Fri, May 3, 2024
Whatsapp

Viral Video : ਛੋਟੇ ਬੱਚੇ ਦਾ ਪਾਰਕਿੰਗ 'ਚ ਆਪਣਾ ਸਾਈਕਲ ਖੜ੍ਹਾ ਕਰਨ ਦਾ ਵੀਡੀਓ ਵਾਇਰਲ 

Written by  Manu Gill -- March 07th 2022 01:34 PM
Viral Video : ਛੋਟੇ ਬੱਚੇ ਦਾ ਪਾਰਕਿੰਗ 'ਚ ਆਪਣਾ ਸਾਈਕਲ ਖੜ੍ਹਾ ਕਰਨ ਦਾ ਵੀਡੀਓ ਵਾਇਰਲ 

Viral Video : ਛੋਟੇ ਬੱਚੇ ਦਾ ਪਾਰਕਿੰਗ 'ਚ ਆਪਣਾ ਸਾਈਕਲ ਖੜ੍ਹਾ ਕਰਨ ਦਾ ਵੀਡੀਓ ਵਾਇਰਲ 

Viral Video : ਬੱਚੇ ਕਿੰਨੇ ਮਾਸੂਮ ਹੁੰਦੇ ਹਨ ਪਰ ਉਨ੍ਹੇ ਹੀ ਸ਼ਰਾਰਤੀ ਵੀ ਹੁੰਦੇ ਹਨ ਪਰ ਉਨ੍ਹਾਂ ਦੇ ਮਾਸੂਮੀਅਤ ਭਰੀਆਂ ਗੱਲਾਂ 'ਤੇ ਕੰਮ ਤੇ ਅਸੀਂ ਆਪਣੇ ਆਪ ਨੂੰ ਮੁਸਕਰਾਉਣ ਤੋਂ ਨਹੀਂ ਰੋਕ ਸਕਦੇ ਹਾਂ।  ਉਹ ਦਿਨ ਭਰ ਖੇਡ ਖੇਡ 'ਚ ਕੋਈ ਅਜਿਹਾ ਕੰਮ ਵੀ ਕਰ ਲੈਂਦਾ ਹੈ, ਜੋ ਉਨ੍ਹਾਂ ਮੁਤਾਬਕ ਸਹੀ ਹੈ ਪਰ ਸਾਨੂੰ ਕਿਸੇ ਮਜ਼ਾਕ ਵਰਗਾ ਲੱਗਦਾ ਹੈ। ਬੱਚੇ ਹੁੰਦੇ ਹੀ ਏਨੇ ਮਾਸੂਮ ਨੇ ਕੀ ਉਨ੍ਹਾਂ ਨੂੰ ਸਹੀ ਅਤੇ ਗਲਤ ਵਿੱਚ ਫ਼ਰਕ ਹੀ ਨਹੀਂ ਪਤਾ ਹੁੰਦਾ। ਅਜਿਹੀ ਸਥਿਤੀ ਵਿੱਚ, ਉਹ ਜੋ ਚਾਹੁੰਦੇ ਹਨ, ਉਹ ਉਥੇ ਹੀ ਕਰਦੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਬੱਚਿਆਂ ਨਾਲ ਜੁੜੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ 'ਚੋਂ ਕੁਝ ਲੋਕਾਂ ਨੂੰ ਭਾਵੁਕ ਕਰ ਦਿੰਦੀਆਂ ਹਨ ਅਤੇ ਕੁਝ ਬਹੁਤ ਹੀ ਮਜ਼ਾਕੀਆ ਹੁੰਦੀਆਂ ਹਨ। ਅਜਿਹਾ ਹੀ ਇਕ ਮਜਾਕੀਆ ਵੀਡੀਓ ਅੱਜਕਲ੍ਹ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਬੱਚੇ ਦੀਆਂ ਮਜ਼ਾਕੀਆ ਹਰਕਤਾਂ ਦੇਖ ਕੇ ਤੁਸੀਂ ਵੀ ਹੱਸ-ਹੱਸ ਕਮਲੇ ਹੋ ਜਾਓਗੇ।
ਛੋਟੇ-ਬੱਚੇ-ਦਾ-ਪਾਰਕਿੰਗ-'ਚ-ਆਪਣਾ-ਸਾਈਕਲ-ਖੜ੍ਹਾ-ਕਰਨ-ਦਾ-ਵੀਡੀਓ-ਵਾਇਰਲ
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਛੋਟਾ ਬੱਚਾ ਸਾਈਕਲ 'ਤੇ ਸਵਾਰ ਹੋ ਕੇ ਆਉਂਦਾ ਹੈ ਅਤੇ ਆਪਣਾ ਸਾਈਕਲ ਕਾਰ ਪਾਰਕਿੰਗ 'ਚ ਰੱਖ ਕੇ ਆਰਾਮ ਨਾਲ ਉੱਥੋਂ ਨਿਕਲ ਜਾਂਦਾ ਹੈ, ਜਦੋਂ ਕਿ ਕਾਰ ਚਾਲਕ ਉਸ ਦੇ ਜਾਣ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਕਿ ਜਦੋਂ ਉਹ ਆਪਣਾ ਸਾਈਕਲ ਉਥੇ ਲੈ ਕੇ ਜਾਂਦਾ ਹੈ ਤਾਂ ਬਾਹਰ ਨਿਕਲ ਕੇ ਆਪਣੀ ਕਾਰ ਉਥੇ ਹੀ ਰੱਖ ਦਿੰਦੇ ਹਨ ਪਰ ਇਸ ਨਾਲ ਬੱਚੇ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਕੌਣ ਆਪਣੀ ਕਾਰ ਪਾਰਕ ਕਰਨਾ ਚਾਹੁੰਦਾ ਹੈ ਅਤੇ ਕੌਣ ਨਹੀਂ। ਉਹ ਬੱਸ ਆਪਣਾ ਸਾਈਕਲ ਪਾਰਕ ਕਰਦਾ ਹੈ ਅਤੇ ਤੁਰੰਤ ਚਲਾ ਜਾਂਦਾ ਹੈ।
ਛੋਟੇ-ਬੱਚੇ-ਦਾ-ਪਾਰਕਿੰਗ-'ਚ-ਆਪਣਾ-ਸਾਈਕਲ-ਖੜ੍ਹਾ-ਕਰਨ-ਦਾ-ਵੀਡੀਓ-ਵਾਇਰਲ
ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @buitengebieden_ ਨਾਮ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ 'ਚ ਬਹੁਤ ਹੀ ਮਜ਼ਾਕੀਆ ਗੱਲ ਲਿਖੀ ਗਈ ਹੈ। ਕੈਪਸ਼ਨ ਵਿੱਚ ਮਜ਼ਾਕ ਵਿੱਚ ਲਿਖਿਆ, 'ਛੋਟੇ ਮੁੰਡੇ ਨੇ ਆਪਣਾ ਸਾਈਕਲ ਪਾਰਕ ਕਰਨ ਲਈ ਸਭ ਤੋਂ ਵਧੀਆ ਜਗ੍ਹਾ ਲੱਭੀ'।
ਸਿਰਫ 11 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 3 ਲੱਖ 22 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਵੀਡੀਓ ਨੂੰ 13 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, 'ਉਸਨੇ ਆਪਣੀ ਬਾਈਕ ਨੂੰ ਜ਼ਿਆਦਾਤਰ ਲੋਕਾਂ ਦੀ ਕਾਰ ਪਾਰਕ ਕਰਨ ਨਾਲੋਂ ਬਿਹਤਰ ਪਾਰਕ ਕੀਤਾ!', ਜਦਕਿ ਕਈ ਹੋਰ ਯੂਜ਼ਰਸ ਨੇ ਵੀਡੀਓ ਨੂੰ ਬਹੁਤ ਮਜ਼ਾਕੀਆ ਅਤੇ ਧਮਾਕੇਦਾਰ ਦੱਸਿਆ।
ਛੋਟੇ-ਬੱਚੇ-ਦਾ-ਪਾਰਕਿੰਗ-'ਚ-ਆਪਣਾ-ਸਾਈਕਲ-ਖੜ੍ਹਾ-ਕਰਨ-ਦਾ-ਵੀਡੀਓ-ਵਾਇਰਲ
-PTC News

Top News view more...

Latest News view more...