ਮਨੋਰੰਜਨ ਜਗਤ

Oscars 2022: Chris Rock ਮਜ਼ਾਕ ਨੂੰ ਪਿਆ ਭਾਰੀ, Will Smith ਨੇ ਮਾਰਿਆ ਥੱਪੜ

By Tanya Chaudhary -- March 28, 2022 1:34 pm -- Updated:March 28, 2022 1:44 pm
Oscars 2022: Oscars ਦੇ ਆਯੋਜਨ ਦਾ ਇੰਤਜ਼ਾਰ ਕਰਦਾ ਹੈ। ਦੁਨੀਆ ਭਰ ਦੇ ਸਿਤਾਰੇ ਇੱਥੇ ਸ਼ਿਰਕਤ ਕਰਦੇ ਹਨ, ਜਿੱਥੇ ਇਹ ਸ਼ੋਅ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ, ਉੱਥੇ ਹੀ ਇਸ ਸ਼ੋਅ ਨੂੰ ਲੈ ਕੇ ਕਈ ਵਾਰ ਵਿਵਾਦ ਵੀ ਹੁੰਦੇ ਹਨ। ਇਸ ਵਾਰ ਵੀ ਆਸਕਰ ਸਮਾਰੋਹ 'ਚ ਕਾਫੀ ਹੰਗਾਮਾ ਹੋਇਆ ਪਰ ਇਸ ਵਾਰ 'Oscar' ਸਮਾਰੋਹ ਦੇ ਮੰਚ 'ਤੇ ਕੁਝ ਅਜਿਹਾ ਹੋਇਆ, ਜਿਸ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਮਸ਼ਹੂਰ ਅਭਿਨੇਤਾ 'Will Smith' ਨੇ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਕਾਮੇਡੀਅਨ 'Chris Rock' ਨੂੰ ਸਟੇਜ 'ਤੇ ਸਾਰਿਆਂ ਦੇ ਸਾਹਮਣੇ ਥੱਪੜ ਮਾਰਿਆ।Chris Rock ਨੂੰ ਮਜ਼ਾਕ ਪਿਆ ਭਾਰੀ

ਦਰਅਸਲ Hollywood ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ ਨੇ Oscar ਦੇ ਹੋਸਟ ਅਤੇ ਪੇਸ਼ਕਾਰ ਕ੍ਰਿਸ ਰੌਕ ਨੂੰ ਥੱਪੜ ਮਾਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹਾਲੀਵੁੱਡ ਸਟਾਰ Will Smith ਨੇ ਕਾਮੇਡੀਅਨ ਕ੍ਰਿਸ ਰੌਕ ਨੂੰ ਆਪਣੀ ਪਤਨੀ ਜਾਡਾ ਪਿੰਕੇਟ-ਸਮਿਥ ਦਾ ਮਜ਼ਾਕ ਉਡਾਉਣ 'ਤੇ ਥੱਪੜ ਮਾਰਿਆ। ਹਾਲਾਂਕਿ, ਥੱਪੜ ਮਾਰਨ ਦੇ ਤੁਰੰਤ ਬਾਅਦ, ਵਿਲ ਸਮਿਥ ਨੇ ਰੌਕ ਤੋਂ ਮੁਆਫੀ ਮੰਗੀ। ਵਿਲ ਸਮਿਥ ਦਾ ਇਹ ਥੱਪੜ ਮਾਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ Viral ਹੋ ਰਿਹਾ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵੱਡਾ ਐਲਾਨ; ਹੁਣ ਘਰ ਤੱਕ ਰਾਸ਼ਨ ਪਹੁੰਚਾਵੇਗੀ 'ਆਪ' ਸਰਕਾਰ

ਦੱਸਣਯੋਗ ਇਹ ਹੈ ਕਿ Oscar 2022 ਦੇ ਮੰਚ 'ਤੇ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਕਾਮੇਡੀਅਨ ਕ੍ਰਿਸ ਰੌਕ ਨੇ ਮਸ਼ਹੂਰ ਅਦਾਕਾਰ ਵਿਲ ਸਮਿਥ ਦੀ ਪਤਨੀ 'ਤੇ ਟਿੱਪਣੀ ਕੀਤੀ ਸੀ ਜਿਸ ਦੌਰਾਨ ਕ੍ਰਿਸ ਰਾਕ ਨੇ ਫਿਲਮ “G.I. Jane” ਵਿਚ ਵਿਲ ਸਮਿਥ ਦੀ ਪਤਨੀ Jada Pinkett Smith ਨੇ 'ਜੇਨ' ਨਾਲ ਜੋੜਿਆ ਅਤੇ ਉਸ ਬਾਰੇ ਟਿਪਣੀ ਕੀਤੀ। Rock ਨੇ ਜੈਡਾ ਪਿੰਕੇਟ ਸਮਿਥ ਦੇ ਗੰਜੇਪਣ 'ਤੇ ਟਿੱਪਣੀ ਕਰਦਿਆਂ ਕਾਮੇਡੀਅਨ ਨੇ ਕਿਹਾ Jada Pinkett Smith (ਵਿਲ ਸਮਿਥ ਦੀ ਪਤਨੀ) 'ਜਨਰਲ 2' ਦਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਫਿਲਮ ਵਿੱਚ ਮੁੱਖ ਅਦਾਕਾਰਾ ਦੀ ਲੁੱਕ (Bald Look) ਗੰਜੀ ਹੈ।

Chris Rock ਨੂੰ ਮਜ਼ਾਕ ਪਿਆ ਭਾਰੀ

ਪਤਨੀ ਬਾਰੇ ਇਹ ਮਜ਼ਾਕ ਸੁਣ ਕੇ ਵਿਲ ਸਮਿਥ ਨੂੰ ਗੁੱਸਾ ਆ ਗਿਆ ਤੇ ਉਹ ਖੜ੍ਹਾ ਹੋ ਗਿਆ ਅਤੇ ਸਟੇਜ 'ਤੇ ਗਿਆ ਅਤੇ ਫਿਰ ਕ੍ਰਿਸ ਰੌਕ ਨੂੰ ਮੁੱਕਾ ਮਾਰਿਆ। ਦੱਸ ਦੇਈਏ ਕਿ ਵਿਲ ਸਮਿਥ ਦੀ ਪਤਨੀ ਜਾਡਾ ਪਿੰਕੇਟ ਸਮਿਥ ਨੂੰ ਐਲੋਪੇਸ਼ੀਆ (Alopecia) ਨਾਂ ਦੀ ਬੀਮਾਰੀ ਹੈ। ਜਾਡਾ ਪਿੰਕੇਟ ਸਮਿਥ ਨੇ ਗੰਜੇਪਨ ਦੀ ਇਸ ਬਿਮਾਰੀ ਕਾਰਨ ਆਪਣੇ ਵਾਲ ਕਢਵਾ ਲਏ ਹਨ। ਸ਼ਾਇਦ ਇਸੇ ਲਈ ਵਿਲ ਸਮਿਥ ਨੂੰ ਇਹ ਮਜ਼ਾਕ ਪਸੰਦ ਨਹੀਂ ਆਇਆ ਅਤੇ ਚੱਲਦੇ ਸ਼ੋਅ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਕਾਮੇਡੀਅਨ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ।

ਇਹ ਵੀ ਪੜ੍ਹੋ : ਰਾਘਵ ਚੱਢਾ ਦੀ 'ਕੈਟਵਾਕ' ਤੋਂ ਭੜਕੀ ਕਾਂਗਰਸ: ਆਗੂਆਂ ਨੇ ਕਿਹਾ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ

Chris Rock ਨੂੰ ਮਜ਼ਾਕ ਪਿਆ ਭਾਰੀਥੱਪੜ ਮਾਰਨ ਤੋਂ ਬਾਅਦ ਵੀ ਵਿਲ ਸਮਿਥ ਦਾ ਗੁੱਸਾ ਘੱਟ ਨਹੀਂ ਹੋਇਆ। ਸਮਿਥ ਨੂੰ ਗੁੱਸੇ ਵਿੱਚ ਸਟੇਜ ਤੋਂ ਥੱਲੇ ਗਿਆ ਤੇ ਜਾਂਦੇ ਹੋਏ ਕਿਹਾ ''ਮੇਰੀ ਪਤਨੀ ਦਾ ਨਾਂ ਆਪਣੇ ਮੂੰਹੋਂ ਦੂਰ ਰੱਖੋ।" ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਿਲ ਸਮਿਥ ਦਾ ਗੁੱਸਾ ਦੇਖ ਕੇ ਲੋਕ ਹੈਰਾਨ ਹਨ ਜਿੱਥੇ ਕਈਆਂ ਨੇ ਸਮਿਥ ਦੇ ਗੁੱਸੇ ਨੂੰ ਜਾਇਜ਼ ਠਹਿਰਾਇਆ ਹੈ, ਉੱਥੇ ਹੀ ਕਈਆਂ ਨੇ ਇਸ ਨੂੰ ਦੁਰਵਿਹਾਰ ਦੱਸਿਆ ਹੈ।

-PTC News

  • Share