Advertisment

ਵਾਇਰਲ ਵੀਡੀਓ: ਅੰਮ੍ਰਿਤਸਰ (ਪੂਰਬੀ) 'ਚ ਸਿੱਧੂ ਨੂੰ ਮੂੰਹ ਲਾਉਣ ਨੂੰ ਰਾਜ਼ੀ ਨਹੀਂ ਵੋਟਰਸ

author-image
ਜਸਮੀਤ ਸਿੰਘ
Updated On
New Update
ਵਾਇਰਲ ਵੀਡੀਓ: ਅੰਮ੍ਰਿਤਸਰ (ਪੂਰਬੀ) 'ਚ ਸਿੱਧੂ ਨੂੰ ਮੂੰਹ ਲਾਉਣ ਨੂੰ ਰਾਜ਼ੀ ਨਹੀਂ ਵੋਟਰਸ
Advertisment
ਅੰਮ੍ਰਿਤਸਰ: ਪੰਜਾਬ ਦੀਆਂ ਅਹਿਮ ਵਿਧਾਨ ਸਭਾ ਚੋਣਾਂ ਨੂੰ ਕੁਝ ਦਿਨ ਹੀ ਰਹਿ ਗਏ ਹਨ ਅਤੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਕੀਤੇ ਜਾ ਰਹੇ ਯਤਨਾਂ ਦੌਰਾਨ ਕਾਂਗਰਸ ਨੂੰ ਕਥਿਤ ਤੌਰ ‘ਤੇ ਇੱਕ ਹੋਰ ਝਟਕਾ ਲੱਗਾ ਹੈ।
Advertisment
ਇਹ ਵੀ ਪੜ੍ਹੋ: ਜੇਕਰ ਥੋੜ੍ਹੀ ਜਿਹੀ ਹੋਰ ਕੋਸ਼ਿਸ਼ ਕੀਤੀ ਜਾਂਦੀ ਤਾਂ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ: ਰਾਜਨਾਥ ਸਿੰਘ publive-image ਇੰਟਰਨੈੱਟ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਨਵਜੋਤ ਸਿੱਧੂ ਜੋ ਕਿ ਆਪਣੇ ਹਲਕੇ ਅੰਮ੍ਰਿਤਸਰ (ਪੂਰਬੀ) 'ਚ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਘਰ-ਘਰ ਪ੍ਰਚਾਰ 'ਤੇ ਨਿਕਲੇ ਸਨ, ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਮੂੰਹ ਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ। publive-image ਸੂਤਰਾਂ ਮੁਤਾਬਕ ਇਹ ਵੀਡੀਓ 4 ਫਰਵਰੀ ਜਾਨੀ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ। ਇਹ ਵੀਡੀਓ ਉਦੋਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਕਾਂਗਰਸੀ ਨੇਤਾ ਦੀ ਵੱਡੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਸੁਮਨ ਤੂਰ ਨੇ ਸਿੱਧੂ 'ਤੇ ਬੁਢਾਪੇ ਵਿੱਚ "ਪੈਸੇ ਦੀ ਖ਼ਾਤਰ" ਆਪਣੀ ਮਾਂ ਨੂੰ "ਛੱਡਣ" ਦਾ ਦੋਸ਼ ਲਗਾਇਆ ਸੀ ਅਤੇ ਨਵਜੋਤ ਸਿੱਧੂ ਨੂੰ "ਇੱਕ ਜ਼ਾਲਮ ਵਿਅਕਤੀ" ਦੱਸਿਆ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਵਹੁਟੀ ਨਵਜੋਤ ਕੌਰ ਸਿੱਧੂ ਨੇ ਸੁਮਨ ਤੂਰ ਨਾਲ ਕਿਸੇ ਵੀ ਤਰ੍ਹਾਂ ਦੀ ਜਾਣ ਪਛਾਣ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ।
Advertisment
ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚੇ ਵੱਲੋਂ ਵੱਡਾ ਖੁਲਾਸਾ, ਇੱਕਲਾ ਮੰਜਾ ਨਹੀਂ ਚੋਣ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਅੰਮ੍ਰਤਿਸਰ (ਪੂਰਬੀ) ਤੋਂ ਚੋਣ ਲੜ ਰਹੇ ਨੇ ਨਵਜੋਤ ਸਿੰਘ ਸਿੱਧੂ। ਜ਼ਿਕਰਯੋਗ ਹੈ ਕਿ ਪੰਜਾਬ 'ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹਨ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਬੇਦਾਅਵਾ: ਇਹ ਇੱਕ ਵਾਇਰਲ ਵੀਡੀਓ ਹੈ। ਅਸੀਂ ਇਸਦੇ ਲਈ ਜ਼ਿੰਮੇਵਾਰ ਨਹੀਂ ਹਾਂ। publive-image -PTC News-
punjabi-news punjab navjot-singh-sidhu viral-video latest-updates vidhan-sabha-elections elections-2022 amrtisar-east elections-with-ptc
Advertisment

Stay updated with the latest news headlines.

Follow us:
Advertisment