Viral Video: ਸ਼ੇਰਨੀ ਤੇ ਚੀਤੇ ਦਾ ਆਹਮਣਾ -ਸਾਹਮਣਾ ਹੋਣ 'ਤੇ ਦੇਖੋ ਕੀ ਹੋਇਆ
Lion Vs Leopard : ਦੁਨੀਆਂ 'ਚ ਵੱਖ ਵੱਖ ਤਰ੍ਹਾਂ ਦੇ ਜੀਵ ਜੰਤੂ ਰਹਿੰਦੇ ਹਨ ਜਿਨ੍ਹਾਂ ਵਿੱਚੋ ਕੁਝ ਬਹੁਤ ਪਿਆਰੇ ਹੁੰਦੇ ਹਨ 'ਤੇ ਕੁਝ ਤੋਂ ਦੂਰ ਰਹਿਣਾ ਹੀ ਸਾਡੀ ਭਲਾਈ ਹੈ। ਇਨ੍ਹਾਂ ਵਿੱਚ ਸ਼ੇਰ, ਬਾਘ ਅਤੇ ਚੀਤੇ ਆਦਿ ਸ਼ਾਮਲ ਹਨ। ਇਹ ਅਜਿਹੇ ਸ਼ਿਕਾਰੀ ਜਾਨਵਰ ਹਨ, ਜੋ ਵੱਡੇ ਤੋਂ ਵੱਡੇ ਜੰਗਲੀ ਜਾਨਵਰ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਪਾੜ ਕੇ ਖਾ ਜਾਂਦੇ ਹਨ। ਪਰ ਕਦੇ ਸੋਚਿਆ ਹੈ ਕਿ ਜੇ ਇਹ ਜਾਨਵਰ ਹੀ ਆਹਮੋ-ਸਾਹਮਣੇ ਆ ਜਾਣ ਤਾਂ ਕੀ ਹੋਵੇਗਾ? ਅੱਜਕਲ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ 'ਚ ਸ਼ੇਰਨੀ ਅਤੇ ਚੀਤਾ ਆਹਮੋ-ਸਾਹਮਣੇ ਆ ਜਾਂਦੇ ਹਨ ਅਤੇ ਫਿਰ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
ਵੀਡੀਓ 'ਚ ਸੜਕ ਦੇ ਕਿਨਾਰੇ ਖੜ੍ਹਾ ਇਕ ਚੀਤਾ ਜੰਗਲ ਵੱਲ ਦੇਖ ਕੇ ਦਹਾੜ ਰਿਹਾ ਹੈ,ਉਸੇ ਵੇਲੇ ਹੀ ਇਕ ਸ਼ੇਰਨੀ ਜੰਗਲ 'ਚੋਂ ਨਿਕਲ ਕੇ ਉਸ ਦੇ ਸਾਹਮਣੇ ਆ ਖੜ੍ਹੀ ਹੈ। ਇਹ ਦੇਖ ਕੇ ਚੀਤੇ ਦੀ ਹਾਲਤ ਹੋਰ ਵਿਗੜ ਜਾਂਦੀ ਹੈ ਅਤੇ ਉਹ ਬਿਨਾਂ ਦੇਰੀ ਕੀਤੇ ਉੱਥੋਂ ਚਲਾ ਜਾਂਦਾ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਚੀਤੇ ਦੇ ਮੁਕਾਬਲੇ ਸ਼ੇਰਨੀ ਕਿੰਨੀ ਵੱਡੀ ਅਤੇ ਵਿਸ਼ਾਲ ਹੈ। ਜੇਕਰ ਚੀਤੇ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਜਾਨ ਜਾ ਸਕਦੀ ਸੀ।
ਅਜਿਹਾ ਨਹੀਂ ਹੈ ਕਿ ਚੀਤੇ ਨੇ ਸ਼ੇਰਨੀ ਦੇ ਸਾਹਮਣੇ ਇਸ ਤਰ੍ਹਾਂ ਹਾਰ ਮੰਨ ਲਈ ਸੀ, ਸਗੋਂ ਲੋੜ ਪੈਣ 'ਤੇ ਉਹ ਆਪਣੀ ਤਾਕਤ ਵੀ ਦਿਖਾ ਦਿੰਦਾ ਸੀ, ਪਰ ਸ਼ੇਰਨੀ ਤੋਂ ਜਿੱਤਣਾ ਉਸ ਲਈ ਔਖਾ ਸੀ। ਅਜਿਹੇ 'ਚ ਚੀਤੇ ਨੇ ਆਪਣੀ ਜਾਨ ਦਾ ਖਿਆਲ ਰੱਖਦਿਆਂ ਉੱਥੋਂ ਭੱਜਣਾ ਹੀ ਬਹਾਦਰ ਸਮਝਿਆ, ਨਹੀਂ ਤਾਂ ਉਸ ਦੀ ਜਾਨ ਜਾਣਾ ਯਕੀਨੀ ਸੀ।View this post on Instagram
ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ animal_7042 ਨਾਂ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 19 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਚੀਤੇ ਨੇ ਸੋਚਿਆ ਕਿ ਇਹ ਹਿਰਨ ਹੈ। ਹਾਲਾਂਕਿ ਜਿਵੇਂ ਹੀ ਉਹ ਅੱਗੇ ਆਇਆ ਤਾਂ ਪਤਾ ਲੱਗਾ ਕਿ ਉਸ ਦਾ ਸਾਹਮਣਾ ਇਕ ਸ਼ੇਰਨੀ ਨਾਲ ਹੋ ਗਿਆ ਸੀ ਅਤੇ ਫਿਰ ਉਹ ਆਪਣੀ ਪੂਛ ਦਬਾ ਕੇ ਉਥੋਂ ਫਰਾਰ ਹੋ ਗਿਆ।
ਇੱਥੇ ਪੜ੍ਹੋ ਹੋਰ ਖ਼ਬਰਾਂ : ICSE, ISC Term 2 Exam 2022: ਟਰਮ 2 ਦੀ ਪ੍ਰੀਖਿਆ ਲਈ Time Table ਜਾਰੀ
-PTC News