Neeraj Chopra ਅਤੇ Arshad Nadeem ਨੂੰ ਅਤੇ ਉਨ੍ਹਾਂ ਦੀ ਖੇਡ ਨੂੰ ਸਾਰੀ ਦੁਨੀਆਂ ਜਾਣਦੀ ਹੈ। ਦੋਹਾਂ ਦੀ ਦੋਸਤੀ ਭਾਰਤ ਪਾਕਿਸਤਾਨ ਦੇ ਕੁੜੱਤਣ ਭਰੇ ਰਿਸ਼ਤਿਆਂ ਨੂੰ ਠੀਕ ਕਰਨ ਦੀ ਅਹਿਮ ਮਿਸਾਲ ਹੈ। ਜਦੋਂ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕਸ ਵਿੱਚ ਇਤਿਹਾਸਕ ਜਿੱਤ ਦਰਜ ਕਰਦਿਆਂ ਜੈਵਲਿਨ ਵਿੱਚ ਗੋਲਡ ਮੈਡਲ ਹਾਸਲ ਕੀਤਾ ਤਾਂ ਦੋਹਾਂ ਦੀਆਂ ਮਾਵਾਂ ਦੀ ਗੱਲ ਤੁਹਾਡੇ ਦਿਲ ਨੂੰ ਟੂੰਭ ਜਾਵੇਗੀ।