Sat, Oct 24, 2026
Whatsapp

Voice of Punjab ਦੀ ਸੰਗੀਤਮਈ ਸ਼ਾਮ 'ਚ ਪ੍ਰਤੀਭਾਗੀਆਂ ਨੇ ਬਿਖੇਰਿਆ ਸੁਰਾਂ ਦਾ ਜਲਵਾ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ

Reported by:  PTC News Desk  Edited by:  Jashan A -- March 01st 2019 08:45 PM
Voice of Punjab ਦੀ ਸੰਗੀਤਮਈ ਸ਼ਾਮ 'ਚ ਪ੍ਰਤੀਭਾਗੀਆਂ ਨੇ ਬਿਖੇਰਿਆ ਸੁਰਾਂ ਦਾ ਜਲਵਾ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ

Voice of Punjab ਦੀ ਸੰਗੀਤਮਈ ਸ਼ਾਮ 'ਚ ਪ੍ਰਤੀਭਾਗੀਆਂ ਨੇ ਬਿਖੇਰਿਆ ਸੁਰਾਂ ਦਾ ਜਲਵਾ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ

Voice of Punjab ਦੀ ਸੰਗੀਤਮਈ ਸ਼ਾਮ 'ਚ ਪ੍ਰਤੀਭਾਗੀਆਂ ਨੇ ਬਿਖੇਰਿਆ ਸੁਰਾਂ ਦਾ ਜਲਵਾ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ,ਅੰਮ੍ਰਿਤਸਰ: ਗੁਰੂਆਂ ਦੀ ਪਾਵਨ ਤੇ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਗਾਇਕੀ ਦਾ ਮਹਾਂ ਮੁਕਾਬਲਾ ਯਾਨੀ ਕਿ ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ ਸ਼ੁਰੂ ਹੋ ਚੁੱਕਿਆ ਹੈ। ਜਿਸ ਨੂੰ ਦੇਖਣ ਲਈ ਇਥੇ ਲੋਕਾਂ ਦਾ ਹਜ਼ੂਮ ਆਇਆ ਹੋਇਆ ਹੈ। ਗ੍ਰੈਂਡ ਫਿਨਾਲੇ ਸ਼ੁਰੂ ਹੁੰਦਿਆਂ ਹੀ ਜਿਥੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਇਸ ਸ਼ੋਅ ਨੂੰ ਹੋਸਟ ਕਰ ਰਹੇ ਐਂਕਰ ਗੁਰਜੀਤ ਅਤੇ ਕਾਮਿਯਾਨੀ ਸ਼ਰਮਾ ਵੱਲੋਂ ਵੀ ਐਂਕਰਿੰਗ ਦੌਰਾਨ ਸਟੇਜ 'ਤੇ ਰੰਗ ਬੰਨਿਆਂ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਮਹਾਂ ਮੁਕਾਬਲੇ ਦੀ ਸ਼ੁਰੂਆਤ ਭੰਗੜੇ ਦੀ ਟੀਮ ਵੱਲੋਂ ਆਪਣੀ ਸ਼ਾਨਦਾਰ ਪਰਫਾਰਮੈਂਸ ਰਾਹੀਂ ਹੋਈ, ਜਿਨ੍ਹਾਂ ਨੇ ਆਪਣੀ ਪਰਫਾਰਮੈਂਸ ਨਾਲ ਸਾਰਿਆਂ ਨੂੰ ਕੀਲਿਆ। ਇਸ ਤੋਂ ਬਾਅਦ ਫਿਨਾਲੇ 'ਚ ਚੁਣੇ ਗਏ 6 ਪ੍ਰਤੀਭਾਗੀਆਂ ਬਾਰੇ ਜਾਣੂ ਕਰਵਾਇਆ ਗਿਆ ਤੇ ਉਸ ਤੋਂ ਤੁਰੰਤ ਬਾਅਦ ਪਹਿਲਾਂ ਰਾਊਂਡ ਸ਼ੁਰੂ ਕਰ ਦਿੱਤਾ ਯਾਨੀ ਕਿ ਫੋਲਕ ਰਾਊਂਡ। ਜਿਸ 'ਚ ਸਭ ਤੋਂ ਪਹਿਲਾਂ ਪਰਫਾਰਮੈਂਸ ਕਰਨ ਲਈ ਜਤਿੰਦਰ ਮੱਲੇਵਾਲ ਨੇ ਆਪਣੀ ਪਰਫਾਰਮੈਂਸ ਰਾਹੀਂ ਜੱਜਾਂ ਦੇ ਦਿਲਾਂ 'ਤੇ ਰਾਜ ਕੀਤਾ ਇਸ ਤੋਂ ਬਾਅਦ ਵਾਰੀ ਵਾਰੀ ਸਾਰੇ ਪ੍ਰਤੀਭਾਗੀਆਂ ਨੇ ਆਪਣੀ ਪਰਫਾਰਮੈਂਸ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਦੱਸ ਦੇਈਏ ਕਿ ਇਸ ਫਿਨਾਲੇ ‘ਚ ਜੱਜ ਸਚਿਨ ਅਹੂਜਾ, ਕਮਲ ਖ਼ਾਨ, ਮਨਮੋਹਨ ਵਾਰਿਸ ਅਤੇ ਮਲਕੀਤ ਸਿੰਘ ਹੋਰਾਂ ਵੱਲੋਂ ਚੁਣੇ ਗਏ 6 ਪ੍ਰਤੀਭਾਗੀਆਂ ਦੀਆਂ ਸੁਰਾਂ ਦੀ ਪਰਖ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਹਾਂ ਸੰਗਰਾਮ ਦੇ ਜੇਤੂ ਨੂੰ ਇੱਕ ਲੱਖ ਰੁਪਏ, ਦੂਸਰੇ ਨੰਬਰ 'ਤੇ ਰਹਿਣ ਵਾਲੇ ਨੂੰ 50 ਹਜ਼ਾਰ ਅਤੇ ਤੀਸਰੇ ਨੰਬਰ 'ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 35 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK