Tue, Dec 23, 2025
Whatsapp

ਚੋਣ ਕਮਿਸ਼ਨ ਨੇ TMC ਆਗੂ ਮਮਤਾ ਬੈਨਰਜੀ ਨੂੰ ਇੱਕ ਹੋਰ ਨੋਟਿਸ ਕੀਤਾ ਜਾਰੀ , ਮੰਗਿਆ ਜਵਾਬ  

Reported by:  PTC News Desk  Edited by:  Shanker Badra -- April 09th 2021 12:26 PM
ਚੋਣ ਕਮਿਸ਼ਨ ਨੇ TMC ਆਗੂ ਮਮਤਾ ਬੈਨਰਜੀ ਨੂੰ ਇੱਕ ਹੋਰ ਨੋਟਿਸ ਕੀਤਾ ਜਾਰੀ , ਮੰਗਿਆ ਜਵਾਬ  

ਚੋਣ ਕਮਿਸ਼ਨ ਨੇ TMC ਆਗੂ ਮਮਤਾ ਬੈਨਰਜੀ ਨੂੰ ਇੱਕ ਹੋਰ ਨੋਟਿਸ ਕੀਤਾ ਜਾਰੀ , ਮੰਗਿਆ ਜਵਾਬ  

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੋਣ ਕਮਿਸ਼ਨ ਨੇ ਇਕ ਹੋਰ ਨੋਟਿਸ ਭੇਜਿਆ ਹੈ। ਕੱਲ੍ਹ 8 ਅਪ੍ਰੈਲ ਨੂੰ ਚੋਣ ਕਮਿਸ਼ਨ ਵੱਲੋਂ ਭੇਜਿਆ ਦੂਸਰਾ ਨੋਟਿਸ ਮਮਤਾ ਬੈਨਰਜੀ ਦੇ ਉਸ ਬਿਆਨ ਦਾ ਹਵਾਲਾ ਦਿੰਦਾ ਹੈ ,ਜਿਸ ਵਿੱਚ ਉਹ ਕੇਂਦਰੀ ਸੁਰੱਖਿਆ ਬਲਾਂ ਦੀ ਭੂਮਿਕਾ 'ਤੇ ਸਵਾਲ ਉਠਾ ਰਹੀ ਹੈ। ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰ ਲੱਗਾ ਮੁਕੰਮਲ ਕਰਫ਼ਿਊ  [caption id="attachment_487882" align="aligncenter" width="299"]West Bengal elections : Mamata Banerjee gets EC notice over 'gherao CRPF' remark ਚੋਣ ਕਮਿਸ਼ਨ ਨੇ TMC ਆਗੂ ਮਮਤਾ ਬੈਨਰਜੀ ਨੂੰ ਇੱਕ ਹੋਰ ਨੋਟਿਸ ਕੀਤਾ ਜਾਰੀ , ਮੰਗਿਆ ਜਵਾਬ[/caption] ਦਰਅਸਲ 'ਚ ਮਮਤਾ ਬੈਨਰਜੀ ਹਮੇਸ਼ਾਂ ਕੇਂਦਰੀ ਸੁਰੱਖਿਆ ਬਲਾਂ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਦਦ ਕਰਨ ਅਤੇ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਣ ਦਾ ਦੋਸ਼ ਲਾਉਂਦੀ ਰਹੀ ਹੈ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਇਹ ਦੂਜਾ ਨੋਟਿਸ ਜਾਰੀ ਕੀਤਾ ਹੈ। [caption id="attachment_487881" align="aligncenter" width="300"]West Bengal elections : Mamata Banerjee gets EC notice over 'gherao CRPF' remark ਚੋਣ ਕਮਿਸ਼ਨ ਨੇ TMC ਆਗੂ ਮਮਤਾ ਬੈਨਰਜੀ ਨੂੰ ਇੱਕ ਹੋਰ ਨੋਟਿਸ ਕੀਤਾ ਜਾਰੀ , ਮੰਗਿਆ ਜਵਾਬ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਇਸ ਤੋਂ ਪਹਿਲਾਂ ਵੀ ਚੋਣ ਕਮਿਸ਼ਨ ਨੇ ਮਮਤਾ ਨੂੰ ਮੁਸਲਮਾਨ ਦੇ ਇਕਜੁੱਟ ਹੋਣ ਵਾਲੇ ਬਿਆਨ 'ਤੇ ਨੋਟਿਸ ਜਾਰੀ ਕੀਤਾ ਸੀ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਇਹ ਦੂਜਾ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਬਿਆਨਾਂ ਬਾਰੇ 10 ਅਪ੍ਰੈਲ ਤੱਕ ਆਪਣਾ ਪੱਖ ਦੱਸਣ ਲਈ ਕਿਹਾ ਹੈ। [caption id="attachment_487879" align="aligncenter" width="275"]West Bengal elections : Mamata Banerjee gets EC notice over 'gherao CRPF' remark ਚੋਣ ਕਮਿਸ਼ਨ ਨੇ TMC ਆਗੂ ਮਮਤਾ ਬੈਨਰਜੀ ਨੂੰ ਇੱਕ ਹੋਰ ਨੋਟਿਸ ਕੀਤਾ ਜਾਰੀ , ਮੰਗਿਆ ਜਵਾਬ[/caption] ਦੱਸ ਦੇਈਏ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਅਤੇ ਟੀ.ਐਮ.ਸੀ. ਦੀ ਆਗੂ ਮਮਤਾ ਬੈਨਰਜੀ ਨੂੰ ਕੇਂਦਰੀ ਫੋਰਸਿਜ਼ ਵਿਰੁੱਧ 28 ਮਾਰਚ ਅਤੇ 7 ਅਪ੍ਰੈਲ ਨੂੰ ਜਿਹੜੇ ਬਿਆਨ ਦਿੱਤੇ ਗਏ ਸਨ, ਉਨ੍ਹਾਂ ਬਿਆਨਾਂ ਬਾਰੇ 10 ਅਪ੍ਰੈਲ ਤੱਕ ਆਪਣਾ ਪੱਖ ਦੱਸਣ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਇਹ ਦੂਜਾ ਨੋਟਿਸ ਜਾਰੀ ਕੀਤਾ ਹੈ। -PTCNews


Top News view more...

Latest News view more...

PTC NETWORK
PTC NETWORK