ ਪਿੰਡ ਰਸੀਦਪੁਰ ਵਿਖੇ ਬੁੱਧਵਾਰ ਨੂੰ ਘਰ ਨੇੜੇ ਖੇਡਦੇ ਸਮੇਂ ਇੱਕ 8 ਸਾਲਾਂ ਬੱਚੀ 60 ਫੁੱਟ ਡੂੰਘੇ ਬੋਰਵੈਲ 'ਚ ਜਾ ਡਿੱਗੀ ਹੈ।ਉਸ ਬੱਚੀ ਨੂੰ ਬਚਾਉਣ ਲਈ ਐਨ.ਡੀ.ਆਰ.ਐਫ ਤੇ ਫੌਜ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਪਰ ਘਟਨਾ ਤੋਂ ਦੂਜੇ ਦਿਨ ਵੀ ਬੱਚੀ ਨੂੰ ਬਾਹਰ ਨਹੀਂ ਕੱਢਿਆ ਗਿਆ।ਇਸ ਬੱਚੀ ਨੂੰ 60 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗੇ ਹੋਏ 40 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਹੈ। [caption id="attachment_278792" align="aligncenter" width="300"]Uttar Pradesh Farrukhabad 60 feet Deep borewell falls 8 year old girl
ਖੇਡਦੇ ਸਮੇਂ 60 ਫੁੱਟ ਡੂੰਘੇ ਬੋਰਵੈਲ 'ਚ ਡਿੱਗੀ 8 ਸਾਲਾਂ ਬੱਚੀ , ਡੂੰਘੇ ਟੋਏ 'ਚ ਤੜਪ ਰਹੀ ਹੈ ਮਾਸੂਮ[/caption] ਦੱਸਿਆ ਜਾ ਰਿਹਾ ਹੈ ਕਿ ਮਿੱਟੀ ਦੇ ਧੱਸਣ ਕਾਰਨ ਬਚਾਅ ਕਾਰਜ ਵਿੱਚ ਮੁਸ਼ਕਿਲ ਆ ਰਹੀ ਹੈ।ਓਥੇ ਬਚਾਅ ਕਾਰਜ ਦੇ ਦੌਰਾਨ ਮਿੱਟੀ ਧੱਸਣ ਕਾਰਨ ਸੈਨਾ ਦੇ 2 ਜਵਾਨ ਜ਼ਖਮੀ ਹੋ ਗਏ ਹਨ ,ਜਿਸ ਤੋਂ ਬਾਅਦ ਬਚਾਅ ਕਾਰਜ ਰੋਕ ਦਿੱਤਾ ਗਿਆ ਹੈ।ਜਿਸ ਤੋਂ ਬਾਅਦ ਐਨ.ਡੀ.ਆਰ.ਐਫ ਦੀਆਂ ਹੋਰ ਟੀਮਾਂ ਆਉਣ ਪਹੁੰਚ ਗਈਆਂ ਅਤੇ ਮੁੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। [caption id="attachment_278789" align="aligncenter" width="300"]Uttar Pradesh Farrukhabad 60 feet Deep borewell falls 8 year old girl
ਖੇਡਦੇ ਸਮੇਂ 60 ਫੁੱਟ ਡੂੰਘੇ ਬੋਰਵੈਲ 'ਚ ਡਿੱਗੀ 8 ਸਾਲਾਂ ਬੱਚੀ , ਡੂੰਘੇ ਟੋਏ 'ਚ ਤੜਪ ਰਹੀ ਹੈ ਮਾਸੂਮ[/caption] ਜ਼ਿਕਰਯੋਗ ਹੈ ਕਿ ਫਾਰੁਖਾਬਾਦ ਜ਼ਿਲ੍ਹੇ ਦੇ ਪਿੰਡ ਰਸੀਦਪੁਰ ਵਿਖੇ ਮਹੇਸ਼ ਚੰਦ ਘਰ ਦੇ ਕੋਲ ਹੀ ਬੋਰਿੰਗ ਕਰਵਾ ਰਹੇ ਸਨ।ਇਸ ਦੌਰਾਨ ਬੁੱਧਵਾਰ ਨੂੰ ਬੋਰਿੰਗ ਦਾ ਕੰਮ ਬੰਦ ਸੀ।ਜਿਸ ਦੇ ਚਲਦਿਆਂ ਮਹੇਸ਼ ਚੰਦ ਦੇ ਭਾਈ ਨਰੇਸ਼ ਚੰਦ ਦੀ 8 ਸਾਲਾਂ ਬੱਚੀ ਖੇਡਦੇ ਸਮੇਂ ਅਚਾਨਕ ਬੋਰਵੈਲ 'ਚ ਜਾ ਡਿੱਗੀ।ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਲਿਆਂ ਵਿਚਕਾਰ ਹੜਕੰਪ ਮਚ ਗਿਆ ਹੈ।

ਤਰਨਤਾਰਨ : ਪੁਲਿਸ ਨੇ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕੀਤਾ ਗ੍ਰਿਫਤਾਰ

-PTCNews

Top News view more...

Latest News view more...