Tue, Dec 23, 2025
Whatsapp

ਖੇਡ ਦੇ ਮੈਦਾਨ 'ਚ ਕਿਉਂ ਸ਼ਰਮਾਏ ਵਿਰਾਟ ਕੋਹਲੀ, ਜਾਣੋ!

Reported by:  PTC News Desk  Edited by:  Joshi -- February 05th 2018 07:48 PM
ਖੇਡ ਦੇ ਮੈਦਾਨ 'ਚ ਕਿਉਂ ਸ਼ਰਮਾਏ ਵਿਰਾਟ ਕੋਹਲੀ, ਜਾਣੋ!

ਖੇਡ ਦੇ ਮੈਦਾਨ 'ਚ ਕਿਉਂ ਸ਼ਰਮਾਏ ਵਿਰਾਟ ਕੋਹਲੀ, ਜਾਣੋ!

Virat Kohli blushes: ਪਿਛਲੇ ਮਹੀਨੇ ਤੋਂ ਭਾਰਤੀ ਕ੍ਰਿਕੇਟ ਟੀਮ ਦੱਖਣੀ ਅਫ਼ਰੀਕਾ ਦੌਰੇ `ਤੇ ਗਈ ਹੋਈ ਹੈ, ਜਿਸ ਦੌਰਾਨ ਉਹਨਾਂ ਨੇ 3 ਟੈਸਟ ਮੈਚਾਂ ਦੇ ਸੀਰੀਜ਼ ਅਤੇ 6 ਵਨਡੇ ਅਤੇ 3 T20 ਮੈਚ ਖੇਡਣੇ ਹਨ। ਟੈਸਟ ਸੀਰੀਜ਼ 'ਚ 2-1 ਨਾਲ ਹਾਰ ਤੋਂ ਬਾਅਦ ਭਾਰਤੀ ਟੀਮ ਨੇ 6 ਵਨ ਡੇ ਮੈਚਾਂ ਦੀ ਸੀਰੀਜ਼ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ।

ਇਸ ਦੌਰਾਨ ਦੂਜੇ ਵਨ ਡੇ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਐਸੀ ਘਟਨਾ ਘਟੀ ਜਿਸ ਨਾਲ ਉਹ ਸ਼ਰਮਾ ਗਏ। ਸੇਂਚੁਰੀਅਨ ਮੈਦਾਨ 'ਚ ਖੇਡੇ ਗਏ ਦੂਜੇ ਵਨ ਡੇ ਵਿੱਚ ਭਾਰਤੀ ਟੀਮ ਦੇ ਕਪਤਾਨ ਨੂੰ ਫੀਲਡਿੰਗ ਕਰਦੇ ਹੋਏ ਪ੍ਰਸ਼ੰਸਕ ਨੇ ਉਸ ਨੂੰ ਪੋਸਟਰ ਦਿਖਾਇਆ `ਤੇ ਉਸ ਦਾ ਧਿਆਨ ਆਪਣੇ ਵਲ ਖਿੱਚਿਆ।ਪੋਸਟਰ 'ਤੇ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਦੀ ਫੋਟੋ ਸੀ, ਜਿਸ ਵਿੱਚ ਵਿਆਹ ਦੀ ਵਧਾਈ ਦਿੱਤੀ ਗਈ ਸੀ। ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਦੇਖ ਕੇ ਕੋਹਲੀ ਵੀ ਸ਼ਰਮਾ ਗਿਆ ਤੇ ਹੱਥ ਹਿਲਾਉਂਦੇ ਹੋਏ ਦਰਸ਼ਕਾਂ ਦੀ ਵਧਾਈ ਨੂੰ ਸਵੀਕਾਰ ਕੀਤਾ। ਦੱਸ ਦੇਈਏ ਕਿ ਪਹਿਲੇ ਵਨ ਡੇ ਵਿੱਚ ਦੱਖਣੀ ਅਫਰੀਕਾ ਨੇ 270 ਦੌੜਾਂ ਦਾ ਭਾਰਤੀ ਟੀਮ ਨੂੰ ਟੀਚਾ ਦਿੱਤਾ ਸੀ। ਇਸ ਟੀਚੇ ਨੂੰ ਵਿਰਾਟ ਕੋਹਲੀ ਸੈਂਚੁਰੀ ਦੀ ਬਦੌਲਤ ਭਾਰਤ ਨੇ ਆਸਾਨੀ ਹਾਸਲ ਕਰ ਲਿਆ।ਦੂਜੇ ਵਨ ਡੇ ਵਿੱਚ ਵੀ ਭਾਰਤ ਨੇ ਸਪਿਨ ਜੋੜੀ ਯੁਜਵੇਂਦਰ ਚਹਲ ਅਤੇ ਕੁਲਦੀਪ ਯਾਦਵ ਦੀ ਬਦੌਲਤ ਦੱਖਣੀ ਅਫਰੀਕਾ ਟੀਮ ਨੂੰ ਸਿਰਫ 118 ਦੌੜਾ 'ਤੇ ਹੀ ਢੇਰ ਕਰ ਦਿੱਤਾ ਤੇ ਭਾਰਤੀ ਟੀਮ ਨੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਿਲ ਕਰ ਲਿਆ। —PTC News

Top News view more...

Latest News view more...

PTC NETWORK
PTC NETWORK