KGF chapter-2 ਫਿਲਮ ਦੇਖਦੇ ਹੋਏ ਸ਼ਰਾਰਤੀ ਅਨਸਰਾਂ ਨੇ ਸਿਨੇਮੇ ਦੀ ਕੀਤੀ ਭੰਨਤੋੜ
ਨਵੀਂ ਦਿੱਲੀ : ਗੁਜਰਾਤ ਦੇ ਵਡੋਦਰਾ ਵਿੱਚ ਫਿਲਮ ਕੇਜੀਐਫ ਚੈਪਟਰ 2 ਨੂੰ ਦੇਖਦੇ ਹੋਏ ਇੱਕ ਸਿਨੇਮਾ ਹਾਲ ਵਿੱਚ ਭੰਨਤੋੜ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਲੋਕਾਂ ਨੇ ਸਿਨੇਮਾ ਹਾਲ ਦੀ 3ਡੀ ਸਕਰੀਨ ਤੋੜ ਦਿੱਤੀ। ਇੰਨਾ ਹੀ ਨਹੀਂ, ਭੰਨਤੋੜ ਦੌਰਾਨ ਲੋਕਾਂ ਨੇ ਦੋ ਟਿਕਟ ਚੈਕਰਾਂ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਕਾਫੀ ਹੰਗਾਮਾ ਕੀਤਾ। ਸਿਨੇਮਾ ਥੀਏਟਰ ਦੇ ਕੈਸ਼ੀਅਰ ਨਿਮੇਸ਼ ਕਦਾਕੀਆ ਨੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਨਿਮੇਸ਼ ਦੀ ਸ਼ਿਕਾਇਤ ਅਨੁਸਾਰ ਹੋਰ ਗਾਰਡਾਂ ਨੇ ਸਟਾਫ਼ ਨੂੰ ਕਿਹਾ ਕਿ ਚਾਰ ਵਿਅਕਤੀ ਸੀਟਾਂ 'ਤੇ ਕਬਜ਼ਾ ਕਰ ਰਹੇ ਹਨ। ਜਿਸ ਕਾਰਨ ਜਿਹੜੇ ਲੋਕ ਫਿਲਮ ਦੇਖ ਰਹੇ ਸਨ ਕਾਫੀ ਜ਼ਿਆਦਾ ਪਰੇਸ਼ਾਨ ਹੋਏ। ਟਿਕਟ ਚੈਕਰ ਕਾਦਰ ਕੁਰੈਸ਼ੀ ਅਤੇ ਰਾਕੇਸ਼ ਬਾਰੀਆ ਨੇ ਚਾਰਾਂ ਮੁਲਜ਼ਮਾਂ ਨੂੰ ਆਪਣੀ ਸੀਟ 'ਤੇ ਜਾਣ ਲਈ ਕਿਹਾ ਪਰ ਉਨ੍ਹਾਂ ਨੇ ਭੰਨਤੋੜ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਨਿਮੇਸ਼ ਕਦਾਕੀਆ ਨੇ ਆਪਣੀ ਐਫਆਈਆਰ ਵਿੱਚ ਲਿਖਿਆ, 'ਚਾਰ ਮੁਲਜ਼ਮਾਂ ਨੇ ਦੋ ਟਿਕਟ ਚੈਕਰਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਥੀਏਟਰ ਦੀ 17 ਫੁੱਟ 3ਡੀ ਸਕਰੀਨ ਨੂੰ ਤੋੜ ਦਿੱਤਾ, ਜਿਸਦੀ ਕੀਮਤ 3,50,000 ਰੁਪਏ ਸੀ। ਉਨ੍ਹਾਂ ਨੇ ਸ਼ੋਅ ਦੇ ਸਮੇਂ ਫਿਲਮ ਦੀ ਸਕ੍ਰੀਨਿੰਗ 'ਚ ਵੀ ਗੜਬੜੀ ਕੀਤੀ। ਮੁਲਜ਼ਮਾਂ ਨੇ ਘਰ ਦੇ ਬਾਹਰਲੇ ਗੇਟ ਨੂੰ ਵੀ ਨੁਕਸਾਨ ਪਹੁੰਚਾਇਆ ਹੈ, ਜਿਸ ਦੀ ਕੀਮਤ 50 ਹਜ਼ਾਰ ਰੁਪਏ ਹੈ। ਵਾਦੀ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਮ KGF-2 ਦੀ ਗੱਲ ਕਰੀਏ ਤਾਂ ਇਹ ਫਿਲਮ ਭਾਰਤੀ ਸਿਨੇਮਾ ਵਿੱਚ ਮੀਲ ਦਾ ਪੱਥਰ ਸਾਬਤ ਹੋ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ ਦੀ ਕਮਾਈ ਦੇ ਕਈ ਨਵੇਂ ਇਤਿਹਾਸ ਰਚ ਦਿੱਤੇ ਹਨ। ਕੇਜੀਐਫ ਚੈਪਟਰ ਵੀਕੈਂਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਤਰ੍ਹਾਂ ਸਿਰਫ਼ ਚਾਰ ਦਿਨਾਂ ਵਿੱਚ ਯਸ਼ ਦੀ ਫ਼ਿਲਮ KGF-2 ਨੇ ਦੁਨੀਆ ਭਰ ਵਿੱਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਵੀ ਪੜ੍ਹੋ : ਖੇਡ ਜਗਤ ਨੂੰ ਲੱਗਾ ਵੱਡਾ ਝਟਕਾ- ਮਸ਼ਹੂਰ ਟੇਬਲ ਟੈਨਿਸ ਖਿਡਾਰੀ ਦੀ ਹੋਈ ਮੌਤ