Mon, Apr 29, 2024
Whatsapp

ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News

Written by  Shanker Badra -- May 23rd 2019 07:40 AM
ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News

ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News

ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News:ਨਵੀਂ ਦਿੱਲੀ : ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ। [caption id="attachment_298866" align="aligncenter" width="300"]Who Will Be India Next Modi government ? Counting Starts At 8 A.M. ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News[/caption] ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਸਾਫ਼ ਹੋ ਜਾਵੇਗਾ ਕਿ ਫਿਰ ਆਵੇਗੀ ਮੋਦੀ ਸਰਕਾਰ ਜਾਂ ਸੱਤਾ ਤਬਦੀਲ ਹੋਵੇਗੀ।ਇਸ ਦੇ ਲਈ PTC News ਵੇਖਦੇ ਰਹੋ।ਜਿਥੇ ਤੁਹਾਨੂੰ ਪਲ -ਪਲ ਦੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ।ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ, ਜਿਸ 'ਚ ਭਾਜਪਾ ਦੀ ਇਕ ਵਾਰ ਫਿਰ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ। [caption id="attachment_298862" align="aligncenter" width="300"]Who Will Be India Next Modi government ? Counting Starts At 8 A.M. ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੇਸ਼ ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ? ਦੇਸ਼ ਭਰ ਵਿੱਚ 542 ਸੀਟਾਂ ’ਤੇ 8,000 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਸੱਤ ਗੇੜਾਂ ਦੌਰਾਨ ਪਈ ਵੋਟਿੰਗ ਵਿੱਚ 90.99 ਕਰੋੜ ਵੋਟਰਾਂ ਵਿੱਚੋਂ 67.11 ਫ਼ੀ ਸਦੀ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ ‘ਚ 12 ਲੱਖ ਤੋਂ ਵੱਧ EVM ਮਸ਼ੀਨਾਂ ‘ਚ ਉਮੀਦਵਾਰਾਂ ਦੀ ਕਿਸਮਤ ਬੰਦ ਪਈ ਹੈ।ਪੂਰੇ ਦੇਸ਼ ‘ਚ 10 ਲੱਖ 35 ਹਜ਼ਾਰ ਮਤਦਾਨ ਕੇਂਦਰਾਂ ‘ਤੇ ਵੋਟਾਂ ਪਾਈਆਂ ਗਈਆਂ ਸਨ।ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ। -PTCNews


Top News view more...

Latest News view more...