Fri, Sep 4, 2026
Whatsapp

WHO ਨੇ ਕੋਰੋਨਾ ਵਾਇਰਸ ਨੂੰ ਐਲਾਨਿਆ 'ਮਹਾਮਾਰੀ', ਦੁਨੀਆ ਭਰ 'ਚ 4633 ਮੌਤਾਂ

Reported by:  PTC News Desk  Edited by:  Shanker Badra -- March 12th 2020 10:05 AM
WHO ਨੇ ਕੋਰੋਨਾ ਵਾਇਰਸ ਨੂੰ ਐਲਾਨਿਆ 'ਮਹਾਮਾਰੀ', ਦੁਨੀਆ ਭਰ 'ਚ 4633 ਮੌਤਾਂ

WHO ਨੇ ਕੋਰੋਨਾ ਵਾਇਰਸ ਨੂੰ ਐਲਾਨਿਆ 'ਮਹਾਮਾਰੀ', ਦੁਨੀਆ ਭਰ 'ਚ 4633 ਮੌਤਾਂ

WHO ਨੇ ਕੋਰੋਨਾ ਵਾਇਰਸ ਨੂੰ ਐਲਾਨਿਆ'ਮਹਾਮਾਰੀ', ਦੁਨੀਆ ਭਰ 'ਚ 4633 ਮੌਤਾਂ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ (World Health Organisation, WHO) ਨੇ ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਮਾਰੀ (Pandemic) ਐਲਾਨ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡ੍ਰਾਸ ਐਡਨਾਮ ਗੈਬਰੇਯੇਸਸ (Tedros Adhanom Ghebreyesus) ਨੇ ਜਨੇਵਾ 'ਚ ਬੁੱਧਵਾਰ ਨੂੰ ਕਿਹਾ ਕਿ ਅਸੀਂ ਕੋਰੋਨਾ ਜਿਹੀ ਮਹਾਮਾਰੀ ਪਹਿਲਾਂ ਕਦੇ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਸੀਰਡੀਆਈਡੀ-19 (COVID-19) ਨੂੰ ਪੈਨਡੈਮਿਕ ਭਾਵ ਮਾਹਮਾਰੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਦੇ ਤੇਜ਼ੀ ਨਾਲ ਫੈਲਣ ਅਤੇ ਇਸ ਨੂੰ ਕਾਬੂ ਕਰਨ ਨੂੰ ਲੈ ਕੇ ਅਸਫਲਤਾ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਹਾਮਾਰੀ ਦੇ ਰੂਪ 'ਚ ਜਾਂ ਦੁਨੀਆ ਦੇ ਦੂਜੇ ਦੇਸ਼ਾਂ 'ਚ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਦੇ ਰੂਪ 'ਚ ਦਰਸਾਉਣ ਦਾ ਭਾਵ ਇਹ ਨਹੀਂ ਕਿ ਡਬਲਿਊਐੱਚਓ ਆਪਣੀ ਸਲਾਹ ਬਦਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਦੇਸ਼ਾਂ ਨੂੰ ਇਸ ਵਾਇਰਸ ਨਾਲ ਲੜਨ ਲਈ ਤੁਰੰਤ ਅਤੇ ਹਮਲਾਵਰ ਕਦਮ ਚੁੱਕੇ ਜਾਣ ਦੀ ਲੋੜ ਹੈ। ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 126,369 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 4633 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਵੀਰਵਾਰ ਸਵੇਰ ਤੱਕ ਚੀਨ 'ਚ 11 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਚੀਨ 'ਚ ਕੋਰੋਨਾ ਵਾਇਰਸ ਦੇ ਕੁਲ 80,789 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 3169 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ ਅੱਜ 196 ਹੋਰ ਲੋਕਾਂ ਦੀ ਮੌਤ ਨਾਲ ਉੱਥੇ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 827 ਹੋ ਗਈ ਹੈ, ਜਦਕਿ ਇਰਾਨ 'ਚ 354, ਦੱਖਣ ਕੋਰੀਆ 'ਚ 66, ਫਰਾਂਸ 'ਚ 48, ਸਪੇਨ 'ਚ 55 ਅਤੇ ਅਮਰੀਕਾ 'ਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ ਅਤੇ ਸਿਹਤ ਮੰਤਰਾਲੇ ਮੁਤਾਬਿਕ ਦੇਸ਼ 'ਚ ਹੁਣ ਤੱਕ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ 62 ਤੱਕ ਪਹੁੰਚ ਚੁੱਕੀ ਹੈ। ਇਟਲੀ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 12,462 ਹੋ ਗਈ ਹੈ। ਮ੍ਰਿਤਕਾਂ 'ਚ ਜ਼ਿਆਦਾਤਰ 80 ਤੋਂ 90 ਸਾਲ ਦੀ ਉਮਰ ਦੇ ਲੋਕ ਹਨ। ਕੋਰੋਨਾ ਵਾਇਰਸ ਨਾਲ ਇਟਲੀ ਦਾ ਉੱਤਰੀ ਲੋਂਬਾਰਡੀ ਸੂਬਾ ਸਭ ਪ੍ਰਭਾਵਿਤ ਹੋਇਆ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK