ਮੁੱਖ ਖਬਰਾਂ

ਟਰੰਪ ਦੇ ਸਮਰਥਕਾਂ ਨੇ ਅਮਰੀਕੀ ਸੰਸਦ 'ਤੇ ਕੀਤਾ ਹੰਗਾਮਾ, ਵਾਸ਼ਿੰਗਟਨ 'ਚ ਲੱਗੀ ਐਮਰਜੈਂਸੀ      

By Shanker Badra -- January 07, 2021 12:24 pm -- Updated:January 07, 2021 12:28 pm

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਅਮਰੀਕਾ ਵਿਚ ਇਕ ਵਾਰ ਫਿਰ ਹਿੰਸਾ ਦੀ ਘਟਨਾ ਵਾਪਰੀ ਹੈ। ਵਾਸ਼ਿੰਗਟਨ ਸਥਿਤ ਕੈਪਿਟਲ ਹਿਲ ਵਿਚ ਟਰੰਪ ਦੇ ਸਮਰਥਕਾਂ ਨੇ ਜ਼ਬਰਦਤ ਹੰਗਾਮਾ ਕੀਤਾ ਹੈ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕ ਹਥਿਆਰਾਂ ਦੇ ਨਾਲ ਕੈਪਿਟਲ ਹਿਲ ਵਿਚ ਦਾਖਲ ਹੋ ਗਏ ,ਉੱਥੇ ਭੰਨ-ਤੋੜ ਕੀਤੀ।

Woman dies after shooting in U.S. Capitol , Public emergency extended in Washington for 15 days ਟਰੰਪ ਦੇ ਸਮਰਥਕਾਂ ਨੇ ਅਮਰੀਕੀ ਸਸੰਦ 'ਤੇ ਕੀਤਾ ਹੰਗਾਮਾ, ਵਾਸ਼ਿੰਗਟਨ 'ਚ ਲੱਗੀ ਐਮਰਜੈਂਸੀ

ਪੜ੍ਹੋ ਹੋਰ ਖ਼ਬਰਾਂ : ਵਿਦਿਆਰਥੀ ਹੋ ਜਾਣ ਤਿਆਰ ! ਪੰਜਾਬ ਸਰਕਾਰ ਨੇ ਇਸ ਦਿਨ ਤੋਂਸਕੂਲ ਖੋਲ੍ਹਣ ਦਾ ਕੀਤਾ ਐਲਾਨ

ਅਮਰੀਕਾ ਦੇ ਜਾਰਜੀਆ ਵਿਚ ਚੋਣਾਂ ਵਿਚ ਧਾਂਧਲੀ ਦੇ ਦੋਸ਼ਾਂ ਦੇ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸਮਰਥਕਾਂ ਨੇ ਵੋਟਾਂ ਦੀ ਗਿਣਤੀ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਕੈਪਿਟਲ ਭਵਨ ਵਿਚ ਵੜਣ ਦੀ ਕੋਸ਼ਿਸ਼ ਕੀਤੀ ,ਹਿੰਸਾ ਭੜਕ ਉੱਠੀ। ਇਸ ਹਿੰਸਾ ਵਿਚ ਹੁਣ ਤੱਕ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

Woman dies after shooting in U.S. Capitol , Public emergency extended in Washington for 15 days ਟਰੰਪ ਦੇ ਸਮਰਥਕਾਂ ਨੇ ਅਮਰੀਕੀ ਸਸੰਦ 'ਤੇ ਕੀਤਾ ਹੰਗਾਮਾ, ਵਾਸ਼ਿੰਗਟਨ 'ਚ ਲੱਗੀ ਐਮਰਜੈਂਸੀ

ਦਰਅਸਲ 'ਚ ਕੈਪਿਟਲ ਹਿਲ ਵਿਚ ਇਲੈਕਟੋਰਲ ਕਾਲਜ ਦੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ਦੇ ਤਹਿਤ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ 'ਤੇ ਮੋਹਰ ਲੱਗਣ ਦੀ ਤਿਆਰੀ ਸੀ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕਾਂ ਨੇ ਵਾਸ਼ਿੰਗਟਨ ਵਿਚ ਮਾਰਚ ਕੱਢਿਆ ਅਤੇ ਕੈਪਿਟਲ ਹਿਲ 'ਤੇ ਹੱਲਾ ਬੋਲ ਦਿੱਤਾ। ਇੱਥੇ ਟਰੰਪ ਨੂੰ ਸੱਤਾ ਵਿਚ ਬਣਾਈ ਰੱਖਣ, ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ।

Woman dies after shooting in U.S. Capitol , Public emergency extended in Washington for 15 days ਟਰੰਪ ਦੇ ਸਮਰਥਕਾਂ ਨੇ ਅਮਰੀਕੀ ਸਸੰਦ 'ਤੇ ਕੀਤਾ ਹੰਗਾਮਾ, ਵਾਸ਼ਿੰਗਟਨ 'ਚ ਲੱਗੀ ਐਮਰਜੈਂਸੀ

ਇਸ ਦੌਰਾਨ ਸਥਿਤੀ ਖ਼ਰਾਬ ਹੁੰਦੇ ਵੇਖ ਵਾਸ਼ਿੰਗਟਨ ਡੀਸੀ ਵਿਚ 15 ਦਿਨ ਲਈ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਹੁਣ ਜੋ ਬਾਈਡੇਨ ਦੇ ਰਾਸ਼ਟਰਪਤੀ ਬਨਣ ਤੱਕ ਇਹ ਐਮਰਜੈਂਸੀ ਲਾਗੂ ਰਹੇਗੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਤੋਂ ਚੋਣ ਧਾਂਧਲੀ ਦਾ ਇਲਜ਼ਾਮ ਲਗਾਇਆ ਹੈ। ਨਾਲ ਹੀ ਟਰੰਪ ਹੁਣ ਆਪਣੇ ਸਮਰਥਕਾਂ ਦੇ ਨਾਲ ਦਬਾਅ ਬਣਾਉਣ ਵਿਚ ਜੁਟੇ ਹਨ।

ਪੜ੍ਹੋ ਹੋਰ ਖ਼ਬਰਾਂ : ਕੰਗਨਾ ਵੱਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨ ਦਾ ਦਿਲਜੀਤ ਨੇ ਇੰਝ ਦਿੱਤਾ ਮੂੰਹ ਤੋੜ ਜਵਾਬ

Woman dies after shooting in U.S. Capitol , Public emergency extended in Washington for 15 days ਟਰੰਪ ਦੇ ਸਮਰਥਕਾਂ ਨੇ ਅਮਰੀਕੀ ਸਸੰਦ 'ਤੇ ਕੀਤਾ ਹੰਗਾਮਾ, ਵਾਸ਼ਿੰਗਟਨ 'ਚ ਲੱਗੀ ਐਮਰਜੈਂਸੀ

ਇਸ ਦੌਰਾਨ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕਣ ਲਈ ਲਾਠੀਚਾਰਜ, ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਵਾਸ਼ਿੰਗਟਨ ਪੁਲਿਸ ਮੁਤਾਬਕ ਵੀਰਵਾਰ ਨੂੰ ਹੋਈ ਇਸ ਹਿੰਸਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਪੂਰੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਤਾਂ ਟਰੰਪ ਦੇ ਸਮਰਥਕਾਂ ਦੇ ਕੋਲ ਬੰਦੂਕਾਂ ਦੇ ਇਲਾਵਾ ਹੋਰ ਖਤਰਨਾਕ ਚੀਜ਼ਾਂ ਵੀ ਮੌਜੂਦ ਸਨ। ਵਾਸ਼ਿੰਗਟਨ ਵਿਚ ਹਿੰਸਾ ਦੇ ਬਾਅਦ ਪਬਲਿਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਵਾਸ਼ਿੰਗਟਨ ਦੇ ਮੇਅਰ ਦੇ ਮੁਤਾਬਕ ਐਮਰਜੈਂਸੀ ਨੂੰ 15 ਦਿਨ ਦੇ ਲਈ ਵਧਾਇਆ ਗਿਆ ਹੈ।
-PTCNews

  • Share