Wed, Jun 18, 2025
Whatsapp

WHO ਦੀ ਟੀਮ ਦਾ ਖੁਲਾਸਾ,  ਚੀਨ ਦੇ ਵੁਹਾਨ ਦੀ ਲੈਬ ਤੋਂ ਫੈਲਿਆ ਕੋਰੋਨਾ ਵਾਇਰਸ

Reported by:  PTC News Desk  Edited by:  Shanker Badra -- February 09th 2021 10:22 PM
WHO ਦੀ ਟੀਮ ਦਾ ਖੁਲਾਸਾ,  ਚੀਨ ਦੇ ਵੁਹਾਨ ਦੀ ਲੈਬ ਤੋਂ ਫੈਲਿਆ ਕੋਰੋਨਾ ਵਾਇਰਸ

WHO ਦੀ ਟੀਮ ਦਾ ਖੁਲਾਸਾ,  ਚੀਨ ਦੇ ਵੁਹਾਨ ਦੀ ਲੈਬ ਤੋਂ ਫੈਲਿਆ ਕੋਰੋਨਾ ਵਾਇਰਸ

ਵੁਹਾਨ : ਕੋਰੋਨਾ ਵਾਇਰਸ ਨੇ 2020 ਦੇ ਵਿੱਚ ਪੂਰੀ ਦੁਨੀਆ ਭਰ 'ਚ ਤਬਾਹੀ ਮਚਾ ਦਿੱਤੀ ਸੀ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਹੁਣ WHO ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ ,ਜਿਸ ਵਿੱਚ ਉਨ੍ਹਾਂ ਨੇ ਕੋਰੋਨਾ ਦੇ ਫ਼ੈਲਣ ਨੂੰ ਲੈ ਕੇ ਖ਼ੁਲਾਸਾ ਕੀਤਾ ਹੈ। ਪੜ੍ਹੋ ਹੋਰ ਖ਼ਬਰਾਂ : 11 ਫਰਵਰੀ ਨੂੰ ਜਗਰਾਓਂ ਦੀ ਅਨਾਜ ਮੰਡੀ 'ਚ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਮਹਾਂਪੰਚਾਇਤ [caption id="attachment_473625" align="aligncenter" width="275"]WHO team says theory Covid began in Wuhan lab ‘extremely unlikely WHO ਦੀ ਟੀਮ ਦਾ ਖੁਲਾਸਾ,  ਚੀਨ ਦੇ ਵੁਹਾਨ ਦੀ ਲੈਬ ਤੋਂ ਫੈਲਿਆ ਕੋਰੋਨਾ ਵਾਇਰਸ[/caption] ਚੀਨ ਦੇ ਵੁਹਾਨ 'ਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਦੀ ਜਾਂਚ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਟੀਮ ਨੇ ਕਿਹਾ ਹੈ ਕਿ ਇੱਥੇ ਦਸੰਬਰ 2019 ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਕੋਈ ਸੰਕੇਤ ਨਹੀਂ ਮਿਲੇ। ਇੱਕ ਨਿਊਜ਼ ਏਜੰਸੀ ਨੇ ਇਹ ਜਾਣਕਾਰੀ WHO ਦੇ ਹਵਾਲੇ ਨਾਲ ਦਿੱਤੀ ਹੈ। [caption id="attachment_473622" align="aligncenter" width="299"]WHO team says theory Covid began in Wuhan lab ‘extremely unlikely WHO ਦੀ ਟੀਮ ਦਾ ਖੁਲਾਸਾ,  ਚੀਨ ਦੇ ਵੁਹਾਨ ਦੀ ਲੈਬ ਤੋਂ ਫੈਲਿਆ ਕੋਰੋਨਾ ਵਾਇਰਸ[/caption] ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮਾਹਰ ਨੇ ਕਿਹਾ ਕਿ ਚੀਨ ਦੀ ਪ੍ਰਯੋਗਸ਼ਾਲਾ ਤੋਂ ਕੋਰੋਨਾ ਵਾਇਰਸ ਫੈਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਜੀਵਾਣੂ ਵਾਹਕ ਜਾਤੀਆਂ ਤੋਂ ਮਨੁੱਖਾਂ ਤੱਕ ਪਹੁੰਚਣਾ ਸਭ ਤੋਂ ਵੱਧ ਸੰਭਾਵਨਾ ਹੈ। ਡਬਲਯੂਐਚਓ ਦੀ ਟੀਮ ਨੇ ਹਾਲ ਹੀ ਵਿੱਚ ਵੁਹਾਨ ਦਾ ਦੌਰਾ ਕੀਤਾ। ਟੀਮ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਵੀ ਪਹੁੰਚੀ। ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਵੂਹਾਨ ਚੀਨ ਤੋਂ ਆਇਆ ਸੀ। ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰਹੇਗਾ ਕਿਸਾਨ ਅੰਦੋਲਨ :ਬਲਬੀਰ ਸਿੰਘ ਰਾਜੇਵਾਲ [caption id="attachment_473624" align="aligncenter" width="275"]WHO team says theory Covid began in Wuhan lab ‘extremely unlikely WHO ਦੀ ਟੀਮ ਦਾ ਖੁਲਾਸਾ,  ਚੀਨ ਦੇ ਵੁਹਾਨ ਦੀ ਲੈਬ ਤੋਂ ਫੈਲਿਆ ਕੋਰੋਨਾ ਵਾਇਰਸ[/caption] ਦੱਸ ਦੇਈਏ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ -19 ਵਾਇਰਸ ਵੁਹਾਨ ਦੀ ਲੈਬ ਤੋਂ ਲੀਕ ਹੋਇਆ ਹੈ। ਨਾਲ ਹੀ, ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਚਮਗਾਦੜ ਦੁਆਰਾ ਫੈਲਦਾ ਹੈ ਪਰ ਅਜੇ ਅਸਲ ਸੱਚ ਸਾਹਮਣੇ ਨਹੀਂ ਆਇਆ। -PTCNews


Top News view more...

Latest News view more...

PTC NETWORK